1ਦਿੱਲੀ :  ਦਿੱਲੀ ਸਰਕਾਰ ਨੇ ਵੈਸੇ ਤਾਂ 1 ਜਨਵਰੀ ਤੋਂ ਦਿੱਲੀ ਦੀਆਂ ਕਾਰਾਂ ‘ਤੇ ਓਡ-ਈਵਨ (ਜਿਸਤ-ਟਾਂਕ) ਨਿਯਮ ਲਾਗੂ ਕਰ ਦਿੱਤਾ ਸੀ ਪਰ ਇਸਦਾ ਅਸਲੀ ਟੈਸਟ ਅੱਜ ਹੋਵੇਗਾ। ਨਿਯਮ ਲਾਗੂ ਹੋਣ ਤੋਂ ਬਾਅਦ ਅੱਜ ਪਹਿਲਾ ਵਰਕਿੰਗ ਦਿਨ ਹੈ ਅਤੇ ਇਸਦੇ ਕਾਰਨ ਸੜਕਾਂ ‘ਤੇ ਗੱਡੀਆਂ ਦੀ ਗਿਣਤੀ ਵੀ ਜ਼ਿਆਦਾ ਹੋਵੇਗੀ। ਓਡ-ਈਵਨ ਨਿਯਮ ਦੇ ਤਹਿਤ ਅੱਜ ਸੜਕਾਂ ‘ਤੇ ਸਿਰਫ਼ ਈਵਨ ਨੰਬਰ ਵਾਲੀਆਂ ਗੱਡੀਆਂ ਹੀ ਦੌੜਨਗੀਆਂ, ਭਾਵ ਕਿ ਜੇਕਰ ਤੁਹਾਡੀ ਕਾਰ ਦਾ ਨੰਬਰ 2,4,6,8,0 ‘ਤੇ ਖ਼ਤਮ ਹੁੰਦਾ ਹੈ ਤਾਂ ਅੱਜ ਤੁਸੀਂ ਦਿੱਲੀ ‘ਚ ਗੱਡੀ ਚਲਾ ਸਕਦੇ ਹੋ।
ਇਸ ਸੰਬੰਧੀ ਐਤਵਾਰ ਨੂੰ ਦਿੱਲੀ ਦੇ ਆਵਾਜਾਈ ਮੰਤਰੀ ਗੋਪਾਲ ਰਾਏ ਨੇ ‘ਕੋਆਰਡੀਨੇਸ਼ਨ ਕਮੇਟੀ’ ਨਾਲ ਬੈਠਕ ਕਰਕੇ ਦਿੱਲੀ ‘ਚ ਅੱਜ ਚੱਲਣ ਵਾਲੀਆਂ ਗੱਡੀਆਂ ਦੀਆਂ ਤਿਆਰੀਆਂ ਸੰਬੰਧੀ ਜਾਇਜ਼ਾ ਲਿਆ। ਗੋਪਾਲ ਰਾਏ ਨੇ ਕਿਹਾ ਕਿ ਨਿਯਮ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਦਾ ਸਖ਼ਤੀ ਨਾਲ ਚਲਾਨ ਕੱਟਿਆ ਜਾਵੇਗਾ। ਜੇਕਰ ਤੁਸੀਂ ਸਰਕਾਰ ਦੇ ਓਡ-ਈਵਨ ਫਾਰਮੂਲੇ ਦੇ ਨਿਯਮ ਨੂੰ ਤੋੜਦੇ ਹੋ ਤਾਂ ਤੁਹਾਨੂੰ 2000 ਰੁਪਏ ਜ਼ੁਰਮਾਨਾ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵਲੋਂ ਇਹ ਫਾਰਮੂਲਾ ਦਿੱਲੀ ‘ਚ ਵੱਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਲਾਗੂ ਕੀਤਾ ਗਿਆ ਹੈ।

LEAVE A REPLY