3ਜਲੰਧਰ :  ਸਾਬਕਾ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵਲੋਂ ਪਾਰਟੀ ਨੂੰ ਅਲਵਿਦਾ ਕਹਿ ਦੇਣ ਤੋਂ ਕਿ ਕਾਂਗਰਸੀ ਵਰਕਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭੁਲੱਥ ‘ਚ ਕਾਂਗਰਸੀ ਵਰਕਰਾਂ ਨਾਲ ਉਹ ਖੜ੍ਹੇ ਹਨ। ਇਸ ਲਈ ਛੇਤੀ ਹੀ ਪਾਰਟੀ ਵਰਕਰਾਂ ਦੀ ਬੈਠਕ ਬੁਲਾ ਕੇ ਭੁੱਲਥ ‘ਚ ਕਾਂਗਰਸ ਦਾ ਬਿਹਤਰ ਉਮੀਦਵਾਰ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਪਿਛਲੀਆਂ ਦੋ ਚੋਣਾਂ ‘ਚ ਭੁਲੱਥ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਇਸ ਵਾਰ ਪਾਰਟੀ ਮਜ਼ਬੂਤ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇਗੀ, ਜੋ ਪ੍ਰਭਾਵਸ਼ਾਲੀ ਢੰਗ ਨਾਲ ਅਕਾਲੀਆਂ ਨੂੰ ਹਾਰ ਦੇ ਸਕੇਗਾ। ਪਾਰਟੀ ਅਜਿਹਾ ਉਮੀਦਵਾਰ ਦੇਵੇਗੀ ਜੋ ਸਾਰੇ ਵਰਕਰਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਭੁਲੱਥ ‘ਚ ਵਰਕਰਾਂ ਨਾਲ ਸੰਪਰਕ ਬਣਾ ਕੇ ਚੱਲਣਗੇ। ਜਿਵੇਂ ਹੀ ਮਨਜ਼ੂਰਸ਼ੁਦਾ ਕਾਂਗਰਸੀ ਨੇਤਾ ਦੀ ਚੋਣ ਹੋ ਜਾਵੇਗੀ, ਉਵੇਂ ਹੀ ਉਸ ਦੇ ਨਾਂ ਨੂੰ ਪਾਰਟੀ ਅੱਗੇ ਲੈ ਆਵੇਗੀ।
ਪਾਰਟੀ  ‘ਚ ਅਨੇਕਾਂ ਦਮਖਮ ਰੱਖਣ ਵਾਲੇ ਨੇਤਾ ਮੌਜੂਦ ਹਨ। ਅਸੀਂ ਮਿਸ਼ਨ 2017 ਨੂੰ ਫਤਿਹ ਕਰਨ ਦੇ ਉਦੇਸ਼ ਨਾਲ ਹੀ ਭੁਲੱਥ ‘ਚ ਨਵਾਂ ਚਿਹਰਾ ਵੋਟਰਾਂ ਨੂੰ ਦੇਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਭੁਲੱਥ ਨੂੰ ਉਨ੍ਹਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਸਨ, ਜਿਸ ਕਾਰਨ ਭੁਲੱਥ ‘ਚ ਅਨੇਕਾਂ ਵਿਕਾਸ ਪ੍ਰਾਜੈਕਟ ਚਾਲੂ ਹੋ ਸਕੇ।

LEAVE A REPLY