ਇਸਲਾਮਾਬਾਦ- ਪਾਕਿਸਤਾਨੀ ਮੀਡੀਆ ਦਾ ਕਹਿਣਾ ਹੈ ਕਿ ਅੱੱਤਵਾਦੀਆਂ ਵਲੋਂ ਭਾਰਤੀ ਹਵਾਈ ਫੌਜ ਦੇ ਇਕ ਪ੍ਰਮੁੱਖ ਅੱੱਡੇ ‘ਤੇ ਹਮਲਾ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਸਾਹਮਣੇ ਇਕ ਵੰਗਾਰ ਸਾਬਤ ਹੋ ਸਕਦਾ ਹੈ। ਪਾਕਿਸਤਾਨੀ ਮੀਡੀਆ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਦਰਮਿਆਨ ਤਾਜ਼ਾ ਉੱਚ ਪੱਧਰੀ ਬੈਠਕਾਂ ‘ਚ ਪੈਦਾ ਕੀਤੇ ਗਏ ਸਦਭਾਵ ਦੇ ਬਾਵਜੂਦ ਇਹ ਵੰਗਾਰ ਪੇਸ਼ ਆ ਸਕਦੀ ਹੈ।