2ਨਵੀਂ ਦਿੱਲੀ : ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲੋਕਾਂ ਨੂੰ ਨਵੇਂ ਸਾਲ ‘ਚ ਨਵੀਂ ਸ਼ੁਰੂਆਤ ਕਰਨ, ਸ਼ਾਂਤੀਪੂਰਨ ਅਤੇ ਚੰਗੇ ਸਮਾਜ ਦੇ ਨਿਰਮਾਣ ਲਈ ਕਰੁਣਾ ਅਤੇ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਕਰਨ ਨੂੰ ਕਿਹਾ।
ਨਵੇਂ ਸਾਲ ‘ਤੇ ਰਾਸ਼ਟਰਪਤੀ ਨੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਲੋਕਾਂ ਲਈ ਨਵੀਂ ਸ਼ੁਰੂਆਤ ਕਰਨ, ਨਿੱਜੀ ਅਤੇ ਸਮੂਹਕ ਵਿਕਾਸ ਲਈ ਨਵੇਂ ਸੰਕਲਪ ਕਰਨ ਦਾ ਮੌਕਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਅੰਦਰ ਪਿਆਰ, ਕਰੁਣਾ, ਸਹਿਣਸ਼ੀਲਤਾ ਦੀ ਭਾਵਨਾ ਵਿਕਸਿਤ ਕਰਨ ਨਾਲ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਕੰਮ ਕਰੀਏ, ਜਿੱਥੇ ਸ਼ਾਂਤੀ ਅਤੇ ਪਿਆਰ ਹੋਵੇ। ਦੱਸਣ ਯੋਗ ਹੈ ਕਿ ਰਾਸ਼ਟਰਪਤੀ ਕਈ ਵਾਰ ਵੱਧਦੀ ਅਸਹਿਣਸ਼ੀਲਤਾ ਦੇ ਵਿਸ਼ੇ ਨੂੰ ਉਠਾ ਚੁੱਕੇ ਹਨ।

LEAVE A REPLY