4ਕੋਲੰਬੋ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਸ਼੍ਰੀਲੰਕਾ ਆਉਣਗੇ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਦੋਵੇਂ ਧਿਰਾਂ ਕਾਲੇ ਧਨ ਅਤੇ ਅੱਤਵਾਦੀ ਵਿੱਤੀ ਪੋਸ਼ਣ ‘ਤੇ ਰੋਕ ਲਗਾਉਣ ਲਈ ਸੰਧੀ ਸਣੇ ਕਈ ਸਮਝੌਤਿਆਂ ‘ਤੇ ਦਸਤਖਤ ਕਰ ਸਕਦੇ ਹਨ। ਇਕ ਸਾਲ ਪਹਿਲਾਂ ਮੈਤਰੀਪਾਲ ਸਿਰਿਸੇਨਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ਰੀਫ ਦਾ ਸ਼੍ਰੀਲੰਕਾ ਦਾ ਇਹ ਪਹਿਲਾ ਦੌਰਾ ਹੋਵੇਗਾ।
ਉਪ ਵਿਦੇਸ਼ ਮੰਤਰੀ ਹਰਸ਼ਾ ਡੀ ਸਿਲਵਾ ਨੇ ਦੱਸਿਆ ਕਿ ਸ਼ਰੀਫ ਦੀ ਯਾਤਰਾ ਦੌਰਾਨ ਕਈ ਮਹੱਤਵਪੂਰਨ ਮੁੱਦਿਆਂ ਸਣੇ 10 ਸਹਿਮਤੀ ਚਿੱਠੀਆਂ ਅਤੇ ਸਮਝੌਤਿਆਂ ‘ਤੇ ਦਸਤਖਤ ਹੋਣੇ ਹਨ। ਕਾਲੇ ਧਨ ਅਤੇ ਅੱਤਵਾਦ ਵਿੱਤੀਪੋਸ਼ਣ ‘ਤੇ ਰੋਕ ਲਗਾਉਣ ਲਈ ਸੰਧੀ ਦੇ ਨਾਲ ਹੀ ਦੋਹਾਂ ਦੇਸ਼ਾਂ ‘ਚ ਨੌਜਵਾਨ ਵਿਕਾਸ, ਮਰਦਮ ਸ਼ੁਮਾਰੀ, ਵਿਗਿਆਨ, ਤਕਨੀਕੀ, ਵਿਗਿਆਨਕ ਅਤੇ ਤਕਨੀਕੀ ਸਹਿਯੋਗ, ਸਿਹਤ ਅਤੇ ਸੰਸਕ੍ਰਿਤ ਸਮੇਤ ਹੋਰ ਸਮਝੌਤਾ ਹੋਵੇਗਾ।

LEAVE A REPLY