2ਕੋਲਿਆਂ ਵਾਲੀ, ਸ਼੍ਰੀ ਮੁਕਤਸਰ ਸਾਹਿਬ ; ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪਠਾਨਕੋਟ ਦੀ ਘਟਨਾ ਨੂੰ ਬੇਹੱਦ ਮੰਦਭਾਗੀ ਦੱਸਦਿਆਂ ਕਿਹਾ ਹੈ ਕਿ ਭਾਰਤ‑ਪਾਕਿਸਤਾਨ ਸਰੱਹਦ ਤੇ ਬਰਸਾਤੀ ਨਦੀ ਨਾਲਿਆਂ, ਚੋਆਂ ਕਾਰਨ ਅਤੇ ਕੰਡਿਆਲੀ ਤਾਰ ਨੂੰ ਹੋਏ ਨੁਕਸਾਨ ਕਾਰਨ ਬਣੀਆਂ ਨਾਜੁੱਕ ਥਾਂਵਾਂ ਨੂੰ ਪੂਰੀ ਤਰਾਂ ਸੀਲ ਕਰਕੇ ਸਰਹੱਦ ਤੇ ਚੌਕਸੀ ਵਧਾਉਣ ਲਈ ਭਾਰਤ ਸਰਕਾਰ ਨੂੰ ਕਿਹਾ ਜਾਵੇਗਾ ਤਾਂ ਜੋ ਮੁੜ ਤੋਂ ਪਾਕਿਸਤਾਨ ਵਾਲੇ ਪਾਸਿਓ ਘੁਸਪੈਠ ਨੂੰ ਪੂਰੀ ਤਰਾਂ ਨਾਲ ਰੋਕਿਆ ਜਾ ਸਕੇ।
ਅੱਜ ਇੱਥੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੇ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਛੋਟੇ ਭਰਾ ਜੱਥੇਦਾਰ ਕਰਨੈਲ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੁਰੱਖਿਆ ਏਂਜਸੀਆਂ ਵੱਲੋਂ ਪਠਾਨਕੋਟ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਲਾਸੀ ਅਭਿਆਨ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਢਲੀਆਂ ਰਿਪੋਟਾਂ ਅਨੁਸਾਰ ਆਂਤਕਵਾਦੀ ਪਾਕਿਸਤਾਨ ਤੋਂ ਆਏ ਸਨ। ਇਸ ਲਈ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਕੋਲ ਇਹ ਮੁੱਦਾ ਉਠਾਇਆ ਜਾਵੇਗਾ ਕਿ ਭਾਰਤ ਪਾਕਿ ਸਰਹੱਦ ਤੇ ਉਨ੍ਹਾਂ ਨਾਜੁਕ ਥਾਂਵਾਂ ਦੀ ਪਹਿਚਾਣ ਕੀਤੀ ਜਾਵੇ ਜਿੱਥੋਂ ਅਜਿਹੀ ਘੁਸਪੈਠ ਹੁੰਦੀ ਹੈ ਅਤੇ ਫਿਰ ਘੁਸਪੈਠ ਰੋਕਣ ਲਈ ਚੌਕਸੀ ਵਿਚ ਵਾਧੇ ਦੇ ਨਾਲ ਨਾਲ ਵਿਕਟ ਪ੍ਰਸਥਿਤੀਆਂ ਵਿਚ ਨਿਗਰਾਨੀ ਵਿਚ ਸਹਾਇਕ ਯੰਤਰ ਵੀ ਸਰਹੱਦ ਤੇ ਲਗਾਏ ਜਾਣ ਤਾਂ ਜੋ ਦੇਸ ਦੀ ਖੜਕ ਭੂਜਾ ਕਹੇ ਜਾਂਦੇ ਪੰਜਾਬ ਵਿਚ ਪਾਕਿਸਤਾਨ ਵਾਲੇ ਪਾਸੇ ਕਿਸੇ ਵੀ ਘੁਸਪੈਠ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸਾਂ ਕਾਰਨ ਸੂਬਾ ਇਸ ਸਮੇਂ ਦੇਸ਼ ਦਾ ਅਮਨ ਸਾਂਤੀ ਪੱਖੋਂ ਸਭ ਤੋਂ ਸਾਂਤ ਸੂਬਾ ਹੈ ਅਤੇ ਦੁਸ਼ਮਣ ਹਮੇਸਾ ਹੀ ਪੰਜਾਬ ਦੀ ਸਾਂਤੀ ਭੰਗ ਕਰਨ ਦੀਆਂ ਕੋਸਿਸਾਂ ਵਿਚ ਰਹਿੰਦਾ ਹੈ ਪਰ ਸੂਬਾ ਸਰਕਾਰ ਪੂਰੀ ਤਰਾਂ ਨਾਲ ਚੌਕਸ ਹੈ ਅਤੇ ਦੁਸ਼ਮਣ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤ ਸਰਕਾਰ ਨੂੰ ਅੰਤਰਾ ਰਾਸ਼ਟਰੀ ਹੱਦ ਤੇ ਚੌਕਸੀ ਹੋਰ ਚਾਕਚੌਬੰਦ ਕਰਨ ਲਈ ਕਿਹਾ ਜਾਵੇਗਾ ਉਥੇ ਹੀ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਪੰਜਾਬ ਪੁਲਿਸ ਨੂੰ ਵੀ ਵਧੇਰੇ ਚੌਕਸੀ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਮੁੜ ਤੋਂ ਕੋਈ ਅਜਿਹੀ ਨਾਪਾਕ ਘਟਨਾ ਨਾ ਵਾਪਰੇ।
ਹੋਰ ਸਵਾਲਾਂ ਦਾ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਬੋਹਰ ਕਾਂਡ ਦੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਬਿਨਾਂ ਕਿਸੇ ਰੋਕਟੋਕ ਦੇ ਕਰ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਸਿਆਸੀ ਰੰਗ ਦੇਣ ਦੀ ਨਿੰਦਾ ਕਰਦਿਆਂ ਕਿਹਾ ਕਿ ਕੋਈ ਵੀ ਦੋਸ਼ੀ ਬਖ਼ਸਿਆ ਨਹੀਂ ਜਾਵੇਗਾ।
ਨਵੇਂ ਸਾਲ ਮੌਕੇ ਕੀਤੇ ਆਪਣੇ ਪ੍ਰਣ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਅਮਨ ਸਾਂਤੀ, ਭਾਈਚਾਰਕ ਸਾਂਝ ਬਣਾਈ ਰੱਖਣਾ ਅਤੇ ਵਿਕਾਸ ਪੱਖੋਂ ਪੰਜਾਬ ਨੂੰ ਮੁਲਕ ਵਿਚੋਂ ਪਹਿਲੇ ਨੰਬਰ ਦਾ ਸੂਬਾ ਬਣਾਉਣਾ ਹੀ ਉਨ੍ਹਾਂ ਦਾ 2016 ਲਈ ਸਕੰਲਪ ਹੈ। ਉਨ੍ਹਾਂ ਨੇ ਕਿਹਾ ਕਿ ਸੁਬਾ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਅਨੇਕਾਂ ਪ੍ਰੋਜੈਕਟ ਆਰੰਭੇ ਹਨ ਅਤੇ ਸਾਲ 2016 ਵਿਚ ਇੰਨ੍ਹਾਂ ਦੇ ਪੂਰੇ ਹੋਣ ਨਾਲ ਸੂਬੇ ਦੇ ਚਿਹਰਾ ਮੋਹਰਾ ਪੂਰੀ ਤਰਾਂ ਨਾਲ ਬਦਲ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੂੰ ਖਡੂਰ ਸਾਹਿਬ ਚੋਣਾਂ ਲਈ ਪੂਰੀ ਤਰਾਂ ਨਾਲ ਤਿਆਰ ਦੱਸਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਣ ਹੁੰਦੇ ਹੀ ਪਾਰਟੀ ਆਪਣੀ ਜੇਤੂ ਮੁਹਿੰਮ ਆਰੰਭ ਦੇਵੇਗੀ ਅਤੇ ਸਮਾਂ ਆਉਣ ਤੇ ਹੀ ਊਮੀਦਵਾਰ ਦੇ ਨਾਂਅ ਦਾ ਖੁਲਾਸਾ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਯੂਥ ਅਕਾਲੀ ਦਲ ਮਾਲਵਾ ਜੋਨ ਇਕ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਣਵਾਲਾ ਸਰਕਲ ਪ੍ਰਧਾਨ, ਚੇਅਰਮੈਨ ਕੁਲਵਿੰਦਰ ਸਿੰਘ ਭਾਈ ਕਾ ਕੇਰਾ ਆਦਿ ਵੀ ਹਾਜਰ ਸਨ।

LEAVE A REPLY