ਟਰਾਂਸਪੋਰਟ ਵਿਭਾਗ ਵਲੋਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੇ ਵੇਰਵੇ ਆਨਲਾਈਨ ਉਪਲਬੱਧ

7ਚੰਡੀਗੜ੍ਹ  : ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਵਿਚ ਆਮ ਜਨਤਾ ਨੂੰ ਟਰਾਂਸਪੋਰਟ ਸਬੰਧੀ ਸੇਵਾਵਾਂ ਇਲੈਕਟ੍ਰ’ਨਿਕ ਢੰਗ ਨਾਲ ਪ੍ਰਦਾਨ ਕਰਨ ਲਈ ਈ ਗਵਰਨੈਂਸ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਸਿਸਟਮ ਤਹਿਤ ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਸਾਰਾ ਕੰਮ ਕੰਪਿਊਟਰਾਈਜ਼ਡ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਰਾਂਸਪ’ੋਰਟ ਵਿਭਾਗ ਵਲ’ੋਂ ਸਾਰੀਆਂ ਗੱਡੀਆਂ ਦੀ ਹੋਈ ਰਜਿਸ਼ਟਰੇਸ਼ਨ ਸਬੰਧੀ ਵੇਰਵੇ ਵਿਭਾਗ ਦੀ ਵੈਬਸਾਈਟ www.punjabtransport.org ਵਿਚ ਅਪਲ’ੋਡ ਕੀਤੇ ਗਏ ਹਨ। ਬੁਲਾਰੇ ਨੇ ਆਮ ਲ’ੋਕਾਂ ਨੂੰ ਅਪੀਲ ਕੀਤੀ ਕਿ ਕ’ੋਈ ਵੀ ਵਿਅਕਤੀ ਆਪਣੀ ਗੱਡੀ ਨਾਲ ਸਬੰਧਤ ਵੇਰਵੇ ਉਕਤ ਵੈਬਸਾਈਟ ਤੇ ਦੇਖ ਸਕਦਾ ਹੈ। ਉਹਨਾਂ ਦੱਸਿਆ ਕਿ ਵੈਬਸਾਈਟ ‘ਤੇ  “Registration 4ata Verification” ਤੇ ਕਲਿੱਕ ਕਰ ਕੇ ਸਬੰਧਤ ਗੱਡੀ ਦੇ ਵੇਰਵੇ ਦੇਖੇ ਜਾ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਗੱਡੀ ਦੇ ਵੇਰਵੇ ਵਿਚ ਕਿਸੇ ਪ੍ਰਕਾਰ ਦਾ ਕ’’ੋਈ ਫ਼ਰਕ ਹੈ ਤਾਂ ਇਸ ਸਬੰਧੀ ਸੰਬਧਿਤ ਜ਼ਿਲਾ ਟਰਾਂਸਪ’ੋਰਟ ਅਫਸਰ ਦੇ ਦਫਤਰ ਨੂੰ ਅਪਲਾਈ ਕਰਕੇ ਉਹ ਆਪਣੇ ਵੇਰਵੇ ਠੀਕ ਕਰਵਾ ਸਕਦਾ ਹੈ।

LEAVE A REPLY