ਓਡ-ਈਵਨ ਫਾਰਮੂਲਾ: ਕੇਜਰੀਵਾਲ ਦੇ ਮੰਤਰੀ ਕਾਰ ਨੂੰ ਛੱਡ ਬੱਸ ਰਾਹੀਂ ਪਹੁੰਚੇ ਦਫਤਰ

6ਨਵੀਂ ਦਿੱਲੀ :  ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ‘ਚ ਓਡ-ਈਵਨ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਜਿਸ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਨਾਲ-ਨਾਲ ਕੇਜਰੀਵਾਲ ਸਰਕਾਰ ਦੇ ਮੰਤਰੀਆਂ ਨੇ ਵੀ ਪੂਰਾ-ਪੂਰਾ ਸਹਿਯੋਗ ਦਿੱਤਾ। ਜ਼ਿਆਦਾਤਰ ਮੰਤਰੀ ਬੱਸ ਅਤੇ ਆਟੋ ਰਾਹੀਂ ਦਫਤਰ ਪਹੁੰਚੇ। ਲੋਕਾਂ ਨੂੰ ਉਤਸ਼ਾਹਤ ਕਰਨ ਲਈ ਗੋਪਾਲ ਰਾਏ ਡੀ. ਟੀ. ਸੀ. ਬੱਸ ਰਾਹੀਂ ਦਫਤਰ ਪਹੁੰਚੇ। ਕੇਜਰੀਵਾਲ ਨੇ ਵੀ ਇਸ ਯੋਜਨਾ ਦੇ ਪਹਿਲੇ ਦਿਨ ਕਾਰ ਪੂਲਿੰਗ ਦੀ ਮਦਦ ਲਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਜੋ ਰਿਪੋਰਟ ਮਿਲੀ ਹੈ ਉਸ ਦੇ ਮੁਤਾਬਕ ਇਹ ਯੋਜਨਾ ਪਹਿਲੇ ਦਿਨ ‘ਚ ਸਫਲ ਰਹੀ ਹੈ। ਦਿੱਲੀ ਦੇ ਲੋਕਾਂ ਨੇ ਵੱਡੇ ਤੌਰ ‘ਤੇ ਇਸ ਯੋਜਨਾ ਨੂੰ ਖੁੱਲ੍ਹੇ ਦਿਲ ਨਾਲ ਅਪਨਾਇਆ ਹੈ।
ਇਸ ਦੇ ਨਾਲ ਹੀ ਸ਼ਹਿਰ ‘ਚ ਜਗ੍ਹਾ-ਜਗ੍ਹਾ ਪ੍ਰਦੂਸ਼ਣ ਮੀਟਰ ਵੀ ਲੱਗੇ ਹਨ। ਉਥੇ ਹੀ ਇਸ ਤੋਂ ਪਹਿਲਾਂ ਦਿੱਲੀ ‘ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਓਡ-ਈਵਨ ਫਾਰਮੂਲਾ ਲਾਗੂ ਹੋਇਆ ਅਤੇ ਇਸ ਨੂੰ ਨਾ ਮੰਨਣ ਵਾਲੀ ਕਾਰ ਦਾ ਚਲਾਨ ਆਈ. ਟੀ. ਓ. ‘ਤੇ ਹੋਇਆ। ਇਸ ਦੇ ਨਾਲ ਹੀ ਅੱਜ ਪੂਰੀ ਰਾਜਧਾਨੀ ‘ਚ ਜਗ੍ਹਾ-ਜਗ੍ਹਾ ਡਿਫੈਂਸ ਦੇ ਲੋਕ ਖੜ੍ਹੇ ਹਨ ਜੋ ਈਵਨ ਕਾਰ ਚਲਾਉਣ ਵਾਲਿਆਂ ਨਾਲ ਗਾਂਧੀਗਿਰੀ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਸ਼ਰਮਾ ਵੀ ਉਦਾਹਰਣ ਪੇਸ਼ ਕਰਨ ਲਈ ਬਾਈਕ ਦੀ ਵਰਤੋਂ ਕਰਦੇ ਹੋਏ ਸਕੱਤਰੇਤ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਜੇਕਰ ਦਿੱਲੀ ਵਾਲੇ ਇੰਨਾ ਤਿਆਗ ਕਰ ਰਹੇ ਹਨ ਤਾਂ ਅਸੀਂ ਕਿਉਂ ਨਹੀਂ। ਹਾਲਾਂਕਿ ਉਨ੍ਹਾਂ ਦੀ ਕਾਰ ਓਡ ਨੰਬਰ ਦੀ ਹੀ ਹੈ।

LEAVE A REPLY