ਚੰਡੀਗੜ੍ਹ : ਪੰਜਾਬ ਸਰਕਾਰ ਨੇ ਈ- ਡਿਸਟ੍ਰਿਕ ਪ੍ਰਾਜੈਕਟ ਨੂੰ ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਜਿਲਿਆਂ ਵਿਚ ਮਿਲੀ ਸਫਲਤਾ ਪਿੱਛੋਂ ਇਸਨੂੰ ਸਾਰੇ ਜਿਲਿਆਂ ਵਿਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਦੇਸ਼ ਭਰ ਵਿਚ ਅਜਿਹੀ ਪਹਿਲਕਮਦੀ ਕਰਨ ਵਾਲਾ ਮੋਹਰੀ ਸੂਬਾ ਵੀ ਬਣ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੂਜੇ ਪੜਾਅ ਤਹਿਤ ਬਾਕੀ 20 ਜਿਲਿਅÎਾਂ ਵਿਚ ਸੂਚਨਾ ਤਕਨੀਕ ਤੇ ਹੋਰ ਬੁਨਿਆਦੀ ਢਾਂਚੇ ਦੀ ਪੂਰਤੀ ਲਈ 2000 ਕੰਪਿਊਟਰ, 1200 ਨੈਟਵਰਕ ਪ੍ਰਿੰਟਰ, 1400 ਸਕੈਨਰ ਅਤੇ ਹੋਰ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ ਹੈ ਜੋ ਕਿ ਇਨਾਂ 20 ਜਿਲਿਆਂ ਵਿਚ ਸਥਿਤ 1500 ਸਰਕਾਰੀ ਦਫਤਰਾਂ ਵਿਚ ਸਥਾਪਿਤ ਕੀਤੇ ਜਾਣਗੇ। ਇਸ ਪ੍ਰਾਜੈਕਟ ਦੀ ਹੇਠਲੇ ਪੱਧਰ ‘ਤੇ ਸਫਲਤਾ ਲਈ ਜਿੱਥੇ ਇਨਾਂ ਜਿਲਿਅÎਾਂ ਵਿਚਲੇ ਦਫਤਰÎਾਂ ਨੂੰ ਉੱਚ ਸਪੀਡ ਇੰਟਰਨੈਟ ਸੇਵਾ ਨਾਲ ਜੋੜਿਆ ਗਿਆ ਹੈ ਉੱਥੇ 9000 ਸਰਕਾਰੀ ਕਰਮਚਾਰੀਆਂ ਨੂੰ ਇਸ ਪ੍ਰਾਜੈਕਟ ਦੇ ਕੰਮ ਕਰਨ ਦੇ ਗਿਆਨ ਤੇ ਢੰਗ ਤਰੀਕਿਆਂ ਬਾਰੇ ਸਿਖਲਾਈ ਵੀ ਦਿੱਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਵੱਕਾਰੀ ਪ੍ਰਾਜੈਕਟ ਤਹਿਤ ਵਰਤਮਾਨ ਸਮੇਂ 42 ਸੇਵਾਵÎਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਸਫਲਤਾ ਦਰ 90 ਫੀਸਦੀ ਹੈ ਅਤੇ ਪ੍ਰਸ਼ਾਸ਼ਕੀ ਸੁਧਾਰ ਵਿਭਾਗ ਨੇ ਇਸ ਜਨਵਰੀ ਤੱਕ ਇਸਨੂੰ 100 ਫੀਸਦੀ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਕਪੂਰਥਲਾ ਤੇ ਨਵਾਂਸ਼ਹਿਰ ਨੂੰ ਛੱਡਕੇ ਇਸ ਪ੍ਰਾਜੈਕਟ ਰਾਹੀਂ ਬਾਕੀ ਜਿਲਿਆਂ ਵਿਚ 1.3 ਲੱਖ ਸੇਵਾ ਅਰਜ਼ੀਅÎਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨਾਂ ਜਿਲਿਅÎਾਂ ਵਿਚ ਰੋਜ਼ਮਰਾ ਦੀਆਂ ਸੇਵਾਵਾਂ ਫਿਲਹਾਲ ਮੌਜੂਦਾ ਸੁਵਿਧਾ ਕੇਂਦਰਾਂ ਦੇ ਜ਼Ðਰੀਏ ਦਿੱਤੀਅÎਾਂ ਜਾ ਰਹੀਅÎਾਂ ਹਨ ਜੋ ਕਿ ਸੇਵਾ ਕੇਂਦਰਾਂ ਦੀ ਸ਼ੁਰੂਆਤ ਪਿੱਛੋ ਉਨਾਂ ਰਾਹੀਂ ਮੁਹੱਈਆ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਈ-ਡਿਸਟ੍ਰਿਕ ਪ੍ਰਾਜੈਕਟ ਤਹਿਤ ਜਿੱਥੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿਚ ਤੇਜੀ ਤੇ ਹੋਰ ਕੁਸ਼ਲਤਾ ਆਈ ਹੈ ਉੱਥੇ ਡਿਜ਼ੀਟਲ ਹਸਤਾਖਰ, ਐਸ.ਐਮ.ਐਸ. ਸੇਵਾ ਦੀ ਸ਼ੁਰੂਆਤ ਨਾਲ ਲੋਕਾਂ ਨੂੰ ਉਨਾਂ ਦੀ ਅਰਜ਼ੀ ‘ਤੇ ਹੋ ਰਹੀ ਕਾਰਵਾਈ ਬਾਰੇ ਨਾਲੋ-ਨਾਲ ਜਾਣਕਾਰੀ ਮਿਲਣ ਨਾਲ ਜਿੱਥੇ ਰਿਸ਼ਵਤਖੋਰੀ ਨੂੰ ਰੋਕ ਲੱਗੀ ਹੈ ਉੱਥੇ ਲੋਕਾਂ ਨੂੰ ਵੀ ਕਿਥੇ ਸਮੇਂ ਵਿੱਚ ਅਰਜੀਆਂ ਉਤੇ ਸੁਣਵਾਈ ਹੋਣ ਸਦਕਾ ਵੱਡੀ ਸਹੂਲਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਇਸ ਈ-ਡਿਸਟ੍ਰਿਕ ਪ੍ਰਾਜੈਕਟ ਨੂੰ ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਵਿਭਾਗ ਵੱਲੋਂ ਬੀਤੇ ਅਕਤੂਬਰ ਮਹੀਨੇ ਨੂੰ ਦੇਸ਼ ਭਰ ਵਿਚੋਂ ਸਰਵੋਤਮ ਕਰਾਰ ਦਿੱਤਾ ਗਿਆ ਹੈ। ਪੰਜਾਬ ਦੀ ਪਹਿਲੇ ਦਰਜੇ ਵਜੋਂ ਚੋਣ ਮੌਕੇ ਇਸ ਪ੍ਰਾਜੈਕਟ ਨੂੰ ਪਾਇਲਟ ਵਜੋਂ ਲਾਗੂ ਕਰਨ ਵਿੱਚ ਮਿਲੀ ਸਫਲਤਾ, ਗਿਣਤੀ ਪੱਖੋਂ ਸਾਰੇ ਦੇਸ਼ ਨਾਲੋਂ ਵੱਧ ਸੇਵਾਵਾਂ ਦੇਣ, ਬੈਕਐਂਡ ਕੰਪਿਊਟਰਾਈਜੇਸ਼ਨ ਅਤੇ ਸਰਕਾਰੀ ਦਫਤਰਾਂ ਦੇ ਆਪਸੀ ਤਾਲਮੇਲ ਨੂੰ ਆਧਾਰ ਬਣਾਕੇ ਕੀਤੀ ਗਈ ਹੈ।