ਚਾਹ ਵੇਚਣ ਲਈ ਮਜਬੂਰ ਇੰਟਰਨੈਸ਼ਨਲ ਖਿਡਾਰਣ

sports newsਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲੇ ‘ਚ ਆਪਣਾ ਲੋਹਾ ਮਨਵਾਉਣ ਅਤੇ ਦੇਸ਼ ਦਾ ਮਾਣ ਵਧਾਉਣ ਵਾਲੀ ਇੰਟਰਨੈਸ਼ਨਲ ਕਰਾਟੇ ਖਿਡਾਰਣ ਵੰਦਨਾ ਸੂਰਯਵੰਸ਼ੀ ਚਾਹ ਵੇਚਣ ਦਾ ਕੰਮ ਕਰ ਰਹੀ ਹੈ। ਬਸ ਇੰਨਾ ਹੀ ਨਹੀਂ ਉਹ ਗਰੀਬ ਬੱਚਿਆਂ ਨੂੰ ਕਰਾਟੇ ਦੀ ਮੁਫ਼ਤ ਕੋਚਿੰਗ ਵੀ ਦੇ ਰਹੀ ਹੈ।ਸਾਲ 2014 ‘ਚ ਕਾਠਮੰਡੂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ‘ਚ ਸਿਲਵਰ ਮੈਡਲ ਜਿੱਤ ਕੇ ਵੰਦਨਾ ਨੇ ਦੇਸ਼ ਦਾ ਮਾਣ ਵਧਾਇਆ। ਵਜ਼ੀਫ਼ੇ ਦੇ ਤੌਰ ‘ਤੇ ਉਸ ਨੂੰ ਕਲੈਕਟਰ ਸਾਹਿਬ ਤੋਂ ਕੁਝ ਮਦਦ ਮਿਲੀ ਪਰ ਉਹ ਵੀ ਬੱਚਿਆਂ ਦੇ ਦਾਖਲੇ ‘ਚ ਖਤਮ ਹੋ ਗਈ। ਛੋਟੀ ਉਮਰ ‘ਚ ਵਿਆਹ ਹੋਣ ਕਾਰਨ ਵੰਦਨਾ ਦੀ ਪੜ੍ਹਾਈ ਛੂਟ ਗਈ।ਆਪਣੀ ਇਸ ਹਾਲਤ ਲਈ ਸਰਕਾਰ ਵਲੋਂ ਕੋਈ ਮਦਦ ਨਾ ਮਿਲਣ ਦੀ ਗੱਲ ਕਹਿੰਦੇ ਹੋਏ ਵੰਦਨਾ ਨੇ ਕਿਹਾ ਕਿ ਹੁਣ ਬਸ ਚਾਹ ਵੇਚ ਕੇ ਗੁਜ਼ਾਰਾ ਕਰ ਰਹੀ ਹਾਂ। ਵੰਦਨਾ ਦਾ ਕਹਿਣਾ ਹੈ ਕਿ ਹੁਣ ਤਕ ਜੋ ਵੀ ਉਸ ਨੇ ਹਾਸਲ ਕੀਤਾ, ਉਸ ਦਾ ਪੂਰਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੀ ਹੈ ਕਿਉਂਕਿ ਪਤੀ ਨੇ ਹੀ ਉਸ ਨੂੰ ਖੇਡਣ ਲਈ ਪ੍ਰੇਰਿਤ ਕੀਤਾ। ਵੰਦਨਾ ਦੀ ਖੁਆਇਸ਼ ਹੈ ਕਿ ਉਹ ਪੁਲਿਸ ਵਿੱਚ ਭਰਤੀ ਹੋਵੇ ਅਤੇ ਲੋਕਾਂ ਦੀ ਮਦਦ ਕਰੇ, ਖਾਸ ਕਰ ਕੇ ਔਰਤਾਂ ਦੀ ਜਿਨ੍ਹਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

LEAVE A REPLY