5ਚੰਡੀਗੜ੍ਹ : ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦਾ 124ਵਾਂ ਤਿੰਨ ਰੋਜ਼ਾ ਜਲਸਾ ਸਾਲਾਨਾ ਕਾਦੀਆਂ ਚ 26 ਦਸੰਬਰ ਤੋਂ ਸ਼ੁਰੂ ਹੋਵੇਗਾ। ਇਸ ਸੰਬੰਧ ਚ ਜਮਾਤੇ ਅਹਿਮਦੀਆ ਦੇ ਸਕਤੱਰ ਮੌਲਾਨਾ ਹਮੀਦ ਕੋਸਰ ਨੇ ਪ੍ਰੈਸ ਕਲਬ ਜਲੰਧਰ ਚ ਭਰਵੀਂ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ ਇਹ ਜਲਸਾ ਕੌਮੀ ਏਕਤਾ, ਆਪਸੀ ਭਾਈਚਾਰਿਕ ਸਾਂਝ ਨੂੰ ਵਧਾਉਣ ਅਤੇ ਅਸਲ ਇਸਲਾਮ ਦੀ ਸਿਖਿਆਂਵਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਹਰ ਸਾਲ ਕਾਦੀਆ ਚ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਕੀਤਾ ਜਾਂਦਾ ਹੈ।
ਉਨ੍ਹਾਂ ਅਗੇ ਦਸਿਆ ਕਿ ਇਸ ਜਲਸੇ ਦੇ ਦੂਜੇ ਦਿਨ 27 ਦਸੰਬਰ ਨੂੰ ਸਰਵ ਧਰਮ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਧਰਮਾਂ ਦੇ ਆਗੂ ਸੰਬੋਧਨ ਕਰਨਗੇ। ਇਸ ਜਲਸੇ ਵਿੱਚ ਸ਼ਾਮਿਲ ਹੋਣ ਲਈ ਭਾਰਤ ਸਰਕਾਰ ਵਲੋਂ 6000 ਦੇ ਕਰੀਬ ਪਾਕਿਸਤਾਨੀ ਸ਼ਰਧਾਲੂਆਂ ਨੂੰ ਵੀਜ਼ੇ ਦਿਤੇ ਹਨ। ਹਰ ਰੋਜ਼ ਦੇਸ਼ ਵਿਦੇਸ਼ ਤੋਂ ਵਡੀ ਤਾਦਾਦ ਵਿਚ ਸ਼ਰਧਾਲੂ ਕਾਦੀਆਂ ਪਹੁੰਚ ਰਹੇ ਹਨ। ਜਮਾਤੇ ਅਹਿਮਦੀਆ ਵਲੋਂ ਇਨ੍ਹਾਂ ਸ਼ਰਧਾਲੂਆਂ ਦੇ ਖਾਣ ਪੀਣ ਅਤੇ ਠਹਿਰਣ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ।
ਜਲਸੇ ਦੀ ਕਾਰਵਾਈ ਨੂੰ ਵੱਖ ਵੱਖ ਭਾਸ਼ਾਂਵਾ ਚ ਸੁਣਾਏ ਜਾਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਅੰਤਰ-ਰਾਸ਼ਟਰੀ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਲੰਦਨ ਤੋਂ ਇਸ ਜਲਸੇ ਦੇ ਸਮਾਪਨ ਸਮਾਰੋਹ ਨੂੰ ਮੁਸਲਿਮ ਟੈਲੀਵੀਜ਼ਨ ਅਹਿਮਦੀਆ ਦੇ ਸਿਧੇ ਪ੍ਰਸਾਰਣ ਰਾਹੀਂ ਸਿਧੇ ਸੰਬੋਧਨ ਕਰਣਗੇ। ਮੌਲਾਨਾ ਹਮੀਦ ਕੋਸਰ ਨੇ ਅਗੇ ਦਸਿਆ ਕਿ ਇਸਲਾਮ ਇਕ ਦੂਜੇ ਨਾਲ ਪਿਆਰ ਕਰਨ, ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਧਰਮ ਹੈ। ਇਸਲਾਮ ਨੇ ਇਨਸਾਨਿਅਤ ਨਾਲ ਹਮਦਰਦੀ ਕਰਨ ਦਾ ਉਪਦੇਸ਼ ਦਿੰਦਾ ਹੈ। ਪਰ ਕੁਝ ਲੋਕਾਂ ਨੇ ਇਸਦੀ ਸਿਖਿਆਂਵਾ ਦੇ ਉਲਟ ਚਲਕੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਮਾਤੇ ਅਹਿਮਦੀਆ ਇਕ ਇਹੋ ਜਿਹੀ ਜਮਾਤ ਹੈ ਜੋ ਅਸਲ ਇਸਲਾਮ ਦੀ ਨੁਮਾਇੰਦਗੀ ਕਰਕੇ ਸਹੀ ਇਸਲਾਮ ਲੋਕ ਤੱਕ ਪੇਸ਼ ਕਰ ਰਹੀ ਹੈ।
ਇਸ ਮੋਕੇ ਤੇ ਮੌਲਾਨਾ ਤਨਵੀਰ ਅਹਿਮਦ ਖ਼ਾਦਿਮ, ਮੌਲਾਨਾ ਕੇ ਤਾਰਿਕ ਅਹਿਮਦ, ਮੌਲਾਨਾ ਮੁਜਾਹਿਦ ਅਹਿਮਦ ਸ਼ਾਸਤਰੀ ਸਹਿਤ ਜਮਾਤੇ ਅਹਿਮਦੀਆ ਦੇ ਅਨੇਕ ਪ੍ਰਤੀਨਿਧੀ ਮੌਜੂਦ ਸਨ।

LEAVE A REPLY