ਇਸਲਾਮਾਬਾਦ : ਪੰਜਾਬ ਦੇ ਪਠਾਨਕੋਟ ਵਿਖੇ ਅੱਜ ਹੋਏ ਅੱਤਵਾਦੀ ਹਮਲੇ ਦਾ ਜਿਥੇ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ, ਉਥੇ ਪੜੌਸੀ ਦੇਸ਼ ਪਾਕਿਸਤਾਨ ਨੇ ਵੀ ਇਸ ਹਮਲੇ ਦਾ ਸਖ਼ਤ ਵਿਰੋਧ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਇਕ ਦੂਸਰੇ ਦੇ ਨਾਲ ਹਨ ਅਤੇ ਉਹ ਇਸ ਅੱਤਵਾਦੀ ਹਮਲੇ ਦੀ ਆਲੋਚਨਾ ਕਰਦੇ ਹਨ।