1ਨਵੀਂ ਦਿੱਲੀ : ਪਠਾਨਕੋਟ ‘ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁਕਾਬਲੇ ਦਰਮਿਆਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਖੁਫੀਆ ਸੂਚਨਾ ਨਾ ਹੁੰਦੀ ਤਾਂ ਅੱਤਵਾਦੀ ਹਮਲੇ ਦਾ ਪ੍ਰਭਾਵ ਹੋਰ ਵੀ ਗੰਭੀਰ ਹੁੰਦਾ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਖੁਫੀਆ ਸੂਚਨਾ ਨਾ ਹੁੰਦੀ ਤਾਂ ਹਮਲਾ ਹੋਰ ਵੀ ਗੰਭੀਰ ਹੋ ਸਕਦਾ ਸੀ। ਰਾਜਨਾਥ ਪਠਾਨਕੋਟ ‘ਚ ਹਵਾਈ ਫੌਜ ਦੇ ਏਅਰਫੋਰਸ ਸਟੇਸ਼ਨ ‘ਤੇ ਪਾਕਿਸਤਾਨ ਦੇ ਸ਼ੱਕੀ ਅੱਤਵਾਦੀਆਂ ਦੇ ਹਮਲੇ ਨਾਲ ਜੁੜੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੇ ਸ਼ਨੀਵਾਰ ਦੀ ਤੜਕੇ ਸਵੇਰ 3 ਵਜੇ ਕੇ 10 ਮਿੰਟ ‘ਤੇ ਪੰਜਾਬ ਦੇ ਸ਼ਹਿਰ ਪਠਾਨਕੋਟ ‘ਤੇ ਹਮਲਾ ਬੋਲ ਦਿੱਤਾ। ਅੱਤਵਾਦੀ ਫੌਜ ਦੀ ਵਰਦੀ ‘ਚ ਭਾਰਤ ਅੰਦਰ ਦਾਖਲ ਹੋਏ ਸਨ। ਹੁਣ ਤੱਕ 7 ਜਵਾਨ ਸ਼ਹੀਦ ਹੋ ਗਏ ਹਨ। ਸਰਚ ਆਪਰੇਸ਼ਨ ਅਜੇ ਵੀ ਜਾਰੀ ਹੈ। ਫੌਜ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 2 ਅੱਤਵਾਦੀ ਏਅਰਫੋਰਸ ਸਟੇਸ਼ਨ ‘ਚ ਲੁੱਕੇ ਹੋਏ ਹਨ।

LEAVE A REPLY