6ਚੇਨਈ : ਤਾਮਿਲਨਾਡੂ ‘ਚ 2004 ‘ਚ ਅੱਜ ਦੇ ਦਿਨ ਮਤਲਬ 26 ਦਸੰਬਰ ਨੂੰ ਆਈ ਸੁਨਾਮੀ ਦੀ 11ਵੀਂ ਬਰਸੀ ‘ਤੇ ਸ਼ਨੀਵਾਰ ਨੂੰ ਪੂਰੇ ਰਾਜ ‘ਚ ਇਸ ‘ਚ ਮਾਰੇ ਗਏ ਲੋਕਾਂ ਨੂੰ ਫੁੱਲ ਭੇਟ ਕੀਤੇ ਗਏ ਅਤੇ ਜੁਲੂਸ ਕੱਢਿਆ ਗਿਆ। ਇਸ ਸੁਨਾਮੀ ‘ਚ 7 ਹਜ਼ਾਰ ਤੋਂ ਵਧ ਲੋਕ ਮਾਰੇ ਜਾਣ ਦੀ ਗੱਲ ਕਹੀ ਗਈ ਸੀ ਅਤੇ ਭਾਰੀ ਵਿਨਾਸ਼ ਹੋਇਆ ਸੀ। ਚੇਨਈ, ਕੁੱਡਾਲੋਰ, ਪੁਡੁਚੇਰੀ ਅਤੇ ਨਾਗਾਪਟਿੱਨਮ ‘ਚ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਇੰਡੋਨੇਸ਼ੀਆ ਦੇ ਸੁਮਾਤਰਾ ‘ਚ ਸਮੁੰਦਰ ਦੇ ਹੇਠਾਂ ਭੂਚਾਲ ਆਉਣ ਤੋਂ ਬਾਅਦ ਸੁਨਾਮੀ ‘ਚ ਕਾਫੀ ਪ੍ਰਭਾਵ ਪਿਆ ਸੀ।
ਬਰਸੀ ਮੌਕੇ ਮਛੇਰਿਆਂ ਦੇ ਸੰਗਠਨਾਂ ਨੇ ਪ੍ਰਾਰਥਨਾ ਅਤੇ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਪੀੜਤਾਂ ਦੇ ਪਰਿਵਾਰ ਵਾਲਿਆਂ ਨੇ ਇੱਥੇ ਮਸ਼ਹੂਰ ਮਰੀਨਾ ਬੀਚ ‘ਤੇ ਸਮੁੰਦਰ ‘ਚ ਦੁੱਧ ਭੇਟ ਕੀਤਾ। ਚੇਨਈ ‘ਚ ਮਛੇਰੇ ਸਮੁੰਦਰ ‘ਚ ਨਹੀਂ ਉਤਰੇ। ਨਾਗਾਪਟਿੱਨਮ ਜ਼ਿਲੇ ਦੇ ਤੱਟਵਰਤੀ ਇਲਾਕਿਆਂ ‘ਚ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕਾਂ ਨੇ ਇਕ ਮਿੰਟ ਦਾ ਮੌਨ ਰੱਖਿਆ। ਇੱਥੇ ਜਾਨੀ-ਮਾਲੀ ਭਾਰੀ ਨੁਕਸਾਨ ਹੋਇਆ ਸੀ। ਮੱਛੀ ਪਾਲਣ ਮੰਤਰੀ ਏ.ਕੇ. ਜੈਪਾਲ, ਜ਼ਿਲਾ ਕਲੈਕਟਰ ਐੱਸ. ਪਝਾਨੀਸਾਮੀ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ‘ਚ ਮੋਮਬੱਤੀ ਦੇ ਨਾਲ ਇਕ ਮੌਨ ਮਾਰਚ ਕੱਢਿਆ ਗਿਆ ਅਤੇ ਫੁੱਟ ਭੇਟ ਕੀਤੇ ਗਏ। ਵੈਨਾਲਕੰਨੀ ‘ਚ ਸ਼ਰਾਇਣ ਬਸਿਲਿਕਾ ‘ਚ ਇਕ ਵਿਸ਼ੇਸ਼ ਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੀੜਤਾਂ ਦੀ ਯਾਦ ‘ਚ ਸਾਰੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ।

LEAVE A REPLY