ਅੱਤਵਾਦੀ ਹਮਲੇ ਦੇ ਵਿਰੋਧ ‘ਚ ਕਾਂਗਰਸੀ ਵਰਕਰਾਂ ਨੇ ਫੂਕਿਆ ਪਾਕਿਸਤਾਨ ਦਾ ਝੰਡਾ

2ਜਲੰਧਰ : ਬਲਾਕ ਕਾਂਗਰਸ ਕਮੇਟੀ ਜਲੰਧਰ ਸੈਂਟਰਲ 1 ਦੇ ਵਰਕਰਾਂ ਨੇ ਅੱਜ ਪਠਾਨਕੋਟ ‘ਚ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਪਾਕਿਸਤਾਨ ਦਾ ਝੰਡਾ ਫੂਕਿਆ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਬਲਾਕ ਪ੍ਰਧਾਨ ਰਾਜ ਕੁਮਾਰ ਰਾਜੂ ਦੀ ਪ੍ਰਧਾਨਗੀ ‘ਚ ਹੋਏ ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ‘ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ੀ ਦੌਰੇ ਛੱਡ ਕੇ ਦੇਸ਼ ਵਲ ਧਿਆਨ ਦੇਣ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਹੱਥ ਮਿਲਾ ਕੇ ਕੁਝ ਵੀ ਹਾਸਲ ਨਹੀਂ ਹੋਣਾ ਕਿਉਂਕਿ ਅੱਤਵਾਦ ਨੂੰ ਲਗਾਤਾਰ ਸਮਰਥਨ ਦੇ ਕੇ ਪਾਕਿਸਤਾਨ ਨੇ ਸਿੱਧ ਕਰ ਦਿੱਤਾ ਹੈ ਕਿ ਉਸਨੂੰ ਸਿਰਫ ਭਾਰਤ ਦੀ ਪਿੱਠ ‘ਤੇ ਵਾਰ ਕਰਨਾ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨਵਾਜ਼ ਸ਼ਰੀਫ ਨੂੰ ਜਨਮ ਦਿਨ ਦੀ ਵਧਾਈ ਦੇਣ ਜਾਂਦੇ ਹਨ ਪਰ ਸ਼ਰੀਫ ਨੇ ਅੱਜ ਮੋਦੀ ਨੂੰ ਪਠਾਨਕੋਟ ਹਮਲੇ ਦਾ ਰਿਟਰਨ ਗਿਫਟ ਭੇਜਿਆ ਹੈ।
ਉਨ੍ਹਾਂ ਨੇ ਕਿਹਾ ਕਿ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਮੋਦੀ ਨੂੰ ਪਠਾਨਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਆਰ-ਪਾਰ ਦੀ ਲੜਾਈ ਲੜਨੀ ਹੋਵੇਗੀ।

LEAVE A REPLY