ਰਿਤਿਕ ਨਾਲ ਰੋਮਾਂਸ ਕਰੇਗੀ ਉਰਵਸ਼ੀ

1ਬੌਲੀਵੁੱਡ ਅਦਾਕਾਰ ਸਨੀ ਦਿਓਲ ਦੀ ਫ਼ਿਲਮ ‘ਸਿੰਘ ਸਾਹਿਬ ਦੀ ਗਰੇਟ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਾਡਲ-ਅਦਾਕਾਰਾ ਉਰਵਸ਼ੀ ਰੌਤੇਲਾ ਇਸ ਵੇਲੇ ਵਿਸ਼ਵ ਸੁੰਦਰੀ ਮੁਕਾਬਲੇ ‘ਚੋਂ ਬਾਹਰ ਹੋਣ ਕਾਰਨ ਚਰਚਾ ‘ਚ ਹੈ।
ਇਕ ਹੋਰ ਖ਼ਬਰ ਅਨੁਸਾਰ ਹੁਣੇ ਜਿਹੇ ਇਕ ਇੰਟਰਵਿਊ ‘ਚ ਉਸ ਨੇ ਦੱਸਿਆ ਕਿ ਬਹੁਤ ਛੇਤੀ ਉਹ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨਾਲ ਆਪਣੀ ਅਗਲੀ ਫ਼ਿਲਮ ‘ਚ ਨਜ਼ਰ ਆਵੇਗੀ, ਜਦਕਿ ਇਸ ਸੰਬੰਧੀ ਉਸ ਨੇ ਹੋਰ ਕੁਝ ਨਹੀਂ ਦੱਸਿਆ ਪਰ ਇਹ ਜ਼ਾਹਿਰ ਕਰ ਦਿੱਤਾ ਹੈ ਕਿ ਉਸ ਨੇ ਰਿਤਿਕ ਨਾਲ ਇਕ ਫ਼ਿਲਮ ਸਾਈਨ ਜ਼ਰੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਉਰਵਸ਼ੀ ਛੇਤੀ ਹੀ ਫ਼ਿਲਮ ‘ਗਰੇਟ ਗਰੈਂਡ ਮਸਤੀ’ ਵਿੱਚ ਅਦਾਕਾਰ ਵਿਵੇਕ ਓਬਰਾਏ, ਆਫ਼ਤਾਬ ਸ਼ਿਵਦਾਸਾਨੀ ਅਤੇ ਰਿਤੇਸ਼ ਦੇਸ਼ਮੁਖ ਦੇ ਆਪੋਜ਼ਿਟ ਨਜ਼ਰ ਆਵੇਗੀ।

LEAVE A REPLY