ਜੰਮੂ-ਕਸ਼ਮੀਰ : ਸ਼੍ਰੀਨਗਰ ‘ਚ ਇਕ ਵਾਰ ਫਿਰ ਤੋਂ ਭਾਰਤ ਵਿਰੋਧੀ ਨਾਅਰੇ ਲੱਗੇ ਹਨ। ਨਮਾਜ਼ੀਆਂ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਨੌਹਾਟਾ ‘ਚ ਜਲੂਸ ਕੱਢਿਆ ਅਤੇ ਭਾਰਤ ਖਿਲਾਫ ਨਾਅਰੇ ਲਗਾਏ। ਇਸ ਦੌਰਾਨ ਕੁਝ ਸ਼ਰਾਰਤੀ ਤੱਤਾਂ ਨੇ ਪਾਕਿਸਤਾਨ ਅਤੇ ਆਈ. ਐੱਸ. ਦੇ ਝੰਡੇ ਵੀ ਲਹਿਰਾਏ। ਇਸ ਤੋਂ ਪਹਿਲਾਂ ਕਰੀਬ 3 ਹਜ਼ਾਰ ਲੋਕਾਂ ਨੇ ਜ਼ਾਮਾ ਮਸਜਿਦ ‘ਚ ਜੁੰਮੇ ਦੀ ਨਮਾਜ਼ ਅਤਾ ਕੀਤੀ। ਮੀਰਵਾਇਜ ਮੌਲਵੀ ਉਮਰ ਫਾਰੂਕ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚ ਰਿਸ਼ਤੇ ਸੁਧਰ ਰਹੇ ਹਨ। ਅਜਿਹੇ ‘ਚ ਉਮੀਦ ਕੀਤੀ ਜਾਂਦੀ ਹੈ ਕਿ ਕਸ਼ਮੀਰ ਨੂੰ ਵੀ ਇਸ ਦਾ ਲਾਭ ਹੋਵੇਗਾ। ਬਾਅਦ ‘ਚ 400 ਤੋਂ 500 ਦੇ ਕਰੀਬ ਲੋਕਾਂ ਨੇ ਨੌਹਾਟਾ ‘ਚ ਪਾਕਿ ਅਤੇ ਆਈ. ਐੱਸ. ਦੇ ਝੰਡੇ ਹੱਥਾਂ ‘ਚ ਲੈ ਕੇ ਭਾਰਤ ਖਿਲਾਫ ਨਾਅਰੇ ਲਗਾਏ।