ਕੌਣ ਬਣੇਗਾ ਇਸ ਸੁੰਦਰੀ ਦਾ ਸਾਥੀ

3ਤਨਿਸ਼ਾ ਮੁਖਰਜੀ ਫ਼ਿਲਹਾਲ ਇਕੱਲੀ ਹੈ ਅਤੇ ਉਸ ਨੂੰ ਇਕ ਸਾਥੀ ਦੀ ਭਾਲ ਹੈ। ਹਾਲਾਂਕਿ ਉਸ ਘਰ ਵਸਾਉਣ ਦੀ ਕੋਈ ਕਾਹਲ ਵੀ ਨਹੀਂ ਹੈ। ਉਸ ਦਾ ਦਾਅਵਾ ਹੈ ਕਿ ਉਸ ਕੋਲ ਕਈ ਫ਼ਿਲਮਾਂ ਹਨ। ਇਕ ਫ਼ਿਲਮ ਦੀ ਸ਼ੂਟਿੰਗ ਖਤਮ ਕਰ ਦਿੱਤੀ ਹੈ। ਬਾਕੀ ਸਭ ਫ਼ਿਲਮਾਂ ਵੀ ਦਿਲਚਸਪ ਹਨ।
ਉਸ ਅਨੁਸਾਰ ਆਪਣੀ ਇਕ ਫ਼ਿਲਮ ‘ਚ ਉਹ ਮੁਸਲਿਮ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਕਿ ਅੰਨਾ ਹਜ਼ਾਰੇ ਦੀ ਬਾਇਓਪਿਕ ਹੈ। ਜ਼ਿਕਰਯੋਗ ਹੈ ਕਿ ਕਿਸੇ ਵੇਲੇ ਅਰਮਾਨ ਕੋਹਲੀ ਨਾਲ ਡੇਟ ਕਰ ਰਹੀ ਤਨਿਸ਼ਾ ਪਿਛਲੇ ਸਾਲ ਹੀ ਉਸ ਤੋਂ ਵੱਖ ਹੋ ਗਈ। ਉਸ ਦੀ ਮੰਨੀਏ ਤਾਂ ਉਸ ਨੂੰ ਇਕੱਲੇ ਰਹਿਣਾ ਪਸੰਦ ਹੈ। ਉਸ ਦੀ ਅਜੇ ਘਰ ਵਸਾਉਣ ਦੀ ਕੋਈ ਯੋਜਨਾ ਨਹੀਂ ਹੈ, ਵਿਆਹ ਲਈ ਪਰਿਵਾਰ ਵਲੋਂ ਵੀ ਕੋਈ ਦਬਾਅ ਨਹੀਂ ਹੈ ਅਤੇ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਦੌਰ ਹੈ। ਫ਼ਿਰ ਵੀ ਉਹ ਕਹਿੰਦੀ ਹੈ, ”ਮੈਂ ਇਕੱਲੀ ਹਾਂ ਅਤੇ ਮੈਨੂੰ ਸਾਥੀ ਦੀ ਭਾਲ ਹੈ।”
ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚੋਂ ਇਕ ਦਾ ਨਾਂ ਹੈ ‘ਅਭੀ ਨਹੀਂ ਤੋ ਕਭੀ ਨਹੀਂ’। ਤਨਿਸ਼ਾ ਮੁਖਰਜੀ ਨੇ ਜੋਤੀ ਕਪੂਰ ਦਾਸ ਦੀ ਇਹ ਫ਼ਿਲਮ ਸਾਈਨ ਕੀਤੀ ਹੈ, ਜਿਸ ਨੂੰ ਵੀਰੇਂਦਰ ਕੇ. ਅਰੋੜਾ, ਮਹੇਸ਼ ਭੂਪਤੀ ਅਤੇ ਅਰਜੁਨ ਐੱਨ. ਕਪੂਰ ਪ੍ਰੋਡਿਊਸ ਕਰਨਗੇ। ਫ਼ਿਲਮ ਦੀ ਕਹਾਣੀ ਇਕ ਪਿਤਾ (ਪੰਕਜ ਕਪੂਰ) ਅਤੇ  ਉਨ੍ਹਾਂ ਦੇ ਬੱਚਿਆਂ ਸਨਾ ਕਪੂਰ, ਤਨਿਸ਼ਾ ਮੁਖਰਜੀ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ ‘ਚ ਸੰਜੇ ਕਪੂਰ ਅਤੇ ਵਿਨੇ ਵਿਰਮਾਨੀ ਵੀ ਅਹਿਮ ਕਿਰਦਾਰਾਂ ‘ਚ ਹਨ। ਤਨਿਸ਼ਾ ਵਾਲਾ ਰੋਲ ਪਹਿਲਾਂ ਲਾਰਾ ਦੱਤਾ ਭੂਪਤੀ ਕਰਨ ਵਾਲੀ ਸੀ ਪਰ ਬਾਅਦ ਵਿੱਚ ਇਸ ‘ਚ ਦੇਰ ਹੋਣ ਕਾਰਨ ਲਾਰਾ ਨੇ ‘ਸਿੰਘ ਇਜ਼ ਬਲਿੰਗ’ ਸਾਈਨ ਕਰ ਲਈ ਸੀ ਅਤੇ ਇਹ ਰੋਲ ਹੁਣ ਤਨਿਸ਼ਾ ਨਿਭਾਏਗੀ।

LEAVE A REPLY