8ਢਾਕਾ—ਸਾਲ 1971 ਦੇ ਯੁੱਧ ਅਪਰਾਧਾਂ ਦੇ ਮਾਮਲਿਆਂ ਅਤੇ ‘ਅੱਤਵਾਦ ਨਾਲ ਕਥਿਤ ਤੌਰ ‘ਤੇ ਜੁੜੀ’ ਰਾਜਨਾਇਕ ਨੂੰ ਢਾਕਾ ਤੋਂ ਬੁਲਾ ਲੈਣ ਦੇ ਪਾਕਿਸਤਾਨ ਦੇ ਫੈਸਲੇ ਨਾਲ ਦੋਵਾਂ ਦੇਸ਼ਾਂ ‘ਚ ਉਪਜੇ ਰਾਜਨਾਇਕ ਤਣਾਅ ਦੇ ਵਿਚਕਾਰ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਪਣੇ ਦੂਤ ਨੂੰ ਵਾਪਸ ਬੁਲਾ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੂਤ ਨੂੰ ਛੇਤੀ ਤੋਂ ਛੇਤੀ ਦੇਸ਼ ਵਾਪਸ ਆਉਣ ਲਈ ਕਿਹਾ ਗਿਆ ਹੈ। ਹਾਲਾਂਕਿ ਅਧਿਕਾਰੀ ਨੇ ਕਿਹਾ ਹੈ ਕਿ ਦੂਤ ਸੋਹਰਾਬ ਹੁਸੈਨ ਦਾ ਅਨੁਬੰਧ ਪੂਰਾ ਹੋਣ ਵਾਲਾ ਹੈ। ਪੇਸ਼ੇ ਤੋਂ ਰਾਜਨਾਇਕ ਅਤੇ ਆਜ਼ਾਦੀ ਦੀ ਲੜਾਈ ਦਾ ਇਕ ਯੋਧਾ ਹੁਸੈਨ ਨੂੰ ਸੰਨਿਆਸ ਤੋਂ ਬਾਅਦ ਪਹਿਲੀ ਵਾਰ 2010 ‘ਚ ਅਨੁਬੰਧ ਦੇ ਆਧਾਰ ‘ਤੇ ਪਾਕਿਸਤਾਨ ‘ਚ ਬੰਗਲਾਦੇਸ਼ ਦਾ ਦੂਤ ਨਿਯੁਕਤ ਕੀਤਾ ਗਿਆ ਸੀ। ਉਸ ਦਾ ਕਾਰਜਕਾਲ ਦੋ ਸਾਲ ਦਾ ਸੀ ਜਿਸ ਨੂੰ ਦੋ ਵਾਰ ਲਗਾਤਾਰ ਵਿਸਤਾਰ ਦਿੱਤਾ ਗਿਆ। ਢਾਕਾ ਵਲੋਂ ਆਪਣੇ ਦੂਤ ਨੂੰ ਵਾਪਸ ਬੁਲਾਉਣ ਦਾ ਇਹ ਕਦਮ ਇਕ ਅਜਿਹੇ ਸਮੇਂ ‘ਤੇ ਉਠਾਇਆ ਗਿਆ ਹੈ ਜਦੋਂ ਇਕ ਹੀ ਹਫਤੇ ਪਹਿਲਾਂ ਇਸਲਾਮਾਬਾਦ ਨੇ ਢਾਕਾ ‘ਚ ਤਾਇਨਾਤ ਆਪਣੇ ਮਹਿਲਾ ਰਾਜਨਾਇਕ ਨੂੰ ਵਾਪਸ ਬੁਲਾ ਲਿਆ ਸੀ।

LEAVE A REPLY