ਵੈਸਟ ਇੰਡੀਜ਼ ਟੀਮ ਦਾ ਪ੍ਰਦਰਸ਼ਨ ਦੇਖ ਕੇ ਬੁਰਾ ਲੱਗ ਰਿਹੈ: ਗਾਵਸਕਰ

2ਵੈਸਟ ਇੰਡੀਜ਼ ਟੀਮ ਦਾ ਪ੍ਰਦਰਸ਼ਨ ਕਿੰਨਾ ਜ਼ਿਆਦਾ ਖਰਾਬ ਹੋ ਚੁੱਕਾ ਹੈ। 70-80 ਦੇ ਦਹਾਕੇ ‘ਚ ਜਿਸ ਟੀਮ ਦੇ ਨਾਂ ਤੋਂ ਲੋਕ ਘਬਰਾਉਂਦੇ ਸਨ, ਹੁਣ ਉਹੀ ਟੀਮ ਵਿੱਚਾਰੀ-ਜਿਹੀ ਨਜ਼ਰ ਆਉਂਦੀ ਹੈ। ਮੈਂ ਕਿਸੇ ਟੀਮ ਦੇ ਪ੍ਰਦਰਸ਼ਨ ‘ਚ ਇੰਨੀ ਜ਼ਿਆਦਾ ਗਿਰਾਵਟ ਕਦੇ ਨਹੀਂ ਦੇਖੀ, ਜਿੰਨੀ ਵੈਸਟ ਇੰਡੀਜ਼ ਟੀਮ ਦੇ ਪ੍ਰਦਰਸ਼ਨ ‘ਚ ਦੇਖਣ ਨੂੰ ਮਿਲ ਰਹੀ ਹੈ। ਜਿਨ੍ਹਾਂ ਲੋਕਾਂ ਨੇ ਕੈਰੇਬੀਆਈ ਟੀਮ ਦਾ ਸਰਵਸ੍ਰੇਸ਼ਠ ਕਾਲ ਦੇਖਿਆ ਹੈ, ਉਨ੍ਹਾਂ ਲਈ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ। ਅਜਿਹੇ ਵੀ ਕਈ ਲੋਕ ਹਨ, ਜਿਨ੍ਹਾਂ ਦੇ ਦਿਮਾਗ ‘ਚ ਉਹ ਯਾਦਾਂ ਤਾਜ਼ਾ ਹਨ। ਕਿਸ ਢੰਗ ਨਾਲ ਉਹ ਵਿਰੋਧੀ ਟੀਮ ਨੂੰ ਸਖਤ ਚੁਣੌਤੀ ਦਿੰਦੇ ਸਨ। ਉਸ ਚੈਂਪੀਅਨ ਟੀਮ ਨੂੰ ਇਸ ਲਈ ਵੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਹ ਹਮਲਾਵਰ ਕ੍ਰਿਕਟ ਖੇਡਦੀ ਸੀ ਪਰ ਕਿਸੇ ਨਾਲ ਜ਼ੁਬਾਨੀ ਜੰਗ ‘ਚ ਨਹੀਂ ਉਲਝਦੀ ਸੀ। ਇਸੇ ਕਾਰਨ ਇਸ ਟੀਮ ਨੂੰ ਪਸੰਦ ਕੀਤਾ ਜਾਂਦਾ ਸੀ ਅਤੇ ਟੀਮ ਦੇ ਖਿਡਾਰੀ ਕਾਫ਼ੀ ਲੋਕਪ੍ਰਿਯ ਸਨ।

LEAVE A REPLY