ਮੇਖ਼  (21 ਮਾਰਚ-20 ਅਪ੍ਰੈਲ)
ਇਹ ਹਫਤਾ ਤੁਹਾਡੇ ਕਸ਼ਟਾਂ ਦਾ ਨਿਵਾਰਣ ਕਰੇਗਾ। ਤੁਹਾਡੇ ਸੁਪਨੇ ਪੂਰੇ ਹੋਣਗੇ। ਪੁਰਾਣੀਆਂ ਗਲਤੀਆਂ ਨੂੰ ਭੁਲ ਕੇ ਨਵੀਂ ਸੁਰੂਆਤ ਦੇ ਨਾਲ ਵਪਾਰ ਵਧੀਆ ਚਲ ਸਕਦਾ ਹੈ। ਹੁਣ ਤੁਹਾਨੂੰ ਸਮਾਂ ਅਤੇ ਮੌਕਾ ਦੋਨੋਂ ਮਿਲਣ ਜਾ ਰਹੇ ਹਨ। ਤੰਗੀ ਦੂਰ ਹੋਵੇਗੀ।ਕਿਸੇ ਦੋਸਤ ਤੋਂ ਮਦਦ ਮਿਲੇਗੀ।
ਘਰ ਵਿਚ ਖੁਸ਼ੀ ਦਾ ਮਾਹੌਲ ਬਣੇਗਾ। ਬੱਚਿਆਂ ਵਲੋਂ ਖੁਸ਼ੀ ਮਿਲ ਸਕਦੀ ਹੈ।

ਬ੍ਰਿਖ  (21 ਅਪ੍ਰੈਲ-21 ਮਈ)
ਵਪਾਰ ਵਿਚ ਜਿਹੜੇ ਕੰਮ ਪੈਸੇ ਕਰਕੇ ਰੁਕੇ ਹੋਏ ਸਨ ਉਹ ਇਸ ਹਫ਼ਤੇ ਵੱਡੇ ਭਰਾ ਦੀ ਮਦਦ ਨਾਲ ਪੂਰੇ ਹੋ ਸਕਦੇ ਹਨ। ਪਿਤਾ ਜੀ ਦੀ ਦਿੱਤੀ ਹੋਈ ਸਲਾਹ ਵੀ ਤੁਹਾਡੇ ਅਤੇ ਤੁਹਾਡੇ ਵਪਾਰ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਸਮਾਂ ਚੰਗਾ ਚੱਲ ਰਿਹਾ ਹੈ, ਕਿਸੇ ਨਵੇਂ ਕੰਮ ਨੂੰ ਕਰਨ ਲਈ ਕੀਤੀ ਮਿਹਨਤ ਸਫਲ ਹੋ ਸਕਦੀ ਹੈ।
ੁੱਭ ਅੰਕ-7
ਮਿਥੁਨ  (22 ਮਈ-21 ਜੂਨ)
ਇਸ ਹਫ਼ਤੇ ਤੁਸੀਂ ਨਵੇਂ ਸੰਕਲਪ ਲਵੋਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਕਰੋਗੇ। ਛੋਟੀਆਂ-ਛੋਟੀਆਂ ਖੁਸ਼ੀਆਂ ਮਿਲਣਗੀਆਂ। ਮਾਹੌਲ ‘ਚ ਰਵਾਨਗੀ ਰਹੇਗੀ। ਮਨੋਰੰਜਨ ਦੇ ਮੌਕੇ ਵਧਣਗੇ। ਪਿਆਰ ਸਬੰਧਾਂ ‘ਚ ਨਵੀਂ ਸ਼ੁਰੂਆਤ ਹੋਵੇਗੀ। ਪੁਰਾਣੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਕੰਮ ਨੂੰ ਲੈ ਕੇ ਨਵੇਂ ਤਜਰਬੇ ਹੋ ਸਕਦੇ ਹਨ।

ਕਰਕ  (22 ਜੂਨ-22 ਜੁਲਾਈ)
ਮਕਾਨ ਲੈਣ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਦੂਰ ਹੋਣ ਦਾ ਯੋਗ ਬਣ ਰਿਹਾ ਹੈ। ਇਸ ਹਫ਼ਤੇ ਮਕਾਨ ਲੈਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਪੈਸੇ ਦੀ ਤੰਗੀ ਥੋੜੀ ਪ੍ਰੇਸ਼ਾਨ ਕਰ ਸਕਦੀ ਹੈ। ਕੰਮ ਨੂੰ ਲੈ ਕੇ ਭੱਜ ਦੌੜ ਬਣੀ ਰਹਿ ਸਕਦੀ ਹੈ। ਕੋਈ ਵੀ ਨਵਾਂ ਕੰਮ ਸਾਂਝੇਦਾਰੀ ਵਿਚ ਕਰਨ ਤੋਂ ਬਚੋ। ਘਰ ਵਿਚ ਕੋਈ ਧਾਰਮਿਕ ਕੰਮ ਹੋਣ ਦਾ ਯੋਗ ਬਣ ਰਿਹਾ ਹੈ।
ਅੰਕ-9
ਸਿੰਘ  (23 ਜੁਲਾਈ-23 ਅਗਸਤ)
ਪ੍ਰੇਮ ਸਬੰਧਾਂ ਵਿਚ ਚਲ ਰਹੀ ਖਟਾਸ ਖਤਮ ਹੋਵੇਗੀ। ਵਪਾਰ ਵਿਚ ਨਵੇਂ ਆਰਡਰ ਸੋਚ-ਸਮਝ ਕੇ ਲਵੋ। ਭਰਾਵਾਂ ਵਿਚ ਚਲ ਰਿਹਾ ਟਕਰਾਅ ਖ਼ਤਮ ਹੋਣ ਦਾ ਯੋਗ ਬਣ ਰਿਹਾ ਹੈ। ਦਫਤਰ ਵਿਚ ਆਏ ਕਿਸੇ ਨਵੇਂ ਬੰਦੇ ਨਾਲ ਟਕਰਾਅ ਹੋ ਸਕਦਾ ਹੈ। ਅਫਸਰਾਂ ਵਲੋਂ ਤੁਹਾਨੂੰ ਸਹਿਯੋਗ ਪ੍ਰਾਪਤ ਹੋ ਸਕਦਾ ਹੈ। ਕੰਮ ਦੀ ਲਗਾਤਾਰਤਾ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਕੰਨਿਆ  (24 ਅਗਸਤ-23 ਸਤੰਬਰ)
ਹਫ਼ਤੇ ਦੇ ਸ਼ੁਰੂ ਵਿਚ ਇਕਦਮ ਨਾ ਸੋਚਿਆ ਹੋਇਆ ਖਰਚਾ ਆ ਸਕਦਾ ਹੈ। ਕੰਮ ਵਿਚ ਤੇਜ਼ੀ ਆਉਣ ਦੇ ਨਾਲ ਪੈਸੇ ਦੀ ਤੰਗੀ ਦੂਰ ਹੋਵੇਗੀ। ਕਿਸੇ ਦੋਸਤ ‘ਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਭਾਰਾ ਪੈ ਸਕਦਾ ਹੈ। ਗੋਢੇ ਦੀ ਪੁਰਾਣੀ ਸੱਟ ਪ੍ਰੇਸ਼ਾਨ ਕਰ ਸਕਦੀ ਹੈ। ਬੱਚਿਆਂ ਦੇ ਪੜ੍ਹਾਈ ਵਿਚੋਂ ਚੰਗੇ
ਨੰਬਰ ਆਉਣ ਨਾਲ ਮਨ ਨੂੰ ਖੁਸ਼ੀ ਮਿਲੇਗੀ।
ਭ ਅੰਕ-6
ਤੁਲਾ  (24 ਸਤੰਬਰ-23 ਅਕਤੂਬਰ)
ਇਸ ਹਫ਼ਤੇ ਵਿਚ ਤੁਹਾਨੂੰ ਸਫਲਤਾ ਮਿਲੇਗੀ ਕਿਉਂਕਿ ਤੁਹਾਡੇ ਮਿੱਤਰਾਂ ਤੇ ਪਰਿਵਾਰ ਦੀ ਮਦਦ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਬਿਜਨੈਸ ਨੂੰ ਇਕ ਨਵੀਂ ਦਿਸ਼ਾ ਮਿਲੇਗੀ। ਇਸ ਹਫ਼ਤੇ ਤੁਹਾਨੂੰ ਪੈਸੇ ਦੀ ਕੋਈ ਥੁੜ ਨਹੀਂ ਰਹੇਗੀ। ਤੁਸੀਂ ਚਾਹੋ ਤਾਂ ਕਿਸੇ ਦੋਸਤ, ਰਿਸ਼ਤੇਦਾਰ ਦੀ ਮਦਦ ਵੀ ਕਰ ਸਕਦੇ ਹੋ। ਕਿਸੇ ਦੀ ਜ਼ਿੰਮੇਵਾਰੀ ਚੁੱਕਣ ਤੋਂ ਬਚੋ।

ਬ੍ਰਿਸ਼ਚਕ (24 ਅਕਤੂਬਰ-22 ਨਵੰਬਰ)
ੁੱਭ ਅੰਕ-15
ਇਸ ਹਫਤੇ ਚਿੰਤਾ ਨਹੀਂ ਕਰਨੀ ਸਗੋਂ ਚਿੰਤਨ ਕਰਨਾ ਹੈ। ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਆਪਸ ਵਿਚ ਪੈਦਾ ਹੋਈਆਂ ਗਲਤਫਹਿਮੀਆਂ ਦੂਰ ਹੋ ਜਾਣਗੀਆਂ।
ਘਰ ਵਿਚ ਖੁਸ਼ੀਆਂ ਵਾਲਾ ਮਾਹੌਲ ਬਣਿਆ ਰਹੇਗਾ। ਸ਼ੇਅਰ ਬਾਜ਼ਾਰ ਵਿਚ ਪੈਸਾ ਲਗਾਉਣ ਤੋਂ ਬਚੋ। ਦਫ਼ਤਰ ਦਾ ਮਾਹੌਲ ਪਹਿਲਾਂ ਨਾਲੋਂ ਬਿਹਤਰ ਹੋਵੇਗਾ।
ਭ ਅੰਕ-4
ਧਨੂੰ (23 ਨਵੰਬਰ-23 ਦਸੰਬਰ)
ਤੁਹਾਡੀ ਮਿਹਨਤ ਦਾ ਫਲ ਚੰਗੀ ਤਰ੍ਹਾਂ ਨਹੀਂ ਮਿਲ ਰਿਹਾ, ਜਿਸ ਕਾਰਨ ਮਨ ਅਸ਼ਾਂਤ ਚੱਲ ਰਿਹਾ ਹੈ। ਪਰ ਹੁਣ ਸਭ ਕੁਝ ਠੀਕ ਹੋਣ
ਜਾ ਰਿਹਾ ਹੈ। ਤੁਹਾਨੂੰ ਕੋਈ ਆਰਡਰ ਇਸ ਹਫ਼ਤੇ ਤੁਹਾਨੂੰ ਮਿਲੇਗਾ। ਤੁਹਾਡੀ ਆਮਦਨ ਵੀ ਵਧਣ ਜਾ ਰਹੀ ਹੈ। ਮਾਤਾ ਜੀ ਦੀ ਸਿਹਤ ਦਾ ਧਿਆਨ ਰੱਖੋ।ਬੱਚਿਆਂ ਦੀ ਨੌਕਰੀ ਵਲੋਂ ਚੰਗੀਆਂ ਖ਼ਬਰਾਂ ਮਿਲ ਸਕਦੀਆਂ ਹਨ।
ਮਕਰ  (24 ਦਸੰਬਰ-20 ਜਨਵਰੀ )
ਭ ਅੰਕ-5
ਇਸ ਹਫਤੇ ਕੋਈ ਨਵਾਂ ਕੰਮ ਜਿਹੜਾ ਕਿ ਕੁਝ ਦੇਰ ਤੋਂ ਰੁਕਿਆ ਹੋਇਆ ਸੀ ਹੋਣ ਜਾ ਰਿਹਾ ਹੈ। ਇਸ ਦੇ ਨਾਲ ਧਨ ਦਾ ਲਾਭ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਤਰੱਕੀ ਹੋਣ ਦਾ ਯੋਗ ਬਣ ਰਿਹਾ ਹੈ। ਕਿਸੇ ਬਚਪਨ ਦੇ ਦੋਸਤ ਨਾਲ ਮੇਲ ਹੋ ਸਕਦਾ ਹੈ। ਪੁਰਾਣੀਆਂ ਯਾਦਾਂ ਤਾਜ਼ਾ ਹੋਣਗੀਆਂ। ਘਰ ਵਿਚ ਮਾਹੌਲ ਖੁਸ਼ੀ ਵਾਲਾ ਰਹੇਗਾ।
ਸ਼ੁੱਭ ਅੰਕ-15
ਕੁੰਭ  (21 ਜਨਵਰੀ-19 ਫਰਵਰੀ)
ਇਸ ਹਫਤੇ ਤੁਹਾਡੇ ‘ਚ ਉਤਸ਼ਾਹ ਦਾ ਸੰਚਾਰ ਹੋਵੇਗਾ। ਤੁਹਾਡਾ ਆਲਾ-ਦੁਆਲਾ ਖਿੜਿਆ-ਖਿੜਿਆ ਰਹੇਗਾ। ਵਿਦੇਸ਼ ਯਾਤਰਾ
ਵਾਸਤੇ ਤੁਹਾਡਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਦੋਸਤਾਂ ਨਾਲ ਕਿਸੇ ਧਾਰਮਿਕ ਜਗ੍ਹਾ ‘ਤੇ ਜਾਣ ਦਾ ਪ੍ਰੋਗਰਾਮ ਬਣੇਗਾ। ਜਿਸ ਜ਼ਮੀਨ ਦਾ ਸੌਦਾ ਤੁਸੀਂ ਕਰਨ ਜਾ ਰਹੇ ਹੋ ਉਸ ਨੂੰ ਆਪਣੀ ਪਤਨੀ ਦੇ ਨਾਂ ‘ਤੇ ਕਰਵਾਓ।
ਮੀਨ  (20 ਫਰਵਰੀ-20 ਮਾਰਚ)
ਸ਼ੁੱਭ
ਤੁਹਾਡੇ ਵਾਸਤੇ ਇਹ ਹਫ਼ਤਾ ਮਿਲਿਆ ਜੁਲਿਆ ਰਹੇਗਾ। ਤੁਸੀਂ
ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰੋਗੇ। ਤੁਹਾਡੇ
ਤਰਕਾਂ ਅੱਗੇ ਕੋਈ ਵੀ ਟਿਕ ਨਹੀਂ ਸਕੇਗਾ। ਤੁਹਾਡਾ ਵਿਵੇਕ ਤੁਹਾਨੂੰ ਬੁਲੰਦੀ ਵੱਲ ਲੈ ਕੇ ਜਾਵੇਗਾ। ਭਰਾ ਨਾਲ ਟਕਰਾਅ ਜਲਦੀ ਹੀ ਖ਼ਤਮ ਹੋ ਜਾਵੇਗਾ। ਕੰਮ ਦੇ ਨਾਲ ਪਰਿਵਾਰ ਲਈ ਵੀ ਕੁਝ ਸਮਾਂ ਕੱਢੋ।

LEAVE A REPLY