ਭੂਚਾਲ ਨਾਲ ਕੰਬਿਆ ਉੱਤਰ-ਪੂਰਬੀ ਇਲਾਕਾ, ਤੀਬਰਤਾ 6.8 ਰਿਕਟਲ

2ਅੱਜ ਸੋਮਵਾਰ ਸਵੇਰੇ 4 ਵਜ ਕੇ 35 ਮਿੰਟ ‘ਤੇ ਭਾਰਤ ਦੇ ਉੱਤਰ-ਪੂਰਬੀ ਖੇਤਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਲ ਸਕੇਲ ‘ਤੇ 6.8 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਇੰਫਾਲ ਤੋਂ 33 ਕਿਲੋ ਮੀਟਰ ਦੂਰ ਹੈ। ਇੰਫਾਲ ਮਨੀਪੁਰ ਦੀ ਰਾਜਧਾਨੀ ਹੈ। ਭੂਚਾਲ ਦੇ ਝਟਕਿਆਂ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ਅਤੇ ਮਯਾਂਮਾਰ ਸੀਮਾ ‘ਤੇ ਹੋਇਆ। ਭੂਚਾਲ ਦੇ ਝਟਕੇ ਬਿਹਾਰ, ਝਾਰਖੰਡ, ਅਸਮ, ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦਿਆਂ ਹੀ ਲੋਕ ਆਪਣੇ ਘਰਾਂ ‘ਚੋਂ ਬਾਹਰ ਆ ਗਏ। ਹੁਣ ਤਕ ਤਿੰਨ ਦੀ ਮੌਤ ਅਤੇ 21 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਭੂਚਾਲ ਨਾਲ ਇੰਫਾਲ ਦਾ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ
ਅੱਜ ਤੜਕੇ 6.8 ਦੀ ਤੀਬਰਤਾ ਨਾਲ ਭੂਚਾਲ ਆਉਣ ਕਾਰਨ ਭਾਰਤ ਦਾ ਉੱਤਰ-ਪੂਰਬੀ ਇਲਾਕਾ ਬਹੁਤ ਪ੍ਰਭਾਵਿਤ ਹੋਇਆ ਹੈ। ਇੰਫਾਲ ਦਾ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਕ ਘਰ ਤਾਂ ਜ਼ਮੀਨ ਵਿਚ ਧੱਸ ਗਿਆ ਹੈ। ਭੂਚਾਲ ਦਾ ਕੇਂਦਰ ਇੰਫਾਲ ਤੋਂ 33 ਕਿਲੋ ਮੀਟਰ ਦੂਰ ਅਤੇ 35.0 ਕਿਲੋਮੀਟਰ ਡੂੰਘਾ ਸੀ। ਲੋਕ ਬਹੁਤ ਡਰੇ ਹੋਏ ਹਨ। ਸਾਰੇ ਇੰਫਾਲ ਦੀ ਬਿਜਲੀ ਕੱਟ ਦਿੱਤੀ ਗਈ ਹੈ। ਹੁਣ ਤਕ 3 ਲੋਕਾਂ ਦੀ ਮੌਤ ਅਤੇ 21 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਐੱਨ. ਡੀ. ਆਰ. ਐੱਫ ਦੀ ਟੀਮ ਗੁਹਾਟੀ ਤੋਂ ਰਵਾਨਾ ਹੋ ਚੁੱਕੀ ਹੈ।
ਮੋਦੀ ਨੇ ਫੋਨ ‘ਤੇ ਲਿਆ ਭੂਚਾਲ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ-ਪੂਰਬੀ ਭਾਰਤ ‘ਚ ਸੋਮਵਾਰ ਸਵੇਰੇ 4:35 ਮਿੰਟ ‘ਤੇ ਆਏ ਭੂਚਾਲ ਦੇ ਤੇਜ਼ ਝਟਕਿਆਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਅਸਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਨਾਲ ਗੱਲ ਕੀਤੀ। ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਬਾਮ ਤੁਕੀ ਨਾਲ ਵੀ ਫੋਨ ‘ਤੇ ਗੱਲ ਕੀਤੀ। ਮੋਦੀ ਨੇ ਟਵਿੱਟਰ ‘ਤੇ ਇਸ ਦੀ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਮੋਦੀ ਨੇ ਅਸਮ ‘ਚ ਮੌਜੂਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਫੋਨ ‘ਤੇ ਗੱਲ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਮੋਦੀ ਨੇ ਟਵਿੱਟਰ ‘ਤੇ ਲਿਖਿਆ, ” ਰਾਜਨਾਥ ਜੀ ਨਾਲ ਗੱਲ ਕੀਤੀ। ਉਹ ਅਸਮ ‘ਚ ਹੀ ਹਨ। ਉਨ੍ਹਾਂ ਤੋਂ ਹਾਲਾਤਾਂ ਦੀ ਜਾਣਕਾਰੀ ਲਈ। ਉਨ੍ਹਾਂ ਨੇ ਹਾਲਾਤਾਂ ‘ਤੇ ਆਪਣੀ ਨਜ਼ਰ ਬਣਾਈ ਹੋਈ ਹੈ।”
ਦੱਸਣਯੋਗ ਹੈ ਕਿ ਭਾਰਤ-ਮਿਆਂਮਾਰ ਸਰਹੱਦ ‘ਤੇ ਸਵੇਰੇ ਕਰੀਬ 4 ਵਜ ਕੇ 35 ਮਿੰਟ ‘ਤੇ ਆਏ ਤੇਜ਼ ਭੂਚਾਲ ਨੇ ਉੱਤਰ-ਪੂਰਬੀ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ ਸੀ।
ਭੂਚਾਲ ਦਾ ਕੇਂਦਰ ਇੰਫਾਲ ਤੋਂ 33 ਕਿਲੋਮੀਟਰ ਦੂਰ ਟੇਮਲਾਂਗ ‘ਚ ਸੀ। ਅਸਮ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਬਿਹਾਰ, ਝਾਰਖੰਡ ਸਮੇਤ ਕਈ ਰਾਜਾਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹੁਣ ਤੱਕ ਭੂਚਾਲ ਕਾਰਨ 5 ਲੋਕਾਂ ਦੀ ਮੌਤ ਅਤੇ 45 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਭੂਚਾਲ ਨਾਲ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਅਤੇ ਬਚਾਅ ਕਾਰਜ ਲਈ ਐਨ. ਡੀ. ਆਰ. ਐਫ. ਦੀਆਂ ਦੋ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਇਹ ਟੀਮ ਗੁਹਾਟੀ ਤੋਂ ਮੋਰਚਾ ਸੰਭਾਲਣਗੀਆਂ।

LEAVE A REPLY