ਨਰਿੰਦਰ ਮੋਦੀ ਪਹੁੰਚੇ ਪਾਕਿਸਤਾਨ, ਨਵਾਜ਼ ਸ਼ਰੀਫ ਨੇ ਕੀਤਾ ਸ਼ਾਨਦਾਰ ਸਵਾਗਤ

2ਲਾਹੌਰ : ਆਪਣੇ ਰੂਸ ਅਤੇ ਅਫਗਾਨਿਸਤਾਨ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਾਕਿਸਤਾਨ ਪਹੁੰਚੇ, ਜਿਥੇ ਲਾਹੌਰ ਦੇ ਹਵਾਈ ਅੱਡੇ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ 12 ਸਾਲ ਮਗਰੋਂ ਇਹ ਪਹਿਲਾ ਪਾਕਿਸਤਾਨੀ ਦੌਰਾ ਹੈ। ਇਸ ਤੋਂ ਪਹਿਲਾਂ ਸ੍ਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਦੌਰੇ ‘ਤੇ ਗਏ ਸਨ।
ਸ੍ਰੀ ਮੋਦੀ ਅੱਜ ਸ਼ਾਮ ਨੂੰ ਲਾਹੌਰ ਦੇ ਹਵਾਈ ਅੱਡੇ ‘ਤੇ ਪਹੁੰਚੇ, ਜਿਥੇ ਨਵਾਜ਼ ਸ਼ਰੀਫ ਨੇ ਉਨ੍ਹਾਂ ਨੂੰ ਗਲ ਨਾਲ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਮਗਰੋਂ ਦੋਵੇਂ ਨੇਤਾ ਇਕ ਹੈਲੀਕਾਪਟਰ ਰਾਹੀਂ ਉਮਰਾ ਸ਼ਹਿਰ ਨਵਾਜ ਦੇ ਘਰ ਪਹੁੰਚੇ। ਇਸ ਮੌਕੇ ਨਵਾਜ਼ ਸ਼ਰੀਫ ਨੇ ਅੱਜ ਆਪਣੇ ਜਨਮ ਦਿਨ ਮੌਕੇ ਕੇਕ ਕੱਟਿਆ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਿਸਤਾਨ ਦੌਰੇ ਦੇ ਮੱਦੇਨਜ਼ਰ ਕਾਫੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

LEAVE A REPLY