9ਚੰਡੀਗੜ੍ਹ : ਸਾਲ 2015 ਦੋਰਾਨ ਪੰਜਾਬ ਅੰਦਰ ਅਪਰਾਧ ਨਿਯੰਤਰ ਹੇਠ ਰਿਹਾ ਅਤੇ ਸਾਲ 2014 ਦੀ ਤੁਲਨਾ ਵਿੱਚ ਵਿਅਕਤੀਆਂ ਅਤੇ ਜਾਇਦਾਦ ਦੋਵਾਂ ਵਿਰੁੱਧ ਹੀ ਮੁੱਖ ਅਪਰਾਧਾਂ ਜਿਵੇ’ ਕਿ ਕਤਲਾਂ, ਡਕੈਤੀਆਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ।
ਸਾਲ 2014 ਦੇ ਦੌਰਾਨ ਹੋਏ 767 ਕਤਲਾਂ ਮੁਕਾਬਲੇ ਸਾਲ 2015 ਵਿੱਚ 693 ਕਤਲ ਹੋਏ ਜਦੋ’ ਕਿ ਡਕੈਤੀ ਦੀਆਂ ਵਾਰਦਾਤਾਂ 31 ਤੋ’ ਘੱਟ ਕੇ 23, ਬਲਤਕਾਰਾਂ ਦੀ ਗਿਣਤੀ 981 ਤੋ’ ਘੱਟ 860 ਅਤੇ ਖੋਹ ਦੀਆ ਵਾਰਦਾਤਾਂ 1354 ਤੋ’ ਘੱਟ ਕੇ 1246 ਹੋਈਆਂ ਹਨ। ਇਸ ਤੋ’ ਇਲਾਵਾ ਕੁਝ ਜੁਰਮਾ ਵਿੱਚ ਵਾਧਾ ਵੀ ਦੇਖਣ ਨੂੰ ਮਿਲਿਆਂ ਹੈ ਜਿਵੇ’ ਕਿ ਸਾਲ 2014 ਵਿੱਚ ਹੋਈਆਂ ਅਗਵਾ ਦੀਆਂ 1550 ਵਾਰਦਾਤਾਂ ਦੇ ਮੁਕਾਬਲੇ ਇਸ ਸਾਲ 1678 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰਾਂ ਚੋਰੀ ਦੀਆਂ ਘਟਨਾਵਾਂ 3713 ਤੋ’ ਵੱਧ ਕੇ 3828 ਅਤੇ ਇਰਾਦਾ ਕਤਲ ਦੀਆਂ ਵਾਰਦਾਤਾਂ 864 ਤੋ’ ਵੱਧ 871 ਦਰਜ ਕੀਤੀਆਂ ਗਈਆਂ ਹਨ।
ਪੰਜਾਬ ਪੁਲਿਸ ਵਲੋ’ ਇਸ ਦੌਰਾਨ ਜਗਦੀਪ ਸਿੰਘ ਉਰਫ ਜੱਗੂ ਦੀ ਅਗਵਾਈ ਵਾਲੇ ਇੱਕ ਖਤਰਨਾਕ ਗਰੋਹ ਸਮੇਤ 65 ਅਪਰਾਧੀ ਗਰੋਹਾਂ ਨੂੰ ਬੇਨਕਾਬ ਕੀਤਾ ਗਿਆ ਹੈ ਅਤੇ ਇਸ ਅਰਸੇ ਦੌਰਾਨ 414 ਪਿਸਤੋਲ, 87 ਰਿਵਾਲਵਰ, 57 ਰਾਈਫਲਾਂ, 30 ਬੰਦੂਕਾਂ, 4179 ਕਾਰਤੂਸ, 3 ਹੱਥਗੋਲੇ, 9 ਬੰਬ, 2 ਡੈਟੋਨੇਰ ਅਤੇ 56 ਮੈਗਜੀਨ ਵੀ ਬਰਾਮਦ ਕੀਤੇ ਗਏ ਹਨ।
ਇਸ ਅਰਸੇ ਦੋਰਾਨ ਪੰਜਾਬ ਪੁਲਿਸ ਦੀ ਇੱਕ ਹੋਰ ਵੱਡੀ ਪ੍ਰਾਪਤੀ ਉਸ ਸਮੇ ਹੋਈ ਜਦੋ’ 27 ਅਪ੍ਰੈਲ,2015 ਨੂੰ ਸਰਹੱਦ ਪਾਰੋ’ ਆਏ ਤਿੰਨ ਜਹਾਦੀਆਂ ਵਲੋ’ ਸਰਹੱਦੀ ਜਿਲੇ ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਕੰਪਲੈਕਸ ਵਿਖੇ ਇੱਕ ਫਿਦਾਈਨ ਹਮਲਾ ਕੀਤਾ ਗਿਆ ਅਤੇ ਪੰਜਾਬ ਪੁਲਿਸ ਨੇ ਤੇ ਪੰਜਾਬ ਪੁਲਿਸ ਨੇ 12 ਘੰਟੇ ਤੱਕ ਚੱਲੇ ਜਬਰਦਸਤ ਮੁਕਾਬਲੇ ਦੌਰਾਨ ਉਨਾਂ ਨੂੰ ਮਾਰ ਮੁਕਾਇਆ। ਇਸ ਤਰਾਂ੍ਹ ਰਾਜ ਅੰਦਰ ਇੱਕ ਵੱਡਾ ਦੁਖਾਂਤ ਵਾਪਰ ਤੋ ਬਚ ਗਿਆ ਭਾਂਵੇ ਕਿ ਪੰਜਾਬ ਪੁਲਿਸ ਦੇ ਇੱਕ ਐਸ.ਪੀ ਅਤੇ ਪੰਜਾਬ ਹੋਮ ਗਾਰਡ ਦੇ ਤਿੰਨ ਜਵਾਨਾਂ ਅਤੇ ਤਿੰਨ ਆਮ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆ।
ਪੰਜਾਬ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ 5 ਜਨਵਰੀ, 2015 ਨੂੰ ਖਾਲਿਸਤਾਨ ਟਾਇਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਦੀ ਥਾਇਲੈ’ਡ ਤੋ’ ਕੀਤੀ ਗਈ ਗ੍ਰਿਫਤਾਰੀ ਦੇ ਰੂਪ ਵਿੱਚ ਹੋਈ। ਤਾਰਾ ਨੂੰ ਪੰਜਾਬ ਪੁਲਿਸ ਦੀਆਂ ਗੁਪਤ ਸੂਚਨਾਵਾਂ ਦੇ ਆਧਾਰ ਤੇ ਕੇ’ਦਰੀ ਏੰਜਸੀਆਂ ਨਾਲ ਕਰੀਬੀ ਤਾਲਮੇਲ ਸਦਕਾ ਕੀਤੇ ਗਏ ਇੱਕ ਓਪਰੇਸ਼ਨ ਵਿੱਚ ਕਾਬੂ ਕੀਤਾ ਗਿਆ। ਇਸ ਮਾਮਲੇ ਦੇ ਤਹਿ ਤੱਕ ਜਾਂਦਿਆਂ ਤਾਰਾ ਦੇ ਪੰਜਾਬ ਵਿਚਲੇ ਸਮੁੱਚੇ ਨੈਟਵਰਕ ਨੂੰ ਰਮਨਦੀਪ ਸਿੰਘ ਉਰਫ ਸੰਨੀ ਨੂੰ ਬਠਿੰਡਾ, ਪਰਮਿੰਦਰ ਸਿੰਘ ਉਰਫ ਕਾਲਾ ਨੂੰ ਰੋਪੜ ਅਤੇ ਮੁੱਖ ਵਿੱਤ ਪ੍ਰਬੰਧਕ ਸੁਰਜੀਤ ਸਿੰਘ ਕੋਹਲੀ, ਕੈਨੇਡਾ ਨਿਵਾਸੀ ਦੀ ਗ੍ਰਿਫਤਾਰੀ ਨਾਲ ਖਤਮ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਵਲੋ ਸਾਲ 2016 ਨੂੰ ਔਰਤਾਂ ਦੀ ਰੱਖਿਆ ਅਤੇ ਸਨਮਾਨ ਪ੍ਰਤੀ ਸਮਰਿਪਤ ਕੀਤਾ ਜਾਵੇਗਾ ਜਿਸ ਤਹਿਤ ਜਿਣਸੀ ਹਮਲੇ (ਪ੍ਰੇਸ਼ਾਨੀ), ਘਰੇਲੂ ਹਿੰਸਾਂ, ਛੇੜਛਾੜ ਅਤੇ ਅਸਲੀਲ ਕਾਲ/ਐਸ.ਐਮ.ਐਸ ਨਾਲ ਸਬੰਧਤ ਸਮੂਹ ਸਿਕਾਇਤਾਂ ਅਤੇ ਮਾਮਲਿਆ ਵਿੱਚ ਤੁਰੰਤ ਅਸਰਦਾਰ ਕਾਰਾਵਾਈ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮਕਸਦ ਲਈ ਔਰਤਾਂ ਦੀ ਸੁਰੱਖਿਆਂ ਬਾਰੇ ਇੱਕ ਮੁਬਾਇਲ ਐਪਲੀਕੇਸਨ ਵੀ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋ’ ਇਲਾਵਾ ਨਾਮੀ ਗੈਰ ਸਰਕਾਰੀ ਅਤੇ ਸਵੈ ਸੇਵੀ ਸੰਸਥਾਵਾਂ ਦੀ ਮਦਦ ਨਾਲ ਅਪਰਾਧਾਂ ਦੇ ਪੀੜਤਾਂ ਖਾਸ ਕਰਕੇ ਔਰਤਾਂ ਨਾਲ ਗੱਲਬਾਤ ਕਰਕੇ ਅਪਰਾਧ ਸਰਵੇਖਣ ਕਰਵਾਏ ਜਾਣਗੇ ਅਤੇ ਪੁਲਿਸ ਕਰਮਚਾਰੀਆਂ ਨੂੰ ਔਰਤਾਂ ਖਾਸ ਕਰਕੇ ਅਪਰਾਧ ਨਾਲ ਪੀੜਤ ਵਿਅਕਤੀਆਂ ਨਾਲ ਵਧੇਰੇ ਸੁਚੱਜਤਾ ਨਾਲ ਗੱਲ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਇਸ ਤੋ’ ਇਲਾਵਾ ਪੰਜਾਬ ਪੁਲਿਸ ਵਲੋ’ ਆਪਣੇ ਸਮੂਦਾਇਕ ਪੁਲਿਸ ਵਿਵਸਥਾ ਸਾਂਝ ਮਾਡਲ ਨੂੰ 2016 ਵਿੱਚ ਹੋਰ ਵਧੇਰੇ ਉਭਾਰਨ ਲਈ ਔਰਤਾਂ ਦੀ ਸੁਰੱਖਿਆ, ਗੁਆਚੀ ਅਤੇ ਲੱਭੀ ਸੰਪਤੀ, ਚੋਰੀ ਦੇ ਮਾਮਲਿਆਂ ਵਿੱਚ ਅਣਲੱਭਤਾ ਦੀਆ ਰਿਪੋਰਟਾਂ, ਵੈਰੀਫਿਕੇਸਨ, ਪੁਲਿਸ ਕਲੇਅਰੈਸ ਸਰਟੀਫਿਕੇਟਾਂ ਅਤੇ ਪਾਸਪੋਰਟ ਦੀ ਵੈਰੀਫਿਕੇਸਨ ਬਾਰੇ ਜਾਣਕਾਰੀ ਸਬੰਧੀ ਵਿਸ਼ੇਸ਼ ਮੋਬਾਇਲ ਐਪਲੀਕੇਸਨਾਂ ਸ਼ੁਰੂ ਕੀਤੀਆਂ ਜਾਣਗੀਆ।
ਇਸ ਤੋ’ ਇਲਾਵਾ ਰਾਜ ਅੰਦਰ ਵੱਡੇ ਵਿਦਿਆਰਥੀ ਭਾਈਚਾਰੇ ਨਾਲ ਸੁਚੱਜੇ ਤਾਲਮੇਲ ਲਈ ਰਾਜ ਦੇ ਪ੍ਰਮੁੱਖ ਕਾਲਜਾਂ ਅਤੇ ਸਕੂਲਾਂ ਲਈ ਕਾਲਜ ਪੁਲਿਸ ਤਾਲਮੇਲ ਅਧਿਕਾਰੀ ਅਤੇ ਸਕੂਲ ਪੁਲਿਸ ਤਾਲਮੇਲ ਅਧਿਕਾਰੀ ਨਾਮਜਦ ਕੀਤੇ ਜਾਣਗੇ ਜੋ ਨੌਜਵਾਨਾਂ ਨੂੰ ਸੁਰੱਖਿਆ ਅਤੇ ਅਤਿਹਾਤ ਬਾਰੇ ਨਿਯੰਤਰਣ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੂੰ ਅਮਨ ਵਿਵਸਥਾ, ਫਿਰਕੂ ਇਕਸੁਰਤਾ ਅਤੇ ਅਵਾਜਾਈ ਦੇ ਸੁਚੱਜੇ ਸੰਚਾਲਨ ਲਈ ਨਾਲ ਜੋੜਨਗੇ।
ਇਸ ਤੋ ਇਲਾਵਾ ਪੰਜਾਬ ਸਰਾਕਾਰ ਵਲੋ’ ਇੱਕ ਹੋਰ ਵੱਡ ਕਦਮ ਚੁਕਿਆ ਜਾ ਰਿਹਾ ਹੈ ਕਿ ਅਮਨ ਵਿਵਸਥਾ, ਫਿਰਕੂ ਇੱਕਸੁਰਤਾ ਅਤੇ ਜਿਹੇ ਅਹਿਮ ਮੁੱਦਿਆਂ ਤੇ ਲੋਕਾਂ ਤੱਕ ਤੁਰੰਤ ਪਹੁੰਚ ਕਰਨ ਲਈ ਇੱਕ ਸੋਸਲ ਮੀਡੀਆ ਲੈਬ ਦੀ ਸਥਾਪਨਾ ਅਤੇ ਇੱਕ ਟਵਿੱਟਰ ਹੈ’ਡਲ ਸ਼ੁਰੂ ਕੀਤਾ ਜਾਵੇਗਾ। 01 ਜਨਵਰੀ, 2016 ਤੋ’ ਸ਼ੁਰੂ ਹੋਣ ਵਾਲਾ ਪ੍ਰਚੱਲਤ ਸੋਸ਼ਲ ਮੀਡੀਆ ਮੰਚ ਲੋਕਾਂ ਤੋ’ ਫੀਡ ਬੈਕ ਅਤੇ ਸੁਝਾਅ ਲੈਣ ਦੇ ਨਾਲ ਨਾਲ ਜਨਤਕ ਸੁਰੱਖਿਆ ਅਤੇ ਅਵਾਜਾਈ ਸਬੰਧੀ ਅਹਿਮ ਜਾਣਕਾਰੀ ਰਾਜ ਦੇ ਲੋਕਾਂ ਨਾਲ ਸਾਂਝੀ ਕਰਨ ਲਈ ਵਰਤਿਆਂ ਜਾਵੇਗਾ।
ਸਾਲ 2016 ਦੌਰਾਨ ਪੰਜਾਬ ਪੁਲਿਸ ਦਾ ਮੁੱਖ ਮਕਸਦ ਪੁਲਿਸ ਦੇ ਕੰਮਕਾਜ ਦੇ ਸਾਰੇ ਪਹਿਲੂਆਂ ਖਾਸ ਕਰਕੇ ਲੋਕਾਂ ਨਾਲ ਸੰਵਾਦ ਦੌਰਾਨ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੋਵੇਗਾ। ਕੋਈ ਵੀ ਅਧਿਕਾਰੀ ਲੋਕਾਂ ਨਾਲ ਦੁਰਵਿਵਹਾਰ ਤੇ ਦੋਸ਼ੀ ਪਾਏ ਜਾਣ ਤੇ ਉਸ ਨੂੰ ਜਨਤਕ ਸੰਪਰਕ ਵਾਲੇ ਆਹੁਦੇ ਤੇ ਨਹੀ’ ਲਗਾਇਆ ਜਾਵੇਗਾ।
ਇਸ ਤੋ’ ਇਲਾਵਾ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਪੁਲਿਸ ਕਰਮੀ ਨਾਲ ਸਖਤੀ ਨਾਲ ਨਜੀਠਿਆ ਜਾਵੇਗਾ। ਪੰਜਾਬ ਦੇ ਪੁਲਿਸ ਮੁਖੀ ਵਲੋ’ ਹੀ ਵਿੱਚ ਰਾਜ ਦੇ ਐਸ.ਐਚ.ਓਜ਼ ਦੇ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਜਾਂਚ ਅਤੇ ਲੜੀ’ਦੀ ਕਾਰਵਾਈ ਲਈ ਫਿਜੀਲੈ’ਸ ਬਿਊਰੋ ਨੂੰ ਭੇਜੇ ਗਏ ਹਨ। ਸਾਲ 2015 ਦੌਰਾਨ ਭ੍ਹਿਸ਼ਟਾਚਾਰ ਵਿੱਚ ਸ਼ਾਮਲ ਪਾਏ ਗਏ 24 ਪੁਲਿਸ ਕਰਮਚਾਰੀਆਂ ਨੂੰ ਨੌਕਰੀ ਤੋ’ ਬਰਤਰਫ ਕੀਤਾ ਗਿਆ ਹੈ ।
ਨਵੇ’ ਸਾਲ ਪੰਜਾਬ ਪੁਲਿਸ ਜੁਰਮ ਨਾਲ ਸਬੰਧਤ ਵੱਧ ਤੋ’ ਵੱਧ ਮਾਮਲੇ ਦਰਜ ਕਰਨ ਨੂੰ ਪਹਿਲ ਦੇਵੇਗੀ। ਸਮੂਹ ਫੀਲਡ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਕੋਈ ਵੀ ਮੁਕਦਮਾਂ ਦਰਜ ਕਰਨ ਵਿੱਚ ਕਿਸੇ ਤਰਾਂ ਦੀ ਦੇਰੀ ਨਾਲ ਹੋਵੇ। ਇਸ ਕੰਮ ਨੂੰ ਜੋਨਲ ਆਈ.ਜੀ ਅਤੇ ਰੇ’ਜ ਡੀ.ਆਈ.ਜੀ ਆਪਣੀ ਦੇਖ ਰੇਖ ਹੇਠ ਇਹ ਯਕੀਨੀ ਬਣਾਉਣਗੇ। ਇਸ ਮਕਸਦ ਲਈ ਪੰਜਾਬ ਪੁਲਿਸ ਹੈਲਪ ਲਾਇਨ 181 ਰਾਂਹੀ ਪ੍ਰਾਪਤ ਹੋਣ ਵਾਲੀਆਂ ਸਿਕਾਇਤਾਂ ਨੂੰ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਅੰਤ ਵਿੱਚ ਪੰਜਾਬ ਪੁਲਿਸ ਆਪਣੇ ਸ਼ਾਨਦਾਰ ਇਤਿਹਾਸ ਅਤੇ ਰਵਾਇਤਾਂ ਮੁਤਾਬਿਕ ਆਪਦੀ ਨਿੱਜੀ ਸੁਰੱਖਿਆ ਜਾਂ ਸ਼ੋ’ਕ ਨੂੰ ਦਰਨਿਕਾਰ ਕਰਦੀ ਹੋਈ ਰਾਜ ਅੰਦਰ ਅਮਨ ਸਾਂਤੀ, ਕੌਮੀ ਸਰੱਖਿਆ ਅਤੇ ਫਿਰਕੂ ਇਕਸੁਰਤਾ ਬਰਕਰਾਰ ਰੱਖਣ ਪ੍ਰਤੀ ਖੁਦ ਨੂੰ ਮੁੜ ਸਮਰਪਿਤ ਕਰਦੀ ਹੈ। ਪੰਜਾਬ ਸਰਕਾਰ ਦਾ ਇਹ ਭਰਪੂਰ ਯਤਨ ਰਹੇਗਾ ਕਿ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਟਾਕਰੇ ਲਈ ਖੁੱਦ ਦੀ ਸਮਰੱਥਾ ਨੂੰ ਹੋਰ ਵਧਾਇਆ ਜਾਵੇ। ਆਉਣ ਵਾਲੇ ਸਾਲ ਦੌਰਾਨ ਪੰਜਾਬ ਪੁਲਿਸ ਆਪਣੀ ਉਪਲਭਦਤਾ, ਸੰਵੇਦਨਸੀਲਤਾ ਅਤੇ ਲੋਕ ਪੱਖੀ ਪਹੁੰਚ ਅਤੇ ਨਿਰਪੱਖ ਪਾਰਦਰਸੀ ਅਤੇ ਪੇਸੇਵਾਰਾਨਾ ਢੰਗ ਨਾਲ ਕੰਮਕਾਜ ਸਦਕਾ ਆਧੁਨਿਕ ਪੁਲਿਸ ਵਿਵਸਥਾ ਦੀਆਂ ਚਣੌਤੀਆਂ ਦਾ ਸਾਹਮਣਾ ਕਰਨ ਲਈ ਖੁੱਦ ਨੂੰ ਤਿਆਰ ਕਰੇਗੀ।

LEAVE A REPLY