ਮਾਸਾਹਾਰੀ ਭੋਜਣ ਨਾਂ ਪਰੋਸਣ ਦੇ ਏਅਰ ਇੰਡੀਆ ਦੇ ਫੈਸਲੇ ‘ਤੇ ਉਮਰ ਨੇ ਉਠਾਏ ਸਵਾਲ

2ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਏਅਰ ਇੰਡੀਆ ਦੇ ਘੱਟ ਦੂਰੀ ਦੇ ਜਹਾਜ਼ਾਂ ‘ਚ ਸਿਰਫ ਸ਼ਾਕਾਹਾਰੀ ਭੋਜਣ ਪਰੋਸਣ ਦੇ ਏਅਰਲਾਈਨ ਦੇ ਫੈਸਲੇ ‘ਤੇ ਅੱਜ ਸਵਾਲ ਉਠਾਇਆ। ਉਮਰ ਨੇ ਟਵਿਟਰ ‘ਤੇ ਪੋਸਟ ਕੀਤਾ, ‘ਮੇਰੀ ਗੁਜ਼ਾਰਿਸ਼ ਹੈ ਕਿ ਦੱਸੋ ਅਜਿਹਾ ਕਿਉਂ? ਇਸ ਫੈਸਲੇ ਦੇ ਪਿੱਛੇ ਲੁਕੇ ਤਰਕ ਨੂੰ ਲੱਭਣ ਦੀ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਹਾਂ ਪਰ ਹੁਣ ਤਕ ਜਵਾਬ ਹੀ ਲੱਭ ਰਿਹਾ ਹਾਂ।’
ਉਮਰ ਦੇ ਰੀ-ਟਵੀਟ ‘ਚ ਇਹ ਦੱਸਿਆ ਗਿਆ ਹੈ ਕਿ ਇਕ ਘੰਟਾ ਤੇ 90 ਮਿੰਟ ਦੀ ਯਾਤਰਾ ਦੌਰਾਨ ਏਅਰ ਇੰਡੀਆ ਦੇ ਘਰੇਲੂ ਜਹਾਜ਼ਾਂ ‘ਚ ਇਕਾਨਮੀ ਕਲਾਸ ਦੇ ਯਾਤਰੀਆਂ ਨੂੰ ਸਿਰਫ ਸ਼ਾਕਾਹਾਰੀ ਭੋਜਣ ਪਰੋਸਿਆ ਜਾਵੇਗਾ।

LEAVE A REPLY