ਪਾਕਿਸਤਾਨ ਦੌਰੇ ਨੂੰ ਲੈ ਕੇ ਕਾਂਗਰਸ ‘ਚ ਰੋਸ, ਪੀ.ਐੱਮ. ਦਾ ਫੂਕਿਆ ਪੁਤਲਾ

asਨਵੀਂ ਦਿੱਲੀ- ਸ਼ੁੱਕਰਵਾਰ ਨੂੰ ਪੀ.ਐੱਮ. ਨਰਿੰਦਰ ਮੋਦੀ ਦੀ ਅਚਾਨਕ ਹੋਈ ਪਾਕਿਸਤਾਨ ਯਾਤਰਾ ਦਾ ਭਾਰਤ ‘ਚ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵਿਰੋਧ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ। ਕਾਂਗਰਸ ਵਰਕਰਾਂ ਨੇ ਰਾਏਸੀਨਾ ਹਿਲ ‘ਤੇ ਪੀ.ਐੱਮ. ਦਾ ਪੁਤਲਾ ਵੀ ਫੂਕਿਆ। ਦੂਜੇ ਪਾਸੇ ਭਾਜਪਾ ਨੇ ਪੀ.ਐੱਮ. ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਪੀ.ਐੱਮ. ਮੋਦੀ ਦੇ ਪਾਕਿਸਤਾਨ ਦੌਰੇ ਦਾ ਵਿਰੋਧ ਕਰਦੇ ਹੋਏ ਯੂਥ ਕਾਂਗਰਸੀ ਵਰਕਰ 7 ਆਰ.ਸੀ.ਆਰ. ਜਾਨ ਦੀ ਕੋਸ਼ਿਸ਼ ਕਰ ਰਹੇ ਸੀ। ਪੁਲਸ ਨੇ ਇਨ੍ਹਾਂ ਨੂੰ ਰਾਏਸੀਨਾ ਹਿਲ ‘ਤੇ ਰੇਲ ਭਵਨ ਦੇ ਕੋਲ ਹੀ ਰੋਕ ਦਿੱਤਾ, ਜਿਸ ਤੋਂ ਬਾਅਦ ਕਾਂਗਰਸੀ ਵਰਕਰ ਉਥੇ ਹੀ ਬੀ.ਜੇ.ਪੀ. ਅਤੇ ਮੋਦੀ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ ਅਤੇ ਇਸ ਦੌਰੇ ਦਾ ਵਿਰੋਧ ਕੀਤਾ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੀ.ਐੱਮ. ਦੇ ਅਚਾਨਕ ਹੋਏ ਪਾਕਿਸਤਾਨ ਦੌਰੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਸ ਨੂੰ ਰਵਾਇਤੀ ਕੂਟਨੀਤੀ ਤੋਂ ਉਪਰ ਉੱਠ ਕੇ ਪੀ.ਐੱਮ. ਦਾ ਇਕ ‘ਆਉਟ ਆਫ ਬਾਕਸ’ ਕਦਮ ਦੱਸਿਆ ਹੈ।

LEAVE A REPLY