ਚੀਨ ਦੀ ਇਕ ਖਾਨ ਧੱਸਣ ਕਰਕੇ 25 ਮਜ਼ਦੂਰ ਫਸੇ

12ਬੀਜਿੰਗ :  ਚੀਨ ਦੇ ਪੂਰਬੀ ਸ਼ਾਨਡੋਂਗ ਸੂਬੇ ‘ਚ ਇਕ ਜਿਪਸਮ ਖਾਨ ਧੱਸਣ ਕਰਕੇ 25 ਮਜ਼ਦੂਰ ਉਸ ਹੇਠਾਂ ਦੱਬ ਗਏ ਹਨ। ਕੁਝ ਦਿਨ ਪਹਿਲਾਂ ਵੀ ਚੀਨ ਦੇ ਇਕ ਦੱਖਣੀ ਸ਼ਹਿਰ ‘ਚ ਜ਼ਮੀਨ ਖਿਸਕਣ ਕਾਰਨ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 75 ਲੋਕ ਲਾਪਤਾ ਹੋ ਗਏ ਸਨ। ਪਿੰਗਯੂਈ ਕਾਊਂਟੀ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਾਓਟਾਈ ਟਾਊਨਸ਼ਿਪ ‘ਚ ਜਿਪਸਮ ਦੀ ਖਾਨ ਉਦੋਂ ਧੱਸੀ, ਜਦੋਂ ਉੱਥੇ 29 ਮਜ਼ਦੂਰ ਕੰਮ ਕਰ ਰਹੇ ਸਨ।
ਜਾਣਕਾਰੀ ਮੁਤਾਬਕ, ਰੈਸਕਿਊ ਟੀਮ ਛੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾ ਲਿਆ ਗਿਆ ਹੈ। ਬਾਕੀ 19 ਲੋਕ ਹਾਲੇ ਵੀ ਲਾਪਤਾ ਹਨ।

LEAVE A REPLY