ਮੈਕਲਮ ਨੇ ਤੋੜਿਆ ਡਿਵੀਲੀਅਰਜ਼ ਦਾ ਰਿਕਾਰਡ

3ਨਿਊਜ਼ੀਲੈਂਡ ਦੇ ਕਪਤਾਨ ਬਰੈਂਡਨ ਮੈਕੁਲਮ ਨੇ ਟੈਸਟ ਕ੍ਰਿਕਟ ‘ਚ ਪਹੁੰਚਣ ਤੋਂ ਬਾਅਦ ਲਗਾਤਾਰ ਮੈਚ ਖੇਡਣ ਦਾ ਦੱਖਣੀ ਅਫ਼ਰੀਕਾ ਦੇ ਕਪਤਾਨ ਐਬੀ ਡਿਵੀਲੀਅਰਸ ਦਾ ਰਿਕਾਰਡ ਤੋੜ ਦਿੱਤਾ ਹੈ। ਮੈਕਲਮ ਨੇ ਸ਼੍ਰੀਲੰਕਾ ਦੇ ਖਿਲਾਫ਼ ਹੈਮੀਲਟਨ ‘ਚ ਦੂਜੇ ਟੈਸਟ ਮੈਚ ‘ਚ 99ਵਾਂ ਟੈਸਟ ਮੈਚ ਖੇਡਣ ਤੋਂ ਬਾਅਦ ਇਹ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਡੁਨੇਡਿਨ ‘ਚ ਆਪਣਾ 98ਵਾਂ ਟੈਸਟ ਮੈਚ ਖੇਡ ਕੇ ਡਿਵੀਲੀਅਰਸ ਦੇ 98 ਟੈਸਟ ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਡਿਵੀਲੀਅਰਸ ਦੇ 98 ਟੈਸਟ ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਡਿਵੀਲੀਅਰਸ ਆਪਣੇ ਬੇਟੇ ਨੂੰ ਜਨਮ ਦੇਣ ਕਾਰਨ ਬੰਗਲਾਦੇਸ਼ ਦੇ ਖਿਲਾਫ਼ ਦੋ ਟੈਸਟ ਮੈਚ ਨਹੀਂ ਖੇਡ ਪਾਏ ਸਨ। ਦਿਲਚਸਪ ਗੱਲ ਇਹ ਹੈ ਕਿ ਦੱਖਣੀ ਅਫ਼ਰੀਕਾ ਦੇ ਖਿਲਾਫ਼ ਹੈਮੀਲਟਨ ‘ਚ 2004 ‘ਚ ਟੈਸਟ ਕ੍ਰਿਕਟ ‘ਚ ਕਦਮ ਰੱਖਣ ਵਾਲੇ ਮੈਕੁਲਮ ਨੇ ਜਿਸ ਮੈਦਾਨ ‘ਚ ਟੈਸਟ ਕ੍ਰਿਕਟ ‘ਚ ਸ਼ੁਰੂਆਤ ਕੀਤੀ ਸੀ, ਉਸ ਮੈਦਾਨ ‘ਚ ਉਨ੍ਹਾਂ ਨੇ ਇਹ ਉਪਲੱਬਧੀਆਂ ਹਾਸਿਲ ਕੀਤੀਆਂ ਹਨ।

LEAVE A REPLY