ਫਿਲਮ ‘ਸੁਲਤਾਨ’ ਲਈ ਸਲਮਾਨ ਲਵੇਗਾ 100 ਕਰੋੜ

7ਮੁੰਬਈ  : ਪਿਛਲੇ ਸਾਲ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਸਲਮਾਨ ਖਾਨ ਨੇ ਆਪਣੀ ਫੀਸ ਵੀ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਸਲਮਾਨ ਖਾਨ ਆਪਣੀ ਅਗਲੀ ਫਿਲਮ ‘ਸੁਲਤਾਨ’ ਲਈ 100 ਕਰੋੜ ਰੁਪਏ ਲੈ ਰਿਹਾ ਹੈ। ਯਸ਼ਰਾਜ ਫਿਲਮਜ਼ ਬੈਨਰ ਹੇਠ ਬਣ ਰਹੀ ਇਸ ਫਿਲਮ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਈਦ ਮੌਕੇ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ ਬਜਰੰਗੀ ਭਾਈਜਾਨ ਨੇ ਭਾਰਤ ਵਿਚ 300 ਕਰੋੜ ਤੋਂ ਜ਼ਿਆਦਾ ਦਾ ਬਿਜਨਸ ਕੀਤਾ ਸੀ ਅਤੇ ਸੰਭਾਵਨਾ ਹੈ ਕਿ ਫਿਲਮ ‘ਸੁਲਤਾਨ’ ਵੀ ਇੰਨਾ ਹੀ ਬਿਜਨਸ ਕਰੇਗੀ।
ਫਿਲਮ ਜਾਣਕਾਰਾਂ ਦਾ ਮੰਨਣਾ ਹੈ ਕਿ ਪਿਛਲਾ ਸਾਲ ਸਲਮਾਨ ਖਾਨ ਲਈ ਬੇਹੱਦ ਖਾਸ ਰਿਹਾ, ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ, ਜਿਸ ਨਾਲ ਨਾ ਕੇਵਲ ਫਿਲਮ ਨਿਰਮਾਤਾਵਾਂ ਨੂੰ ਕਰੋੜਾਂ ਦੀ ਕਮਾਈ ਹੋਈ, ਬਲਕਿ ਸਲਮਾਨ ਖਾਨ ਨੇ ਖੂਬ ਕਮਾਈ ਕੀਤੀ। ਇਸ ਦੌਰਾਨ ਸਾਲ 2016 ਵਿਚ ਵੀ ਸਲਮਾਨ ਖਾਨ ‘ਤੇ ਕਰੋੜਾਂ ਰੁਪਏ ਦੀ ਵਰਖਾ ਹੋ ਸਕਦੀ ਹੈ।

LEAVE A REPLY