ਬੀਤੇ ਜ਼ਮਾਨੇ ਦੀ ਪ੍ਰਸਿੱਧ ਅਭਿਨੇਤਰੀ ਸਾਧਨਾ ਦਾ ਦੇਹਾਂਤ

4ਮੁੰਬਈ : ਬੀਤੇ ਜ਼ਮਾਨੇ ਦੀ ਪ੍ਰਸਿੱਧ ਅਭਿਨੇਤਰੀ ਸਾਧਨਾ ਦਾ ਅੱਜ ਮੁੰਬਈ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 74 ਵਰ੍ਹਿਆਂ ਦੀ ਸੀ। ਸਾਧਨਾ ਪਿਛਲੇ ਕਾਫੀ ਸਮੇਂ ਬਿਮਾਰ ਸੀ, ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਸਾਧਨਾ ਦਾ ਜਨਮ 2 ਸਤੰਬਰ 1941 ਨੂੰ ਕਰਾਚੀ ਵਿਖੇ ਹੋਇਆ ਸੀ। ਸਾਧਨਾ ਨੇ ਸਾਲ 1955 ਵਿਚ ਛੋਟੀ ਬੱਚੀ ਦੀ ਰੂਪ ਵਿਚ ਫਿਲਮ ਸ੍ਰੀ 420 ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਹਮ ਦੋਨੋ’, ‘ਪਰਖ’, ‘ਪ੍ਰੇਮ ਪੱਤਰ’, ‘ਵਕਤ’, ‘ਆਰਜ਼ੂ’, ‘ਮੇਰਾ ਸਾਇਆ’, ‘ਗਬਨ’ ਅਤੇ ‘ਬਤਮੀਜ਼’ ਫਿਲਮਾਂ ਕੀਤੀਆਂ। ਉਨ੍ਹਾਂ ਨੇ ਇਹ ਫਿਲਮ 1966 ਤੱਕ ਮੁਕੰਮਲ ਕਰ ਲਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਫਿਲਮਾਂ ਵਿਚ ਵੀ ਕੰਮ ਕੀਤਾ।
ਅੱਜ ਇਸ ਮਹਾਨ ਅਭਿਨੇਤਰੀ ਦੇ ਅਕਾਲ ਚਲਾਣੇ ‘ਤੇ ਬਾਲੀਵੁੱਡ ਦੀਆਂ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਮੌਤ ਨੂੰ ਹਿੰਦੀ ਸਿਨੇਮਾ ਲਈ ਇਕ ਵੱਡਾ ਘਾਟਾ ਕਰਾਰ ਦਿੱਤਾ।

LEAVE A REPLY