ਜ਼ੀਰੋ ਤੋਂ ਥੱਲੇ ਗਿਆ ਪਾਰਾ ; ਚਾਰੇ ਪਾਸੇ ਵਿਛੀ ਧੁੰਦ ਦੀ ਚਾਦਰ

1ਗੁਰਦਾਸਪੁਰ : ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੀ ਰਾਤ ਤਾਪਮਾਨ ਅਚਾਨਕ ਜ਼ੀਰੋ ਤੋਂ ਹੇਠਾਂ ਚਲੇ ਜਾਣ ਕਰਕੇ ਠੰਡ ਆਪਣੇ ਜੋਬਨ ‘ਤੇ ਪੁੱਜ ਗਈ ਅਤੇ ਸਵੇਰੇ ਚਾਰੇ ਪਾਸੇ ਧੁੰਦ ਦੀ ਚਿੱਟੀ ਚਾਦਰ ਵਿਛ ਗਈ। ਇਸ ਧੁੰਦ ਕਾਰਨ ਸਬਜ਼ੀਆਂ ਅਤੇ ਫੁੱਲਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ ਹਾਲਾਂਕਿ ਕਣਕ ਦੀ ਫਸਲ ਨੂੰ ਇਸਦਾ ਲਾਭ ਹੋਵੇਗਾ। ਦੂਜੇ ਪਾਸੇ ਤੜਕਸਾਰ ਸੰਘਣੀ ਧੁੰਦ ਪੈਣ ਕਾਰਨ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ।
ਜਾਣਕਾਰੀ ਅਨੁਸਾਰ ਬੀਤੇ ਦੋ ਦਿਨਾਂ ਤੋਂ ਸਵੇਰੇ ਲਗਭਗ 10 ਵਜੇ ਤੱਕ ਅਤੇ ਸ਼ਾਮ 5 ਵਜੇ ਦੇ ਬਾਅਦ ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਅਤੇ ਦਿਹਾੜੀਦਾਰਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਤੋਂ ਬਿਨਾਂ ਪੈ ਰਹੀ ਸੁੱਕੀ ਠੰਡ ਨਾਲ ਸਰਦੀ-ਜ਼ੁਕਾਮ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਸਦੀ ਲਪੇਟ ਵਿਚ ਜ਼ਿਆਦਾਤਰ ਬੱਚੇ ਅਤੇ ਬਜ਼ੁਰਗ ਆ ਰਹੇ ਹਨ।

LEAVE A REPLY