ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲਾ

1ਪਠਾਨਕੋਟ- ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ‘ਤੇ ਅਚਾਨਕ ਅੱਤਵਾਦੀਆਂ ਵਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਅੱਤਵਾਦੀਆਂ ਵਲੋਂ ਗੋਲੀਬਾਰੀ ਸਵੇਰ 4.30 ਤੋਂ 5.00 ਦੇ ਵਿਚਕਾਰ ਸ਼ੁਰੂ ਹੋਈ ਹੈ, ਜੋ ਅਜੇ ਤਕ ਜਾਰੀ ਹੈ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ। ਸੁਰੱਖਿਆ ਬਲਾਂ ਵਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਅੱਤਵਾਦੀਆਂ ਵਲੋਂ ਸਰਹੱਦ ਪਾਰ ਕੀਤੀ ਗਈ ਸੀ।
ਪਠਾਨਕੋਟ ਅੱਤਵਾਦੀ ਹਮਲੇ ‘ਚ ਦੋ ਜਵਾਨ ਸ਼ਹੀਦ ਅਤੇ ਦੋ ਅੱਤਵਾਦੀ ਮਾਰੇ ਗਏ
ਪਠਾਨਕੋਟ ਅੱਤਵਾਦੀ ਹਮਲੇ ‘ਚ ਦੋ ਜਵਾਨ ਸ਼ਹੀਦ ਅਤੇ ਦੋ ਅੱਤਵਾਦੀ ਮਾਰੇ ਗਏ ਹਨ। ਅੱਤਵਾਦੀ ਦੋ ਦਿਨ ਪਹਿਲਾਂ ਸੀਮਾਪੁਰ ਤੋਂ ਅੰਦਰ ਵੜੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਹਮਲੇ ਨੂੰ ਪਲੈਨ ਕੀਤਾ। 2 ਘੰਟਿਆਂ ਤੋਂ ਲਗਾਤਾਰ ਅੱਤਵਾਦੀਆਂ ਦੀ ਮੁਠਭੇੜ ਚਲ ਰਹੀ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ‘ਚ ਰੈੱਡ ਅਲਰਟ ਜਾਰੀ ਕਰ ਦਿੱਤੀ ਗਈ ਹੈ। ਲਗਾਤਾਰ ਚਲ ਰਹੀ ਗੋਲੀਬਾਰੀ ਕਾਰਨ ਜੰਮੂ-ਪਠਾਨਕੋਟ ‘ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਇਲਾਕੇ ਵਿਚ ਹੈਲੀਕਾਪਟਰ ਜ਼ਰੀਏ ਵਧਾਈ ਜੀ ਰਹੀ ਹੈ ਚੌਕਸੀ ਵੀ ਵਧਾਈ ਦਿੱਤੀ ਗਈ ਹੈ। ਹੈਲੀਕਾਪਟਰ ਨਾਲ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਹੋ ਰਹੀ ਹੈ। ਅੱਤਵਾਦੀਆਂ ਨਾਲ ਨਿਜੱਠਣ ਲਈ ਹੈਲੀਕਾਪਟਰ ਦੀ ਪੂਰੀ ਮਦਦ ਲਈ ਜਾ ਰਹੀ ਹੈ। ਦੋ ਅੱਤਵਾਦੀ ਅਜੇ ਵੀ ਏਅਰ ਫੋਰਸ ਸਟੇਸ਼ਨ ‘ਚ ਮੌਜੂਦ ਹਨ। ਹਵਾਈ ਸੈਨਾ ਨੇ ਅੱਤਵਾਦੀ ਹਲਮੇ ਦੀ ਪੁਸ਼ਟੀ ਕੀਤੀ ਹੈ।
ਪਠਾਨਕੋਟ ਹਮਲਾ, ਫੌਜ ਦੀ ਯੂਨੀਫਾਰਮ ‘ਚ ਆਏ ਅੱਤਵਾਦੀ
ਪਠਾਨਕੋਟ —ਪਠਾਨਕੋਟ ‘ਚ ਏਅਰ ਫੋਰਸ ਸਟੇਸ਼ਨ ‘ਤੇ ਸ਼ਨੀਵਾਰ ਤੜਕੇ ਅੱਤਵਾਦੀ ਹਮਲਾ ਹੋਇਆ, ਫੌਜ ਅਤੇ ਪੁਲਸ ਦਾ ਜੁਆਇੰਟ ਆਪਰੇਸ਼ਨ ਜਾਰੀ ਹੈ। ਮੁਠਭੇੜ ‘ਚ 2 ਅੱਤਵਾਦੀ ਢੇਰ ਕੀਤੇ ਜਾ ਚੁੱਕੇ ਹਨ। ਮੁਠਭੇੜ ‘ਚ ਡਿਫੇਂਸ ਸਰਵਿਸ ਕੋਰ ਦੇ 2 ਜਵਾਨ ਸ਼ਹੀਦ ਹੋ ਗਏ। 4 ਤੋਂ 6 ਅੱਤਵਾਦੀਆਂ ਦੇ ਏਅਰ ਫੋਰਸ ਸਟੇਸ਼ਨ ‘ਚ ਘੁਸਪੈਠ ਕਰਨ ਦੀ ਖਬਰ ਹੈ। 2 ਅੱਤਵਾਦੀ ਏਅਰ ਫੋਰਸ ਸਟੇਸ਼ਨ ਕੋਲ 100 ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਇਮਾਰਤ ‘ਚ ਛੁਪੇ ਹਨ। ਹਵਾਈ ਫੌਜ ਦੇ ਹੈਲੀਕਾਪਟਰ ਘਟਨਾ ਵਾਲੀ ਜਗ੍ਹਾ ਦੀ ਨਿਗਰਾਨੀ ਕਰ ਰਹੇ ਹਨ।

LEAVE A REPLY