downloadਅਚਾਨਕ ਇਕ ਦਿਨ  ਰੇਲੂ ਦੇ ਘਰ ਤੋਂ ਸ਼ੋਰ-ਸ਼ਰਾਬੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਪਹਿਲਾਂ ਤਾਂ ਕੁਝ ਦੇਰ ਪੜੌਸੀ ਕੰਨ ਲਗਾਈ ਸੁਣਦੇ ਰਹੇ ਪਰ ਜਦੋਂ ਵਿਵਾਦ ਵੱਧ ਗਿਆ ਤਾਂ ਦਖਲਅੰਦਾਜ਼ੀ ਕਰ ਕੇ ਵਿਵਾਦ ਸ਼ਾਂਤ ਕਰਨ ਦੇ ਲਈ ਉਸਦੇ ਘਰ ਪਹੁੰਚ ਗਏ। ਜੋ ਲੋਕ ਖੁਦ ਜਾ ਕੇ ਕਿਸੇ ਦੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ ਪਰ ਖਬਰ ਪੂਰੀ ਰੱਖਦੇ ਸਨ, ਉਹ ਰੇਲੂ ਦੇ ਘਰ ਗਏ ਲੋਕਾਂ ਦੀ ਵਾਪਸੀ ਦੀ ਉਡੀਕ ਕਰਨ ਲੱਗੇ। ਵਿਵਾਦ ਸ਼ਾਂਤ ਕਰਾਉਣ ਗਏ ਲੋਕ ਵਾਪਸ ਮੁੜੇ ਤਾਂ ਉਹਨਾਂ ਨੂੰ ਨੇੜੇ ਬੁਲਾ ਕੇ ਮਾਮਲਾ ਪਤਾ ਕੀਤਾ ਜਾਣ ਲੱਗਿਆ, ਰੇਲੂ ਦੇ ਘਰ ਵਿੱਚ ਕਿਉਂ ਸ਼ੋਰ ਹੋ ਰਿਹਾ ਸੀ। ਜਿਸ ਘਰ ਵਿੱਚ ਬਦਚਲਣੀ ਹੋਵੇ, ਇਕ ਨਾ ਇਕ ਦਿਨ ਉਥੇ ਅਜਿਹਾ ਹੀ ਸ਼ੋਰ ਹੁੰਦਾ ਹੈ। ਰੇਲੂ ਦੇ ਘਰ ਵਿੱਚ ਬਦਚਲਣੀ। ਹੋਇਆ ਕੀ ਭਾਈ। ਤੁਸੀਂ ਤਾਂ ਇਸ ਤਰ੍ਹਾਂ ਪੁੱਛ ਰਹੇ ਹੋ, ਜਿਵੇਂ ਕੁਝ ਪਤਾ ਹੀ ਨਾ ਹੋਵੇ।
ਦੇਖਦੇ ਨਹੀਂ, ਮੇਲੂ ਰੇਲੂ ਦੇ ਘਰ ਵਿੱਚ ਵੜਿਆ ਰਹਿੰਦਾ ਹੈ। ਹਾਂ ਸੁਣਿਆ ਹੈ ਰੇਲੂ ਦੀ ਘਰ ਵਾਲੀ ਮੇਲੂ ਦਾ ਕੁਝ ਜ਼ਿਆਦਾ ਹੀ ਖਿਆਲ ਰੱਖਦੀ ਹੈ। ਅੱਜ ਵੀ ਉਹ ਦੋਵੇਂ ਬਿਸਤਰ ਤੇ ਇਕ ਦੂਜੇ ਦਾ ਖਿਆਲ ਰੱਖ ਰਹੇ ਸਨ ਕਿ ਰੇਲੂ ਨੇ ਰੰਗੇ ਹੱਥੀ ਪਕੜ ਲਿਆ। ਫ਼ਿਰ ਤਾਂ ਰੇਲੂ ਨੇ ਉਹਨਾਂ ਦੀ ਰੱਜ ਕੇ ਕੁੱਟਮਾਰ ਕੀਤੀ ਹੋਵੇਗੀ। ਛੱੜ ਯਾਰ, ਰੇਲੂ ਵਿੱਚ ਮਰਦਾਂ ਵਾਲਾ ਅਜਿਹਾ ਹੀ ਦਮ-ਖਮ ਹੁੰਦਾ ਤਾਂ ਉਸਦੀ ਘਰ ਵਾਲੀ ਗੈਰ ਮਰਦ ਨੂੰ ਆਪਣੇ ਬਿਸਤਰ ਤੇ ਕਿਉਂ ਬੁਲਾਉਂਦੀ। ਤਾਂ ਫ਼ਿਰ ਇਹ ਹੱਲਾ-ਗੁੱਲਾ ਕਿਵੇਂ  ਸੀ।  ਪਤਨੀ ਦੀ ਬਦਚਲਣੀ ਦੇਖ ਕੇ ਰੇਲੂ ਦੀ ਜਿਊਣ ਦੀ ਇੱਛਾ ਖਤਮ ਹੋ ਗਈ ਸੀ। ਫ਼ਾਂਯੀ ਲਗਾ ਕੇ ਉਹ ਮਰਨ ਜਾ ਰਿਹਾ ਸੀ। ਪਰਿਵਾਰ ਵਾਲੇ ਉਸਨੂੰ ਬਚਾਉਣਾ ਚਾਹੁੰਦੇ ਸਨ ਅਤੇ ਰੇਲੂ ਜਿਊਣਾ ਨਹੀਂ ਚਾਹੁੰਦਾ ਸੀ, ਇਸ ਕਰ ਕੇ ਹੰਗਾਮਾ ਹੋ ਗਿਆ। ਨਤੀਜਾ ਕੀ ਨਿਕਲਿਆ, ਰੇਲੂ ਫ਼ਾਂਸੀ ਲਗਾ ਕੇ ਮਰ ਗਿਆ।
ਪਰਿਵਾਰ ਵਾਲਿਆਂ ਨੇ ਉਸਨੂੰ ਰੋਕਿਆ ਨਹੀਂ। ਰਾਜਕੁਮਾਰੀ ਨੇ ਵੀ ਮੁਆਫ਼ੀ ਮੰਗ ਲਈ ਸੀ। ਉਸਨੇ ਵਾਅਦਾ ਕੀਤਾ ਸੀ ਕਿ ਅੱਗੇ ਤੋਂ ਮੇਲੂ ਨਾਲ ਦੇਹ ਦਾ ਮਿਲਣ ਨਹੀਂ ਕਰੇਗੀ, ਸੋ ਪਤਨੀ ਤੇ ਵਿਸ਼ਵਾਸ ਕਰ ਕੇ ਰੇਲੂ ਨੇ ਮਰਨ ਦਾ ਇਰਾਦਾ ਛੱਡ ਦਿੱਤਾ। ਲਾਅਨ ਹੈ ਰੇਲੂ ਤੇ। ਲੱਗਦਾ ਹੈ ਉਹ ਤਨ ਤੋਂ ਨਹੀਂ, ਮਨ ਤੋਂ ਵੀ ਨਪੁੰਸਕ ਹੈ। ਉਸਦੀ ਜਗ੍ਹਾ ਕੋਈ ਦੂਜਾ ਹੁੰਦਾ ਤਾਂ ਖੁਦ ਫ਼ਾਂਸੀ ਲਗਾਉਣ ਲਈ ਨਾ ਭਟਕਦਾ, ਪਤਨੀ ਅਤੇ ਉਸਦੇ ਆਸ਼ਿਕ ਨੂੰ ਹੀ ਫ਼ਾਂਯੀ ਤੇ ਲਟਕਾ ਦਿੰਦਾ।
ਰੇਲੂ ਦਾ ਨਿੱਜੀ ਮਾਮਲਾ ਹੈ, ਉਹੀ ਜਾਣੇ। ਉਸਦੇ ਨਿੱਜੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਵਾਲੇ ਅਸੀਂ ਕੌਣ ਹੁੰਦੇ ਹਾਂ। ਕਾਨਪੁਰ ਦੇ ਇਟੌਜਾ ਥਾਣੇ ਅਧੀਨ ਇਕ ਪਿੰਡ ਹੈ ਸਦਾਦਤਨਗਰ, ਰਾਜਗੜੀ। ਰੋਹਤਕ ਯਾਦਵ ਇਯੇ ਪਿੰਡ ਦਾ ਨਿਵਾਸੀ ਸੀ। ਪੇਸ਼ੇ ਤੋਂ ਕਿਸਾਨ ਰੋਹਤਕ ਦੇ ਪਰਿਵਾਰ ਵਿੱਚ ਚਾਰ ਮੁੰਡੇ ਅਤੇ ਪਤਨੀ ਸੀ, ਜਿਹਨਾਂ ਵਿੱਚੋਂ ਇਕ ਛੈਲ ਬਿਹਾਰੀ ਹੈ। ਕੁਝ ਸਾਲ ਪਹਿਲਾਂ ਰਾਮਸਜੀਵਨ ਦੀ ਮੌਤ ਹੋ ਗਈ ਸੀ। ਹੁਣ ਤਿੰਨ ਮੁੰਡੇ ਹੀ ਰਹਿ ਗਏ ਸਨ। ਤਿੰਨੇ ਮੁੰਡੇ ਕਿਸਾਨਥ ਵਿੱਚ ਪਿਤਾ ਨਾਲ ਕੰਮ ਕਰਦੇ ਸਨ। ਪਿਤਾ ਦਾ ਸਹਿਯੋਕ ਦੇਣ ਲਈ ਰੇਲੂ ਪਿੰਡ ਵਿੱਚ ਮਿਹਨਤ-ਮਜ਼ਦੂਰੀ ਕਰ ਕੇ ਅਲੱਗ ਵੀ ਕਮਾ ਲੈਂਦਾ ਸੀ। ਲੱਗਭੱਗ ਪੰਦਰਾਂ ਸਾਲ ਪਹਿਲਾਂ ਰੇਲੂ ਦਾ ਵਿਆਹ ਪਿੰਡ ਗੁਲਰੀਆ ਜ਼ਿਲ੍ਹਾ ਸੀਤਾਪੁਰ ਨਿਵਾਸੀ ਦੁੱਲੀ ਯਾਦਵ ਦੀ ਲੜਕੀ ਰਾਜਕੁਮਾਰੀ ਨਾਲ ਹੋਇਆ ਸੀ। ਉਹਨਾਂ ਦਿਨਾਂ ਵਿੱਚ ਰਾਜਕੁਮਾਰੀ 18 ਸਾਲ ਦੀ ਸੀ, ਜਦਕਿ ਰੇਲੂ 21 ਸਾਲ ਦਾ ਸੀ।
ਰਾਜਕੁਮਾਰੀ ਅਤੇ ਰੇਲੂ ਦਾ ਪਰਿਵਾਰਕ ਜੀਵਨ ਖੁਸ਼ਹਾਲੀ ਨਾਲ ਬੀਤ ਰਿਹਾ ਸੀ। ਰਾਜਕੁਮਾਰੀ ਪੰਕਜ, ਨੀਰਜ ਅਤੇ ਧੀਰਜ ਨਾਮੀ ਤਿੰਨ ਲੜਕਿਆਂ ਦੀ ਮਾਂ ਵੀ ਬਣੀ।
ਰਾਜਕੁਮਾਰੀ ਨੂੰ ਔਸਤ ਉਮਰ ਵਿੱਚ ਘਰ ਚਲਾਉਣ ਦਾ ਤਜਰਬਾ ਸੀ। ਪੇਕੇ ਦਾ ਇਹ ਤਜਰਬਾ ਸਹੁਰੇ ਕੰਮ ਆਇਆ। ਿਿਪਤਾ ਦੀ ਵੀ ਆਮਦਨ ਸੀਮਤ ਸੀ ਅਤੇ ਪਤੀ ਦੀ ਵੀ। ਇਸ ਕਰ ਕੇ ਉਸਨੂੰ ਜ਼ਿੰਦਗੀ ਤੋਂ ਕੋਈ ਸ਼ਿਕਵਾ ਨਹੀਂ ਸੀ।
ਰਾਜਕੁਮਾਰੀ ਅਤੇ ਰੇਲੂ ਦਾ ਪਰਿਵਾਰਕ ਜੀਵਨ ਖੁਸ਼ਹਾਲੀ ਨਾਲ ਬੀਤਣ ਲੱਗਿਆ। ਸ਼ਿਕਾਇਤ ਸੀ ਤਾਂ ਕੇਵਲ ਇਕ ਰੇਲੂ, ਸ਼ਰਾਬ ਦਾ ਆਦਤੀ ਸੀ। ਸ਼ਾਮ ਹੁੰਦੇ ਹੀ ਰੋਜ਼ ਸ਼ਰਾਬ ਚਾਹੀਦੀ ਸੀ ਉਬਸਨੂੰ। ਪਹਿਲਾਂ ਉਹ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀਂਦਾ ਸੀ, ਫ਼ਿਰ ਕਪੈਸਟੀ ਵੱਧ ਗਈ ਅਤੇ ਸਾਰੀ ਕਮਾਈ ਹੀ ਸ਼ਰਾਬ ਦੇ ਲੇਖੇ ਲੱਗਣ ਲੱਗੀ।
ਸਵੇਰ ਤੱਕ ਰੇਲੂ ਦਾ ਨਸ਼ਾ ਉਤਰ ਜਾਂਦਾ ਤਾਂ ਰਾਜਕੁਮਾਰੀ ਉਸਨੂੰ ਸਮਝਾਉਂਦੀ, ਰੋਜ਼ਾਨਾ-ਰੋਜ਼ਾਨਾ ਬੇਇਜ਼ਤੀ ਕਰਵਾਉਂਦੇ ਹੋ, ਤੈਨੂੰ ਚੰਗਾ ਲੱਗਦਾ ਹੈ। ਨਸ਼ੇ ਵਿੱਚ ਟੱਲੀ ਹੋ ਕੇ ਡਿੱਗਦੇ ਫ਼ਿਰਦੇ ਹੋ। ਕੀ ਪਤਾ, ਕੋਈ ਅਵਾਰਾ ਕੁੱਤਾ ਤੁਹਾਡਾ ਮੂੰਹ ਚੱਟ ਜਾਵੇ। ਰਾਤ ਦੀਆਂ ਕੁਝ ਗੱਲਾਂ ਰੇਲੂ ਨੂੰ ਯਾਦ ਰਹਿੰਦੀਆਂ ਪਰ ਅਗਲੀ ਸ਼ਾਮ ਫ਼ਿਰ ਭੁੱਲ ਜਾਂਦਾ।
ਰਾਜਕੁਮਾਰੀ ਆਪਣੇ ਵੱਲੋਂ ਸਾਰੀਆਂ ਕੋਸ਼ਿਸ਼ਾਂ ਕਰਦੀ ਅਤੇ ਹਾਰ ਗਈ ਪਰ ਰੇਲੂ ਨੇ ਆਦਤ ਨਾ ਛੱਡੀ। ਪਤਨੀ ਨੇ ਹੰਗਾਮਾ ਮਚਾਉਣਾ ਬੰਦ ਕਰ ਦਿੱਤਾ। ਨਤੀਜੇ ਵਜੋਂ ਹੌਲੀ-ਹੌਲੀ ਰੇਲੂ ਸਰੀਰਕ ਤੌਰ ਤੇ ਕਮਜ਼ੋਰ ਹੋ ਗਿਆ। ਕੰਮ ਕਰਨ ਦੀ ਤਾਕਤ ਘਟਦੀ ਗਈ। ਮਰਦਾਨਾ ਕਮਜ਼ੋਰੀ ਵੀ ਆ ਗਈ।
ਰੇਲੂ ਪੱਕਾ ਆਦੀ ਸੀ ਪਰ ਉਹ ਰਾਜਕੁਮਾਰੀ ਦੀਆਂ ਸਰੀਰਕ ਲੋੜਾਂ ਪੂਰੀਆ ਕਰਦਾ ਸੀ। ਸ਼ਰਾਬ ਸਿਹਤ ਖਾ ਗਈ ਤਾਂ ਉਹ ਕਮਜ਼ੋਰ ਹੋ ਗਿਆ। ਰਾਜਕੁਮਾਰੀ ਨੂੰ ਨੇੜੇ ਖਿੱਚਣਾ ਰੇਲੂ ਦਾ ਰੋਜ਼ਾਨਾ ਦਾ ਨਿਯਮ ਨਹੀਂ ਰਹਿ ਗਿਆ ਸੀ। ਰੇਲੂ ਦੀ ਅਸਫ਼ਲਤਾ ਰਾਜਕੁਮਾਰੀ ਨੂੰ ਅੱਖਰਨ ਲੱਗੀ। ਪਤੀ ਨੂੰ ਪਹਿਲਾਂ ਵਰਗਾ ਮਜ਼ਬੂਤ ਅਤੇ ਤਾਕਤਵਰ ਬਣਾਉਣ ਲਈ ਰਾਜਕੁਮਾਰੀ ਨੇ ਉਸਦੀ ਖੁਰਾਕ ਤੇ ਧਿਆਨ ਦੇਣਾ ਆਰੰਭ ਕਰ ਦਿੱਤਾ। ਉਸਦਾ ਵਿੱਚਾਰ ਸੀ ਕਿ ਪੌਸ਼ਟਿਕ ਭੋਜਨ ਰੇਲੂ ਵਿੱਚ ਆਈ ਕਮੀ ਪੂਰੀ ਕਰ ਦੇਵੇਗਾ। ਰੇਲੂ ਨੂੰ ਖਾਣ ਵਿੱਚ ਘੱਟ, ਪੀਣ ਵਿੱਚ ਜ਼ਿਆਦਾ ਦਿਲਚਸਪੀ ਸੀ। ਸਵੇਰੇ ਹੈਂਗ ਓਵਰ ਦੇ ਕਾਰਨ ਖਾ ਨਹੀਂ ਪਾਉਂਦਾ ਸੀ ਅਤੇ ਰਾਤ ਨੂੰ ਜ਼ਿਆਦਾ ਨਸ਼ੇ ਕਾਰਨ ਨਹੀਂ ਖਾ ਪਾਉਂਦਾ ਸੀ।
ਰਾਜਕੁਮਾਰੀ ਆਪਣੀਆਂ ਕਾਮਨਾਵਾਂ ਦਾ ਗਲਾ ਕਦੋਂ ਤੱਕ ਘੋਟਦੀ। ਅਸ਼ਾਂਤ ਦੇਹ ਦੀ ਸ਼ਾਂਤੀ ਦੇ ਲਈ ਉਸਨੂੰ ਕੋਈ ਸਮਰੱਥ ਸਾਥੀ ਚਾਹੀਦਾ ਹੀ ਸੀ। ਅਖੀਰ ਉਸਨੇ ਸੋਚ ਲਿਆ ਕਿ ਰੇਲੂ ਆਪਣੀ ਮਨਮਾਨੀ ਕਰਦਾ ਹੈ, ਤਾਂ ਉਹ ਵੀ ਆਪਣੀ ਮਨਮਾਨੀ ਕਰੇਗੀ।
ਆਪਣੇ ਆਪ ਤੋਂ ਕੀਤੀ ਗਈ ਮਨਮਾਨੀ ਸੁਖਦਾਇਕ ਨਹੀਂ ਹੁੰਦੀ। ਇਸ ਕਰ ਕੇ ਰਾਜਕੁਮਾਰੀ ਨੇ ਹੋਰ ਦੀ ਭਾਲ ਕਰਨੀ ਆਰੰਭ ਕਰ ਦਿੱਤੀ।
26 ਸਾਲਾ ਮਥੁਰਾ ਉਰਫ਼ ਮੇਲੂ ਰੇਲੂ ਦੀ ਭੂਆ ਦਾ ਮੁੰਡਾ ਸੀ। ਰੇਲੂ ਦੀ ਭੂਆ ਮਨਈ ਦਾ ਵਿਆਹ ਬਖਸ਼ੀ ਕੇ ਤਲਾਬ ਥਾਣਾ ਖੇਤਰ ਸਥਿਤ ਪਿੰਡ ਨਬੀਕੋਟ ਵਿੱਚ ਹੋਇਆ ਸੀ। ਉਹਨਾਂ ਦਾ ਪੁੱਤਰ ਸੀ ਮੇਲੂ। ਹੁਣ ਨਾ ਉਸਦੀ ਮਾਂ ਰਹੀ ਸੀ ਅਤੇ ਨਾ ਪਿਤਾ। ਇਕ ਇਕ ਕਰ ਕੇ ਦੋਵਾਂ ਦਾ ਦੇਹਾਂਤ ਹੋ ਗਿਆ ਸੀ।
ਮੇਲੂ ਪੇਸ਼ੇ ਤੋਂ ਹਲਵਾਈ ਸੀ। ਲਖਨਊ ਦੇ ਇਕ ਮਿਠਾਈ ਭੰਡਾਰ ਵਿੱਚ ਉਹ ਨੌਕਰੀ ਕਰਦਾ ਸੀ। ਇਸ ਤੋਂ ਇਲਾਵਾ ਵਿਆਹ -ਸ਼ਾਦੀ ਦੇ ਆਰਡਰ ਵੀ ਭੁਗਤਾਉਂਦਾ ਸੀ।
ਚਾਰ ਸਾਲ ਪਹਿਲਾਂ ਮੇਲੂ ਦਾ ਵਿਆਹ ਬਬਲੀ ਨਾਲ ਹੋਇਆ ਸੀ। ਕਿਸੇ ਕਾਰਨ ਵੱਸ ਪਤੀ-ਪਤਨੀ ਦੀ ਲੰਘੀ ਨਹੀਂ ਇਸ ਕਰ ਕੇ ਤਲਾਕ ਹੋ ਗਿਆ। ਹੁਣ ਉਹ ਇਕੱਲਾ ਭਟਕ ਰਿਹਾ ਸੀ।
ਰੇਲੂ ਨਾਲ ਮੇਲੂ ਦਾ ਕਰੀਬੀ ਰਿਸ਼ਤਾ ਸੀ। ਇਸ ਕਰ ਕੇ ਉਹ ਅਕਸਰ ਘਰੇ ਆ ਜਾਂਦਾ ਸੀ। ਕਦੀ ਕਦੀ ਰਾਤ ਵੀ ਉਥੇ ਹੀ ਰਹਿ ਜਾਂਦਾ ਸੀ।
ਮੇਲੂ ਉਮਰ ਵਿੱਚ ਰਾਜਕੁਮਾਰੀ ਤੋਂ ਸੱਤ ਸਾਲ ਛੋਟਾ ਸੀ। ਉਹਨਾਂ ਦੇ ਪਰਿਵਾਰਕ ਜੀਵਨ ਦਾ ਦਾਇਰਾ ਵੀ ਘੱਟ ਰਿਹਾ ਸੀ। ਇਸ ਕਰ ਕੇ ਉਹ ਪ੍ਰੇਸ਼ਾਨ ਸੀ। ਰਾਜਕੁਮਾਰੀ ਨੂੰ ਉਸ ਵਿੱਚ ਆਪਣੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਦਿੱਸੀ।
ਦਿਓਰ-ਭਰਜਾਈ ਦਾ ਰਿਸ਼ਤਾ ਹੋਣ ਕਰ ਕੇ ਹਲਕਾ ਫ਼ੁਲਕਾ ਮਜ਼ਾਕ ਕਰ ਲੈਂਦੇ ਸਨ। ਰਾਜਕੁਮਾਰੀ ਉਸ ਨੂੰ ਤਲਾਕ ਦੇ ਕਾਰਨਾਂ ਬਾਰੇ ਪੁੱਛ ਕੇ ਚਿੜਾਉਂਦੀ। ਦੋਵਾਂ ਵਿੱਚਕਾਰ ਨਜ਼ਦੀਕੀ ਹੋਈ ਅਤੇ ਨਜਾਇਜ਼ ਸਬੰਧ ਵੀ ਬਣ ਗਏ। ਅਗਲੇ ਦਿਨ ਹੋਲੀ ਸੀ। ਉਹ ਉਥੇ ਹੀ ਰਹਿ ਗਿਆ। ਉਸਨੇ ਰੇਲੂ ਨੂੰ ਸ਼ਰਾਬ ਵਿੱਚ ਮਸਤ ਕਰ ਦਿੱਤਾ। ਰਾਤ ਨੂੰ ਦੋਵਾਂ ਦੀ ਰਾਸ ਲੀਲਾ ਚਲਦੀ ਰਹੀ ਅਤੇ ਰੇਲੂ ਆਰਾਮ ਨਾਲ ਸ਼ਰਾਬ ਪੀ ਕੇ ਸੁੱਤਾ ਰਿਹਾ।
ਇਸ ਤੋਂ ਬਾਅਦ ਮੇਲੂ ਜ਼ਿਆਦਾਤਰ ਰੇਲੂ ਦੇ ਘਰੇ ਹੀ ਰਾਤਾਂ ਗੁਜ਼ਾਰਨ ਲੱਗਿਆ। ਦੋ ਸਾਲ ਇਸੇ ਤਰ੍ਹਾਂ ਲੰਘ ਗਏ। ਇਹਨਾਂ ਦੋ ਸਾਲਾਂ ਵਿੱਚ ਰਾਜਕੁਮਾਰੀ ਅਤੇ ਮੇਲੂ ਦਾ ਲਗਾਅ ਹੋਰ ਵੱਧ ਗਿਆ। ਮੇਲੂ ਚਾਹੁੰਦਾ ਸੀ ਕਿ ਰਾਜਕੁਮਾਰੀ ਰੇਲੂ ਨੂੰ ਛੱਡ ਕੇ ਉਸ ਨਾਲ ਵਿਆਹ ਕਰਵਾ ਲਵੇ। ਰੇਲੂ ਦੇ ਤਿੰਨ ਬੱਚੇ ਵੀ ਉਹ ਅਪਣਾਉਣ ਲਈ ਤਿਆਰ ਸੀ। ਰਾਜਕੁਮਾਰੀ ਕਿਸੇ ਨਤੀਜੇ ਤੇ ਪਹੁੰਚ ਪਾਉਂਦੀ, ਇਸ ਤੋਂ ਪਹਿਲਾਂ ਇਕ ਸ਼ਾਮ ਬਿਨਾਂ ਸ਼ਰਾਬ ਪੀਤੇ ਰੇਲੂ ਸਮੇਂ ਤੋਂ ਪਹਿਲਾਂ ਘਰ ਆ ਗਿਆ।ਉਸਨੇ ਦੋਵਾਂ ਨੂੰ ਰੰਗੇ ਹੱਥੀਂ ਪਕੜ ਲਿਆ।
ਰੇਲੂ ਭੜਕਿਆ ਅਤੇ ਰਾਜਕੁਮਾਰੀ ਨੂੰ ਮਾਰਨ ਦੌੜਿਆ ਪਰ ਮੇਲੂ ਨੇ ਉਸਨੂੰ ਪਕੜ ਲਿਆ। ਰੇਲੂ ਸਮਝ ਗਿਆ ਕਿ ਰਾਜਕੁਮਾਰੀ ਦੇ ਦਿਲ ਵਿੱਚ ਉਸ ਲਈ ਹੁਣ ਕੁਝ ਨਹੀਂ ਹੈ, ਇਸ ਕਰ ਕੇ ਰਾਜਕੁਮਾਰੀ ਜ਼ਿਆਦਾ ਦਿਨ ਤੱਕ ਉਸ ਨਾਲ ਨਹੀਂ ਰਹੇਗੀ। ਪਤਨੀ ਦੀ ਬੇਵਫ਼ਾਈ ਅਤੇ ਭਰਾ ਦੀ ਦਗਾਬਾਜ਼ੀ ਨੇ ਉਸਨੂੰ ਇੰਨਾ ਜ਼ਬਰਦਸਤ ਸਦਮਾ ਪਹੁੰਚਾਇਆ ਕਿ ਉਹ ਫ਼ੁੱਟ ਫ਼ੁੱਟ ਕੇ ਰੋਣ ਲੱਗਿਆ। ਰੇਲੂ ਦਾ ਰੌਲਾ ਸੁਣ ਕੇ ਆਸ ਪਾਸ ਦੇ ਲੋਕ ਵੀ ਆ ਗਏ। ਰੇਲੂ ਅੰਦਰੋਂ ਰੱਸੀ ਲਿਆਇਆ ਅਤੇ ਉਸਦਾ ਫ਼ੰਦਾ ਬਣਾਉਣ ਲੱਗਿਆ। ਉਸਦਾ ਇਰਾਦਾ ਭਾਂਪ ਕੇ ਪਰਿਵਾਰ ਦੀਆਂ ਔਰਤਾਂ ਰੋਣ ਲੱਗੀਆਂ।
ਇਹ ਸ਼ੋਰ ਸ਼ਰਾਬਾ ਸੁਣ ਕੇ ਬਾਰਹ ਦੇ ਲੋਕ ਵੀ ਆ ਗਏ। ਉਹਨਾਂ ਨੇ ਰੇਲੂ ਨੂੰ ਸਮਝਾਇਆ ਕਿ ਅਜਿਹਾ ਨਾ ਕਰੇ। ਗਲਤੀ ਹੋ ਗਈ ਤਾਂ ਤੇਰੀ ਪਤਨੀ ਆਪਣੀ ਗਲਤੀ ਮੰਨ ਵੀ ਰਹੀ ਹੈ। ਰੇਲੂ ਸਮਝ ਗਿਆ ਸੀ ਕਿ ਰਾਜਕੁਮਾਰੀ ਦੇ ਪਤਿਤ ਹੋਣ ਦਾ ਕਾਰਨ ਉਹ ਵੀ ਹੈ, ਇਸ ਕਰ ਕੇ ਉਸਨੇ ਉਸਨੂੰ ਮੁਆਫ਼ ਕਰ ਦਿੱਤਾ। ਮੁਆਫ਼ ਕਰਨ ਤੋਂ ਇਲਾਵਾ ਵੈਸੇ ਵੀ ਉਸ ਕੋਲ ਦੂਜਾ ਰਸਤਾ ਨਹੀਂ ਸੀ।
ਇਸ ਘਟਨਾ ਤੋਂ ਕੁਝ ਦਿਨ ਬਾਅਦ 10 ਦਸੰਬਰ ਨੂੰ ਰੇਲੂ ਭੇਦਭਰੇ ਤਰੀਕੇ ਨਾਲ ਗੁੰਮ ਹੋ ਗਿਆ। ਪਰਿਵਾਰ ਵਾਲਿਆਂ ਨੇ ਉਸਦੀ ਭਾਲ ਕੀਤੀ ਪਰ ਉਹ ਕਿਤੇ ਨਾ ਮਿਲਿਆ, ਉਸਦਾ ਮੋਬਾਇਲ ਵੀ ਬੰਦ ਸੀ। ਇਸ ਤੋਂ ਬਾਅਦ 11 ਦਸੰਬਰ ਦੀ ਸਵੇਰ ਪੱਪੂ ਯਾਦਵ ਪੁਲਿਸ ਵਾਲਾ ਇਲਾਕੇ ਦੀ ਗਸ਼ਤ ਕਰ ਰਿਹਾ ਸੀ ਤਾਂ ਉਸਨੂੰ ਲੱਲੂ ਰਾਵਤ ਨਾਮੀ ਚਰਵਾਹੇ ਨੇ ਦੱਸਿਆ ਕਿ ਨਬੀਕੋਟ ਨੰਦਨਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਬ ਦਾ ਜੋ ਦਰਖਤ ਹੈ, ਉਸ ਦੇ ਹੇਠਾਂ ਕਿਸੇ ਦੀ ਲਾਸ਼ ਦਫ਼ਨ ਕੀਤੀ ਗਈ ਹੈ। ਕਾਹਲੀ ਵਿੱਚ ਲਾਸ਼ ਦੱਬਣ ਵਾਲੇ ਤੋਂ ਗਲਤੀ ਹੋ ਗਈ ਅਤੇ ਹੱਥ ਅਤੇ ਪੈਰਾਂ ਦਾ ਕੁਝ ਹਿੱਸਾ ਜ਼ਮੀਨ ਦੇ ਬਾਹਰ ਰਹਿ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਦੀਆਂ ਉਂਗਲਾਂ ਅਤੇ ਪੈਰਾਂ ਦਾ ਪੰਜਾ ਦੇਖਿਆ। ਫ਼ਿਰ ਸੀਨੀਅਰ ਅਫ਼ਸਰਾਂ ਨੂੰ ਸੂਚਿਤ ਕੀਤਾ।
ਪੁਲਿਸ ਨੇ ਜ਼ਮੀਨ ਪਟਵਾ ਕੇ ਲਾਸ਼ ਕਢਵਾਈ। ਲਾਸ਼ 35 ਕੁ ਸਾਲ ਦੇ ਕਿਸੇ ਵਿਅਕਤੀ ਦੀ ਸੀ। ਲਾਸ਼ ਦੇ ਕੋਲੋਂ ਪੁਲਿਸ ਨੂੰ ਹੋਰ ਕੁਝ ਨਹੀਂ ਮਿਲਿਆ, ਜਿਸਤੋਂ ਉਸਦੀ ਸ਼ਨਾਖਤ ਹੋ ਜਾਂਦੀ। ਹਾਂ ਸ਼ਰਟ ਦੇ ਕਾਲਰ ਤੇ ਸ਼ਾਨੂ ਟੇਲਰਜ਼ ਦਾ ਲੇਬਰ ਸੀ।
ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਪਰਚਾ ਦਰਜ ਕਰ ਲਿਆ। ਲੇਬਰ ਤੇ ਕੋਈ ਐਡਰੈਸ ਨਹੀਂ ਲਿਖਿਆ ਸੀ। ਸੱਤ ਦਿਨਾਂ ਤੱਕ ਪੁਲਿਸ ਨੂੰ ਕੁਝ ਨਾ ਮਿਲਿਆ ਪਰ ਅੱਠਵੇਂ ਦਿਨ ਕਿਸੇ ਸੂਤਰ ਤੋਂ ਪਤਾ ਲੱਗਿਆ ਕਿ ਸ਼ਾਨੂ ਟੇਲਰਜ਼ ਇੰਟੀਜਾ ਵਿੱਚ ਹੈ।ਪੁਲਿਸ ਮ੍ਰਿਤਕ ਦੀ ਸ਼ਰਟ ਲੈ ਕੇ ਉਸ ਕੋਲ ਪਹੁੰਚੀ ਤਾਂ ਉਸ ਨੇ ਦੱਸਿਆ ਕਿ ਇਹ ਸ਼ਰਟ ਉਸ ਨੇ ਛੈਲ ਬਿਹਾਰੀ ਯਾਦਵ ਉਰਫ਼ ਰੇਲੂ ਦੀ ਬਣਾਈ ਸੀ।  ਇਸ ਤੋਂ ਬਾਅਦ ਪੁਲਿਸ ਰੇਲੂ ਦੇ ਪਿੰਡ ਪਹੁੰਚੀ। ਲਾਸ਼ ਦੀ ਸ਼ਨਾਖਤ ਨਾ ਹੋਣ ਕਾਰਨ ਸਰਕਾਰੀ ਖਰਚ ਤੇ ਉਸ ਦਾ ਸਸਕਾਰ ਕਰ ਦਿੱਤਾ ਸੀ। ਪਿੰਡ ਵਾਲਿਆਂ ਨੇ ਰਾਜਕੁਮਾਰੀ ਅਤੇ ਮੇਲੂ ਦੇ ਨਜ਼ਾਇਜ਼ ਸਬੰਧਾਂ ਬਾਰੇ ਪੁਲਿਸ ਨੂੰ ਦੱਸਿਆ। ਰਾਜਕੁਮਾਰੀ ਅਤੇ ਮੇਲੂ ਨੂੰ ਪਕੜ ਲਿਆਂਦਾ। ਹੋਇਆ ਇਹ ਕਿ ਭੇਦ ਖੁੱਲ੍ਹਣ ਤੋਂ ਬਾਅਦ ਰੇਲੂ ਰਾਜਕੁਮਾਰੀ ਤੇ ਸਖਤ ਨਜ਼ਰ ਰੱਖਣ ਲੱਗਿਆ ਸੀ ਅਤੇ ਮੇਲੂ ਦੇ ਵੀ ਘਰ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ। ਦੋਵਾਂ ਦਾ ਮਿਲਣ ਮੁਸ਼ਕਿਲ ਸੀ ਪਰ ਦਿਨ ਵਿੱਚ ਕਈ ਵਾਰ ਉਹਨਾਂ ਦੀ ਸੈਲ ਫ਼ੋਨ ਤੇ ਗੱਲ ਹੋ ਜਾਂਦੀ ਸੀ। ਰਾਜਕੁਮਾਰੀ ਨੂੰ ਰੇਲੂ ਦੇ ਨਾਲ ਘੁਟਣ ਹੋ ਰਹੀ ਸੀ। ਉਹ ਉਸਨੂੰ ਛੱਡ ਕੇ ਮੇਲੂ ਦੇ ਘਰ ਬੈਠਣਾ ਚਾਹੁੰਦੀ ਸੀ। ਸਮੱਸਿਆ ਇਹ ਸੀ ਕਿ ਰੇਲੂ ਰਾਜਕੁਮਾਰੀ ਨੂੰ ਛੱਦਾ ਨਾ ਅਤੇ ਕੁਨਬੇ ਦੇ ਲੋਕ ਵੀ ਰਾਜਕੁਮਾਰੀ ਦੀ ਮਰਜ਼ੀ ਦੇ ਖਿਲਾਫ਼ ਸਨ। ਇਸ ਕਰ ਕੇ ਦੋਵਾਂ ਨੇ ਫ਼ੈਸਲਾ ਕਰ ਕੇ ਰੇਲੂ ਨੂੰ ਠਿਕਾਣੇ ਲਗਾਉਣ ਦੀ ਯੋਜਨਾ ਬਣਾਈ।
10 ਦਸੰਬਰ ਨੂੰ ਦੁਪਹਿਰੇ ਰੇਲੂ ਅਨਾਜ ਖਰੀਦਣ ਇਟੌਂਜਾ ਗਿਆ ਤਾਂ ਰਾਜਕੁਮਾਰੀ ਨੇ ਫ਼ੋਨ ਕਰ ਕੇ ਮੇਲੂ ਨੂੰ ਖਬਰ ਕੀਤੀ। ਮੇਲੂ ਨੇ ਫ਼ੌਰਨ ਇੰਟੌਂਜਾ ਜਾ ਕੇ ਰੇਲੂ ਨੂੰ ਲੱਭ ਲਿਆ ਅਤੇ ਸਸਤੇ ਭਾਅ ਤੇ ਅਨਾਜ ਦਿਵਾਉਣ ਦਾ ਲਾਲਚ ਦਿੱਤਾ ਤਾਂ ਵੈਰ ਭੁੱਲ ਕੇ ਉਸ ਨਾਲ ਤੁਰ ਪਿਆ। ਰੇਲੂ ਨੂੰ ਆਪਣੇ ਜਾਲ ਵਿੱਚ ਫ਼ਸਦੇ ਦੇਖ ਕੇ ਮੇਲੂ ਬੋਲਿਆ, ਅਨਾਜ ਖਰੀਦਣ ਦੇ ਲਈ ਪੜੌਸ ਦੇ ਪਿੰਡ ਜਾਣਾ ਹੋਵੇਗਾ। ਉਥੇ ਜਾਣ ਤੋਂ ਪਹਿਲਾਂ ਹਲਕ ਤਰ ਕਰ ਲਿਆ ਜਾਵੇ ਤਾਂ ਠੀਕ ਹੈ। ਰੇਲੂ ਨੂੰ ਸ਼ਰਾਬ ਤੋਂ ਕਦੋਂ ਇਨਕਾਰ ਸੀ। ਮੁਫ਼ਤ ਦੀ ਸ਼ਰਾਬ ਮਿਲੇ, ਹੋਰ ਕੀ ਚਾਹੀਦਾ ਸੀ। ਇਸ ਤੋਂ ਬਾਅਦ ਮੇਲੂ ਨੇ ਸ਼ਰਾਬ ਲਿਆਂਦੀ ਅਤੇ ਉਸ ਨੂੰ ਨੰਦਨਾ ਪਿੰਡ ਦੇ ਸ਼ਮਸ਼ਾਨ ਘਾਟ ਦੇ ਕੋਲ ਲੈ ਗਿਆ। ਉਥੇ ਦੋਵਾਂ ਨੇ ਸ਼ਰਾਬ ਪੀਤੀ। ਜ਼ਿਆਦਾ ਸ਼ਰਾਬ ਪੀ ਕੇ ਰੇਲੂ ਬੇਹੋਸ਼ ਹੋ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ।  ਸ਼ਮਸ਼ਾਨ ਘਾਟ ਦੇ ਕੋਲ ਅੰਬ ਦਾ ਦਰਖਤ ਸੀ, ਉਸਦੇ ਹੇਠਾਂ ਖੱਡਾ ਪੁੱਟ ਕੇ ਉਸ ਦੀ ਲਾਸ਼ ਦਬਾਅ ਦਿੱਤੀ। ਮੇਲੂ ਨੇ ਰੇਲੂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ। ਫ਼ਿਰ ਲਾਸ਼ ਨੂੰ ਦੱਬ ਕੇ ਉਪਰ ਮਿੱਟੀ ਪਾ ਦਿੱਤੀ। ਜਲਦਬਾਜ਼ੀ ਵਿੱਚ ਉਹ ਦੇਖ ਨਾ ਸਕੇ ਕਿ ਹੱਥ ਅਤੇ ਪੈਰ ਦੇ ਪੰਜੇ ਮਿੱਟੀ ਵਿੱਚ ਦੱਬੇ ਨਹੀਂ ਗਏ।

LEAVE A REPLY