ਪੂਰਨ ਲਾਲ ਲੋਧ ਜ਼ਿਲ੍ਹਾ ਸੀਤਾਪੁਰ ਦੇ ਪਿੰਡ ਬਰਈ ਖੇੜਾ ਦਾ ਨਿਵਾਸੀ ਸੀ, ਪਰ ਕਈ ਸਾਲਾਂ ਤੋਂ ਲਖਨਊ ਵਿੱਚ ਰਹਿ ਰਿਹਾ ਸੀ। ਉਹ ਗੁਡੱਬਾ ਵਿੱਚ ਦੁਕਾਨ ਤੇ ਮਿਹਨਤ-ਮਜ਼ਦੂਰੀ ਕਰਦਾ, ਸ਼ਾਮ ਨੂੰ ਠੇਕੇ ਤੇ ਜਾ ਕੇ ਦੇਸੀ ਸ਼ਰਾਬ ਨਾਲ ਥਕਾਵਟ ਉਤਾਰਦਾ, ਫ਼ਿਰ ਕਮਰੇ ‘ਤੇ ਜਾ ਕੇ ਸੌਂ ਜਾਂਦਾ। ਪੂਰਨ ਾਲ ਨੇ ਕਲਿਆਣਪੁਰ ਸਥਿਤ ਧਰਮਕੰਡੇ ਦੇ ਕੋਲ ਕਮਰਾ ਕਿਰਾਏ ਤੇ ਲਿਆ ਹੋਇਆ ਸੀ, ਜਿੱਥੇ ਉਹ ਇਕੱਲਾ ਰਹਿੰਦਾ ਸੀ। ਉਸਦੀ ਪਤਨੀ ਜਗਤੀ ਦੇਵੀ ਅਤੇ ਮੁੰਡਾ ਸੰਤਲਾਲ ਪਿੰਡ ਵਿੱਚ ਰਹਿੰਦੇ ਸਨ।
ਪੂਰਨਲਾਲ ਦੇ ਕੋਲ ਤਿੰਨ-ਚਾਰ ਹਜ਼ਾਰ ਰੁਪਏ ਇਕੱਠੇ ਹੋ ਗਏ ਤਾਂ ਉਹ ਪਿੰਡ ਜਾ ਕੇ ਜਗਤੀ ਨੂੰ ਦੇ ਆਇਆ।
ਦਿਨ ਭਰ ਰੱਜਵੀਂ ਮਿਹਨਤ ਕਰਨਾ ਅਤੇ ਸ਼ਾਮ ਨੂੰ ਦਾਰੂ ਪੀ ਕੇ ਮਸਤ ਹੋ ਜਾਣਾ ਪੂਰਨ ਲਾਲ ਦੀ ਰੂਟੀਨ ਸੀ।
ਉਸ ਸ਼ਾਮ ਵੀ ਪੂਰਨ ਲਾਲ ਥਕਾਵਟ ਮਿਟਾਉਣ ਦਾ ਟਾਨਿਕ ਲੈਣ ਠੇਕੇ ਤੇ ਗਿਆ, ਤਾਂ ਉਥੇ ਉਸਦੀ ਮੁਲਾਕਾਤ ਸ਼ਤੋਹਨ ਨਾਲ ਹੋ ਗਈ।
33 ਸਾਲਾ ਸ਼ਤੋਹਨ ਲਾਲ ਜ਼ਿਲ੍ਹਾ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਸੀ। ਪੇਸ਼ੇ ਤੋਂ ਉਹ ਤਰਖਾਣਾ ਕਰਦਾ ਸੀ। ਲੱਗਭੱਗ ਦਸ ਸਾਲ ਪਹਿਲਾਂ ਉਸਦਾ ਵਿਆਹ ਰਾਮਕਲੀ ਨਾਲ ਹੋਇਆ ਸੀ। ਵਿਆਹ ਦੇ ਕੁਝ ਅਰਸੇ ਬਾਅਦ ਚੰਗੇ ਭਵਿੱਖ ਦੀ ਭਾਲ ਵਿੱਚ ਸ਼ਤੋਹਨ ਲਖਨਊ ਆ ਗਿਆ ਸੀ। ਹੁਣ ਉਹ ਤਿੰਨ ਲੜਕਿਆਂ ਅਤੇ ਇਕ ਲੜਕੀ ਦਾ ਮੁੰਡਾ ਸੀ। ਗੁਡੰਬਾ ਟੈਂਪੂ ਸਟੈਂਡ ਦੇ ਕੋਲ ਉਹ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ।
ਸ਼ਤੋਹਨ ਵੀ ਆਮ ਸ਼ਰਾਬੀਆਂ ਦੇ ਸਿਧਾਂਤ ਤੇ ਅਮਲ ਕਰਨ ਵਾਲਾ ਆਦਮੀ ਸੀ ਕਿ ਸ਼ਰਾਬ ਸਾਰੀ ਥਕਾਵਟ ਉਤਾਰ ਕੇ ਇਨਸਾਨ ਨੂੰ ਤਰੋ ਤਾਜ਼ਾ ਕਰ ਦਿੰਦੀ ਹੈ। ਇਸ ਕਰ ਕੇ ਸ਼ਾਮ ਹੁੰਦੇ ਹੀ ਉਸਦੇ ਕਦਮ ਦੇਸ਼ੀ ਸ਼ਰਾਬ ਦੇ ਠੇਕੇ ਵੱਲ ਨੂੰ ਵੱਧ ਜਾਂਦੇ।
ਇਕ ਸ਼ਾਮ ਉਹ ਠੇਕੇ ਤੇ ਬੈਠਿਆ ਪੀ ਰਿਹਾ ਸੀ, ਤਾਂ ਪੂਰਨ ਲਾਲ ਆਕੇ ਉਸ ਦੇ ਕੋਲ ਬੈਠ ਗਿਆ। ਉਸਨੇ ਪਉਆ ਖੋਲ੍ਹਿਆ ਅਤੇ ਉਸਨੂੰ ਮੂੰਹ ਨਾਲ ਲਗਾ ਕੇ ਘੁੱਟ-ਘੁੱਟ ਪੀਣ ਲੱਗਿਆ। ਖਾਣੇ ਦਾ ਉਸਦੇ ਕੋਲ ਕੁਝ ਨਹੀ ਂਸੀ, ਜਦਕਿ ਸ਼ਤ੍ਰੋਹਨ ਭੁੰਨੇ ਚਣੇ ਖਾ ਰਿਹਾ ਸੀ। ਉਸਨੇ ਚਣੇ ਦੀ ਪੂੜੀ ਪੂਰਨ ਲਾਲ ਵੱਲ ਵਧਾਈ ਤਾਂ ਉਸਨੇ ਮੁਸਕਰਾਉਂਦੇ ਹੋਏ ਕੁਝ ਚਣੇ ਚੁੱਕ ਲਏ। ਇੱਥੋਂ ਉਹਨਾਂ ਦੋਵਾਂ ਦੀ ਦੋਸਤੀ ਦੀ ਨੀਂਹ ਪੈ ਗਈ।
ਦੋਵੇਂ ਰੋਜ਼ ਸ਼ਾਮ ਨੂੰ ਠੇਕੇ ‘ਤੇ ਮਿਲ ਕੇ ਜਾਮ ਟਕਰਾਉਣ ਲੱਗੇ।
ਸ਼ਤੋਹਨ ਨੂੰ ਪਤਾ ਲੱਗਿਆ ਕਿ ਪੂਰਨ ਲਾਲ ਢਾਬੇ ਤੇ ਖਾਣਾ ਖਾਂਦਾ ਹੈ, ਤਾਂ ਇਕ ਸ਼ਾਮ ਉਸਨੂੰ ਭੋਜਨ ਕਰਵਾਉਣ ਆਪਣੇ ਘਰ ਲੈ ਗਿਆ। ਚੱਲ ਯਾਰ, ਅੱਜ ਘਰੇ ਬੈਠ ਕੇ ਹੀ ਪੀਆਂਗੇ ਅਤੇ ਖਾਣਾ ਖਾਵਾਂਗੇ।
ਪੂਰਨ ਲਾਲ ਰਾਜੀ ਹੋ ਗਿਆ। ਸ਼ਤੋਹਨ ਦੇ ਬੱਚਿਆਂ ਦੇ ਲਈ ਉਸਨੇ ਇਕ ਦਰਜਨ ਦੇ ਕਰੀਬ ਕੇਲੇ ਖਰੀਦ ਲਏ। ਸ਼ਤੋਹਨ ਦੇ ਘਰੇ ਸ਼ਰਾਬ ਪੀਂਦੇ ਅਤੇ ਖਾਣਾ ਜਾਂਦੇ ਹੋਏ ਪੂਰਨ ਲਾਲ ਨੇ ਰਾਮਕਲੀ ਨੂੰ ਦੇਖਿਆ, ਉਸਦੇ ਰੂਪ ਅਤੇ ਪੱਕੀ ਜਵਾਨੀ ਨੂੰ ਪਰਖਿਆ ਤਾਂ ਸਮਝ ਗਿਆ ਕਿ ਰਾਮਕਲੀ ਪਿਆਸੀ ਔਰਤ ਹੈ।
ਪੂਰਨ ਲਾਲ ਦੀ ਉਮਰ ਜ਼ਰੂਰ 55 ਸਾਲ ਹੋ ਗਈ ਸੀ ਪਰ ਉਹ ਸ਼ੌਕੀਨ ਸੀ। ਉਸਨੂੰ ਲੱਗਿਆ ਕਿ ਥੋੜ੍ਹੀ ਜਿਹੀ ਕੋਸ਼ਿਸ਼ ਦੀ ਜ਼ਰੂਰਤ ਹੈ, ਰਾਮਕਲੀ ਸੈਟ ਹੋ ਜਾਵੇਗੀ। ਉਸ ਤੋਂ ਬਾਅਦ ਸ਼ਰਾਬ ਤੋਂ ਬਾਅਦ ਸ਼ਬਾਬ ਦਾ ਵੀ ਨਸ਼ਾ ਉਹ ਕਰ ਸਕੇਗਾ।
ਉਸ ਦਿਨ ਤੋਂ ਬਾਅਦ ਪੂਰਨ ਲਾਲ ਆਨੇ-ਬਹਾਨੇ ਸ਼ਤੋਹਨ ਦੇ ਘਰ ਪਹੁੰਚਣ ਲੱਗਿਆ। ਬੱਚਿਆਂ ਦੇ ਲਈ ਹਰ ਵਾਰ ਕੁਝ ਨਾ ਕੁਝ ਲੈ ਜਾਂਦਾ। ਮੌਕਾ ਮਿਲਦੇ ਹੀ ਉਹ ਰਾਮਕਲੀ ਨੂੰ ਰਿਝਾਉਣ ਲੱਗਦਾ। ਰਾਮਕਲੀ ਪੂਰਨ ਲਾਲ ਦਾ ਇਰਾਦਾ ਖੂਬ ਸਮਝ ਰਹੀ ਸੀ ਪਰ ਬੋਲਦੀ ਕੁਝ ਨਹੀਂ ਸੀ। ਇਕ ਦਿਨ ਪੂਰਨ ਲਾਲ ਜਦੋਂ ਕੇਲੇ ਲੈ ਕੇ ਸ਼ਤੋਹਨ ਦੇ ਘਰ ਪਹੁੰਚਿਆ, ਉਸ ਵਕਤ ਰਾਮਕਲੀ ਇਕੱਲੀ ਸੀ। ਪੂਰਨ ਲਾਲ ਨੇ ਉਸਨੂੰ ਕੇਲੇ ਦਿੱਤੇ, ਤਾਂ ਉਹ ਮੁਸਕਰਾ ਕੇ ਬੋਲੀ, ਚਾਚਾ, ਤੁਸੀਂ ਪਹਿਲੀ ਵਾਰ ਸਾਡੇ ਘਰ ਆਏ ਸੀ, ਉਦੋਂ ਵੀ ਕੇਲੇ ਲਿਆਏ ਸੀ, ਅੱਜ ਵੀ ਕੇਲੇ ਲਿਆਏ ਹੋ, ਉਸਨੇ ਭਰਵੱਟੇ ਹਿਲਾਏ, ਚਾਚਾ ਇਰਾਦਾ ਕੀ ਹੈ।
ਪੂਰਨ ਲਾਲ ਨੇ ਕਿਹਾ ਰਾਮਕਲੀ ਕੇਲੇ ਵਧੀਆ ਖੁਰਾਕ ਹੁੰਦੇ ਹਨ।
ਰਾਮਕਲੀ ਨੇ ਅੱਧਖੜ੍ਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ, ਇਸੇ ਲਈ ਮੈਨੁੰ ਕੇਲਾ ਖੁਆਉਣ ਤੇ ਤੁਲੇ ਹੋ। ਖਾ ਲਓ, ਤਾਂ ਮੈਨੂੰ ਸਕੂਨ ਆਵੇ।
ਚਾਚਾ, ਤੈਨੂੰ ਤਾਂ ਸਕੂਨ ਮਿਲ ਜਾਵੇਗਾ ਪਰ ਪਤਾ ਨਹੀਂ ਮੇਰਾ ਕੀ ਹੋਵੇਗਾ। ਰਾਮਕਲੀ ਨੇ ਹੱਥ ਵਿੱਚ ਲਏ ਕੇਲਿਆਂ ‘ਤੇ ਨਜ਼ਰ ਮਾਰੀ, ਅਜਿਹੇ ਚਿਤਲੀ ਵਾਲੇ ਅਤੇ ਪੱਕੇ ਕੇਲੇ ਖਾਣ ਦਾ ਮੈਨੂੰ ਸ਼ੌਂਕ ਨਹੀਂ ਹੈ, ਮੈਂ ਕੜਕ ਕੇਲਾ ਪਸੰਦ ਕਰਦੀ ਹਾਂ।
ਪੂਰਨ ਲਾਲ ਦਾ ਜੀ ਜਾਹਿਆ ਕਿ ਕਹਿ ਦੇਵੇ, ਇਕ ਚਾਂਸ ਤਾਂ ਦਿਓ, ਕੜਕ ਕੇਲਾ ਹੀ ਖੁਆਵਾਂਗਾ। ਪਰ ਕਹਿ ਨਾ ਸਕਿਆ। ਉਸਨੂੰ ਦੇਖਦਾ ਰਿਹਾ।
ਰਾਮਕਲੀ ਨੇ ਟੋਕਿਆ, ਕੀ ਸੋਚਣ ਲੱਗੇ ਚਾਚਾ।
ਰਾਮਕਲੀ, ਤੂੰ ਮੈਨੂੰ ਚਾਚਾ ਨਾ ਕਿਹਾ ਕਰ, ਚੰਗਾ ਨਹੀਂ ਲੱਗਦਾ।
ਮੈਂ 28ਸਾਲ ਦੀ ਹਾਂ ਅਤੇ ਤੁਸੀਂ 55 ਦੇ, ਯਾਨਿ ਕਿ ਮੇਰੇ ਤੋਂ ਦੁੱਗਣੀ ਉਮਰ ਦੇ ਹੋ। ਰਾਮਕਲੀ ਨੇ ਸ਼ੋਖੀ ਨਾਲ ਅੱਖਾਂ ਨਚਾਈਆਂ, ਚਾਚਾ ਨਾ ਕਹਾਂ ਤਾਂ ਕੀ ਕਹਾਂ।
ਸ਼ਤੋਹਨ ਦੇ ਸਾਹਮਣੇ ਬੇਸ਼ੱਕ ਹੀ ਚਾਚਾ ਕਹੋ, ਪਰ ਇਕੱਲਿਆਂ ਮੈਨੂੰ ਪੂਰਨ ਕਿਹਾ ਕਰੋ। ਮੇਰੀ ਘਰ ਵਾਲੀ ਵੀ ਇਕੱਲੇ ਵਿੱਚ ਮੈਨੂੰ ਪੂਰਨ ਕਹਿੰਦੀ ਹੈ।
ਨਾ ਮੂੰਹ ਨਾ ਦੱਦ, ਨਾ ਪੇਟ ਵਿੱਚ ਆਂਦਰ ਅਤੇ ਚੱਲੋ ਹੋ ਪੂਰਨ ਕੁਹਾਉਣ। ਰਾਮਕਲੀ ਕੜਕ ਕੇ ਬੋਲੀ, ਚਾਚਾ ਮੇਰੇ ਮਾਮਲੇ ਵਿੱਚ ਤੁਹਾਡੀ ਦਾਲ ਨਹੀਂ ਗਲਣ ਵਾਲੀ। ਬਿਹਤਰ ਹੋਵੇਗਾ ਕਿ ਫ਼ਜ਼ੂਲ ਦੀਆਂ ਗੱਲਾਂ ਮਨ ਤੋਂ ਕੱਢ ਦਿਓ।
ਪੂਰਨ ਲਾਲ ਸਮਝ ਗਿਆ ਕਿ ਉਸਦੀ ਪੱਕੀ ਉਮਰ ਅਤੇ ਢਲਦੀ ਦੇਹ ਕਾਮਨਾਵਾਂ ਦੇ ਅੱਗੇ ਆ ਗਈ ਹੈ। ਰਾਮਕਲੀ ਚਾਲੂ ਸਹੀ ਪਰ ਬਾਪ ਜਿੰਨੀ ਉਮਰ ਵਾਲੇ ਪੁਰਸ਼ ਦੇ ਨਾਲ ਰੋਮਾਂਸ ਕਰਨ ਲਈ ਹਰਗਿਜ਼ ਰਾਜ਼ੀ ਨਹੀਂ ਸੀ। ਪੂਰਨ ਲਾਲ ਰਾਮਕਲੀ ਨੂੰ ਹਰ ਹਾਲਤ ਵਿੱਚ ਹਾਸਲ ਕਰਨਾ ਚਾਹੁੰਦਾ ਸੀ। ਇਸ ਕਰ ਕੇ ਉਸਨੂੰ ਪ੍ਰਾਪਤ ਕਰਨ ਦਾ ਕੋਈ ਦੂਜਾ ਰਸਤਾ ਅਪਣਾਇਆ।
ਪੂਰਨ ਲਾਲ ਦਾ ਦੋਸਤ ਸੀ ਵਿਨੋਦ ਉਰਫ਼ ਰਾਮਪਾਲ। ਕੁਆਰਾ ਵਿਨੋਦ ਵੀ ਦਿਹਾੜੀ ਮਜ਼ਦੂਰ ਸੀ ਅਤੇ ਧਰਮ ਕੰਡੇ ਦੇ ਕੋਲ ਕਿਰਾਏ ਤੇ ਕਮਰਾ ਲੈ ਕੇ ਇਕੱਲਾ ਰਹਿੰਦਾ ਸੀ। ਪੂਰਨ ਲਾਲ ਅਤੇ ਵਿਨੋਦ ਅਕਸਰ ਇਕੱਲੇ ਸ਼ਰਾਬ ਪੀਂਦੇ ਅਤੇ ਰੰਗੀਨ ਗੱਲਾਂ ਕਰਦੇ ਸਨ। ਦੋਵਾਂ ਦੀ ਹਸਰਤ ਸੀ ਕਿ ਲਖਨਊ ਵਿੱਚ ਅਜਿਹਾ ਕੋਈ ਹਸੀਨ ਮਿਲ ਜਾਵੇ ਜੋ ਉਹਨਾਂ ਦੀਆਂ ਕਾਮਨਾਵਾਂ ਨੂੰ ਸਹੀ ਠਿਕਾਣਾ ਦੇ ਸਕੇ।
ਇਕ ਦਿਨ ਅਜਿਹੀਆਂ ਹੀ ਰੰਗੀਨ ਗੱਲਾਂ ਦੌਰਾਨ ਪੂਰਨ ਲਾਲ ਨੇ ਰਾਮਕਲੀ ਦਾ ਜ਼ਿਕਰ ਛੇੜ ਦਿੱਤਾ, ਉਹ ਹੈ ਤਾਂ ਚਾਲੂ ਚੀਜ਼, ਪਰ ਮੇਰੇ ਹੱਥ ਨਹੀਂ ਆ ਰਹੀ। ਕਹਿੰਦੀ ਹੈ, ਉਸਨੂੰ ਪੱਕੇ ਕੇਲੇ ਖਾਣੇ ਪਸੰਦ ਨਹੀਂ, ਉਹ ਕੜਕ ਕੇਲਾ ਪਸੰਦ ਕਰਦੀ ਹੈ। ਜੇਕਰ ਤੂੰ ਕੋਸ਼ਿਸ਼ ਕਰੇਂ ਤਾਂ ਗੱਲ ਬਣ ਸਕਦੀ ਹੈ।
ਸ਼ੁਭ ਕੰਮ ਵਿੱਚ ਦੇਰੀ ਕੀ, ਵਿਨੋਦ ਨੇ ਕਿਹਾ, ਰਾਮਕਲੀ ਨੂੰ ਮਿਲਵਾਓ।
ਮਿਲਵਾ ਤਾਂ ਦਿਆਂਗਾ ਅਤੇ ਉਹ ਤੇਰੇ ਨਾਲ ਸੈਟ ਵੀ ਹੋ ਜਾਵੇਗੀ ਪਰ ਸ਼ਰਤ ਇਹ ਹੈ ਕਿ ਰਾਮਕਲੀ ਦੇ ਸ਼ਬਾਬ ਵਿੱਚ ਮੇਰੀ ਵੀ ਹਿੱਸੇਦਾਰੀ ਹੋਵੇਗੀ।
ਮਨਜ਼ੂਰ, ਪਹਿਲਾਂ ਮੇਰਾ ਨੰਬਰ ਲੱਗ ਜਾਵੇ ਤਾਂ ਕਿਸੇ ਦਿਨ ਤੁਹਾਡਾ ਨੰਬਰ ਲਗਵਾ ਦਿਆਂਗਾ।
ਪੂਰਨ ਲਾਲ ਉਸੇ ਸ਼ਾਮ ਵਿਨੋਦ ਨੂੰ ਸ਼ਤੋਹਨ ਦੇ ਘਰ ਲੈ ਗਿਆ। ਵਿਨੋਦ ਅਤੇ ਰਾਮਕਲੀ ਦੋਵੇਂ ਹੀ ਇਕ ਦੂਜੇ ਨੂੰ ਮਿਲ ਕੇ ਖੁਸ਼ ਹੋਏ, ਵਾਹ, ਕੀ ਕਸਤ ਜੋੜੀਦਾਰ ਹੈ।
ਉਸ ਦਿਨ ਤੋਂ ਵਿਨੋਦ ਵੀ ਸ਼ਤੋਹਨ ਦੇ ਘਰ ਸ਼ਰਾਬ ਦੀ ਮਹਿਫ਼ਲ ਵਿੱਚ ਸ਼ਾਮਲ ਹੋਣ ਲੱਗਿਆ। ਉਹ ਸ਼ਰਾਬ ਦਾ ਕੰਮ ਅਤੇ ਰਾਮਕਲੀ ਦੇ ਹੁਸਨ ਦਾ ਨਸ਼ਾ ਜ਼ਿਆਦਾ ਕਰਦਾ। ਰਾਮਕਲੀ ਵੀ ਉਸਨੂੰ ਦੇਖ ਕੇ ਮੁਸਕਰਾਉਂਦੀ ਰਹਿੰਦੀ।
ਕੁਝ ਦਿਨ ਵਿੱਚ ਵਿਨੋਦ ਸਮਝ ਗਿਆ ਕਿ ਸ਼ਤੋਹਨ ਵਿੱਚ ਸ਼ਰਾਬ ਪਚਾਉਣ ਦੀ ਤਾਕਤ ਨਹੀਂ ਹੈ। ਮੁਫ਼ਤ ਦੀ ਸ਼ਰਾਬ ਉਹ ਡੀਕ ਲਾ ਕੇ ਪੀ ਕੇ ਲੁੜਕ ਜਾਂਦਾ ਹੈ। ਵਿਨੋਦ ਨੇ ਉਸਦੀ ਇਸੇ ਕਮਜ਼ੋਰੀ ਦਾ ਲਾਭ ਲੈਣ ਦਾ ਫ਼ੈਸਲਾ ਕੀਤਾ। ਇਕ ਰਾਤ ਸ਼ਤੋਹਨ ਦੇ ਬੇਸੁੱਧ ਹੋਣ ਤੋਂ ਬਅਦ ਵਿਨੋਦ ਨੁ ਖੁਦ ਵੀ ਜ਼ਿਆਦਾ ਨਸ਼ਾ ਹੋਣ ਦਾ ਨਾਟਕ ਕੀਤਾ ਅਤੇ ਰਾਮਕਲੀ ਨੂੰ ਕਿਹਾ, ਭਾਬੀ ਮੈਂ ਘਰ ਜਾਣ ਲਾਇਕ ਨਹੀਂ ਹਾਂ, ਮੇਰਾ ਵੀ ਬਿਸਤਰ ਲਗਵਾ ਦਿਓ।
ਰਾਮਕਲੀ ਨੇ ਪਤੀ ਦੇ ਕੋਲ ਹੀ ਵਿਨੋਦ ਦੇ ਲਈ ਚਾਰਪਾਈ ਵਿਛਾ ਦਿੱਤੀ। ਬੱਚੇ ਪਹਿਲਾਂ ਹੀ ਸੌਂ ਚੁੱਕੇ ਸਨ। ਇਸ ਤੋਂ ਬਾਅਦ ਰਾਮਕਲੀ ਨੈਣਾਂ ਦੇ ਤੀਰ ਚਲਾਉਂਦੇ ਹੋਏ ਦੂਜੇ ਕਮਰੇ ਵਿੱਚ ਸੌਣ ਚਲੀ ਗਈ। ਉਸਦਾ ਅੰਦਾਜ਼ ਜਿਵੇਂ ਇਹ ਸੀ, ਜਿਸ ਇਰਾਦੇ ਨਾਲ ਰੁਕੇ ਹੋ, ਮੈਂ ਸਮਝ ਰਹੀ ਹਾਂ। ਕੁਝ ਦੇਰ ਬਾਅਦ ਮੇਰੇ ਕੋਲ ਆ ਜਾਣਾ, ਦੋਵੇਂ ਮਿਲ ਕੇ ਮੌਜ ਕਰਾਂਗੇ।
ਵਿਨੋਦ ਨੇ ਇਹੀ ਕੀਤਾ। ਅੱਧਾ ਘੰਟਾ ਬਾਅਦ ਹੀ ਉਹ ਚਾਰਪਾਈ ਤੋਂ ਉਤਰਿਆ ਅਤੇ ਦੱਬੇ ਪੈਰ ਨੇੜੇ ਵਾਲੇ ਕਮਰੇ ਵਿੱਚ ਲੇਟੀ ਰਾਮਕਲੀ ਦੇ ਕੋਲ ਜਾ ਪਹੁੰਚਿਆ।
ਨਾਈਟ ਬਲਬ ਦੀ ਰੌਸ਼ਨੀ ਵਿੱਚ ਰਾਮਕਲੀ ਨੇ ਵਿਨੋਦ ਨੂੰ ਆਇਆ ਦੇਖਿਆ ਤਾਂ ਬਾਹਾਂ ਫ਼ੈਲਾ ਲਈਆਂ। ਇਕ ਪਲ ਵਿੱਚ ਹੀ ਵਿਨੋਦ ਦੀ ਉਤੇਜਨਾ ਭਿਆਨਕ ਹੋ ਗਈ। ਉਹ ਰਾਮਕਲੀ ਦੇ ਨੇੜੇ ਬੈਠ ਗਿਆ।
ਪਹਿਲੀ ਮਿਲਣੀ ਵਿੱਚ ਹੀ ਰਾਮਕਲੀ ਅਤੇ ਵਿਨੋਦ ਨੂੰ ਅਜਿਹਾ ਆਨੰਦ ਆਇਆ ਕਿ ਉਹ ਇਕ ਦੂਜੇ ਦੇ ਦੀਵਾਨੇ ਹੋ ਗਏ। ਵਿਨੋਦ ਨੇ ਪੂਰਨ ਲਾਲ ਨੂੰ ਇਹ ਤਾਂ ਦੱਸ ਦਿੱਤਾ ਕਿ ਉਸਨੇ ਰਾਮਕਲੀ ਦੀ ਦੇਹ ਜਿੱਤ ਲਈ ਹੈ, ਪਰ ਉਸਨੂੰ ਚਾਂਸ ਦਿਵਾਉਣ ਦੇ ਨਾਂ ਤੇ ਹੀਲੇ ਕਰਨ ਲੱਗਿਆ। ਦਰਅਸਲ ਵਿਨੋਦ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਉਸਦੇ ਅਤੇ ਰਾਮਕਲੀ ਦੇ ਵਿੱਚਕਾਰ ਕੋਈ ਤੀਜਾ ਵਿਅਕਤੀ ਆਵੇ।
ਪੂਰਨ ਲਾਲ ਨੇ ਖੁਦ ਨੂੰ ਠੱਗਿਆ ਮਹਿਸੂਸ ਕੀਤਾ ਤਾਂ ਉਹ ਵਿਨੋਦ ਅਤੇ ਰਾਮਕਲੀ ਨੂੰ ਧਮਕੀ ਦੇਣ ਲੱਗਿਆ। ਮੈਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ, ਵਰਨਾ ਮੈਂ ਸ਼ਤੋਹਨ ਦੇ ਸਾਹਮਣੇ ਦੋਵਾਂ ਦੀ ਪੋਲ ਖੋਲ੍ਹ ਦਿਆਂਗਾ।
ਜਦੋਂ ਤੱਕ ਰਾਮਕਲੀ ਅਤੇ ਵਿਨੋਦ ‘ਤੇ ਇਕ-ਦੂਜੇ ਦੀ ਅਜਿਹੀ ਦੀਵਾਨਗੀ ਛਾ ਚੁੱਕੀ ਸੀ ਕਿ ਉਹ ਵਿਆਹ ਕਰਨ ਦਾ ਸੁਪਨਾ ਦੇਖਣ ਲੱਗੇ ਸਨ। ਇਸ ਤੋਂ ਪਹਿਲਾਂ ਕਿ ਪੂਰਨ ਲਾਲ ਸ਼ਤੋਹਨ ਨੂੰ ਚੁਗਲੀ ਕਰ ਕੇ ਉਹਨਾਂ ਦੇ ਲਈ ਮੁਸੀਬਤ ਖੜ੍ਹੀ ਕਰਦਾ, ਇਕ ਦਿਨ ਰਾਮਕਲੀ ਵਿਨੋਦ ਦੇ ਨਾਲ ਭੱਜ ਗਈ। ਚਾਰੇ ਬੱਚਿਆਂ ਨੂੰ ਵੀ ਉਹ ਨਾਲ ਲੈ ਗਈ।
ਸ਼ਤੋਹਨ ਨੇ ਉਹਨਾਂ ਸਭ ਨੂੰ ਬਹੁਤ ਲੱਭਿਆ ਪਰ ਪਤਾ ਨਾ ਲੱਗਿਆ। ਉਸਨੇ ਪੂਰਨ ਲਾਲ ਤੋਂ ਵੀ ਪੁੱਛਿਆ, ਵਿਨੋਦ ਤੇਰਾ ਦੋਸਤ ਸੀ। ਤੈਨੂੰ ਪਤਾ ਹੋਵੇਗਾ ਕਿ ਮੇਰੀ ਪਤਨੀ-ਬੱਚਿਆਂ ਨੂੰ ਉਹ ਕਿੱਥੇ ਲੈ ਗਿਆ। ਪਰ ਪੂਰਨ ਲਾਲ ਦੱਸਦਾ ਤਾਂ ਜੇਕਰ ਉਸਨੂੰ ਪਤਾ ਹੁੰਦਾ।
ਸ਼ਤੋਹਨ ਨੂੰ ਸ਼ੱਕ ਸੀ ਕਿ ਪੂਰਨ ਲਾਲ ਸਭ ਕੁਝ ਜਾਣਦਾ ਹੈ ਪਰ ਦੱਸ ਨਹੀਂ ਰਿਹਾ। ਅਖੀਰ ਉਸਨੇ ਆਪਣੇ ਤਰੀਕੇ ਨਾਲ ਵਿਨੋਦ ਅਤੇ ਆਪਣੀ ਪਤਨੀ ਨੂੰ ਲੱਭਣ ਦਾ ਫ਼ੈਸਲਾ ਕੀਤਾ।12 ਜਨਵਰੀ ਨੂੰ ਸ਼ਤੋਹਨ ਪੂਰਨ ਲਾਲ ਨੂੰ ਸ਼ਰਾਬ ਪਿਆਉਣ ਦੇ ਬਹਾਨੇ ਕੂਕਰੈਲ ਜੰਗਲ ਵਿੱਚ ਲੈ ਗਿਆ। ਖੁਦ ਘੱਟ ਪੀਤੀ, ਪੂਰਨ ਲਾਲ ਨੂੰ ਜ਼ਿਆਦਾ ਪਿਆ ਕਿੇ ਉਸਨੂੰ ਸ਼ਰਾਬੀ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਪੂਰਨ ਲਾਲ ਤੋਂ ਪੁੱਛਣਾ ਆਰੰਭ ਕੀਤਾ, ਦੱਸੋ, ਵਿਨੋਦ ਰਾਮਕਲੀ ਨੂੰ ਕਿੱਥੇ ਲੈ ਕੇ ਗਿਆ।ਪੂਰਨ ਲਾਲ ਨੂੰ ਅਸਲ ਵਿੱਚ ਹੀ ਪਤਾ ਨਹੀਂ ਸੀ ਕਿ ਵਿਨੋਦ ਰਾਮਕਲੀ ਅਤੇ ਉਸਦੇ ਬੱਚਿਆਂ ਨੂੰ ਕਿੱਥੇ ਲੈ ਗਿਆ ਹੈ। ਉਸਨੇ ਇਨਕਾਰ ਵਿੱਚ ਜਵਾਬ ਦਿੱਤਾ, ਤਾਂ ਸ਼ਤੋਹਨ ਨਿਰਦੈਤਾ ਨਾਲ ਉਸਨੂੰ ਕੁੱਟਣ ਲੱਗਿਆ।ਪੂਰਨ ਲਾਲ ਨੇ ਸ਼ਤੋਹਨ ਦੇ ਸੰਗੀਨ ਤੇਵਰ ਦੇਖੇ, ਤਾਂ ਉਹ ਮੰਨ ਗਿਆ ਕਿ ਰਾਮਕਲੀ ਤੇ ਉਸਦੀ ਨੀਅਤ ਖਰਾਬ ਸੀ ਅਤੇ ਵਿਨੋਦ ਨੂੰ ਉਸਨੇ ਹੀ ਮੋਹਰਾ ਬਣਾਇਆ ਸੀ। ਵਿਨੋਦ ਨੇ ਧੋਖਾ ਕੀਤਾ ਅਤੇ ਇਕੱਲੇ ਹੀ ਰਾਮਕਲੀ ਨੂੰ ਹਜ਼ਮ ਕਰ ਲਿਆ। ਪੂਰਨ ਲਾਲ ਨੇ ਕਸਮ ਖਾ ਕੇ ਇਹ ਵੀ ਕਿਹਾ ਕਿ ਉਸਨੂੰ ਪਤਾ ਨਹੀਂ ਹੈ ਕਿ ਵਿਨੋਦ ਅਤੇ ਰਾਮਕਲੀ ਕਿੱਥੇ ਗਏ ਹਨ।
ਯਾਰ ਦੀ ਗੱਦਾਰੀ ਕਾਰਨ ਸ਼ਤੋਹਨ ਦਾ ਖੂਨ ਖੌਲ ਗਿਆ ਸੀ। ਉਸਨੇ ਪੂਰਨ ਲਾਲ ਦੀ ਲੁੰਗੀ ਖੋਲ੍ਹ ਕੇ ਫ਼ੰਦਾ ਬਣਾਇਆ ਅਤੇ ਉਸਦੇ ਗਲੇ ਵਿੱਚਕਸ ਦਿੱਤਾ। ਫ਼ੰਦਾ ਉਦੋਂ ਤੱਕ ਕਸੀ ਰੱਖਿਆ ਜਦੋਂ ਤੱਕ ਪੂਰਨ ਲਾਲ ਦੀ ਮੌਤ ਨਹੀਂ ਹੋ ਗਈ।ਸ਼ਤੋਹਨ ਨੂੰ ਇੰਨੇ ਨਾਲ ਤਸੱਲੀ ਨਹੀਂ ਹੋਈ। ਉਸਨੇ ਨਾਲ ਲਿਆਂਦਾ ਚਾਕੂ ਪੂਰਨ ਲਾਲ ਤੇ ਚਲਾ ਦਿੱਤਾ ਅਤੇ ਫ਼ਿਰ ਫ਼ਰਾਰ ਹੋ ਗਿਆ।13 ਜਨਵਰੀ ਦੀ ਸਵੇਰ ਸੰਤੋਸ਼ ਨਾਮੀ ਵਿਅਕਤੀ ਨੇ ਜੰਗਲ ਵਿੱਚ ਲਾਸ਼ ਪਈ ਹੋਣ ਦੀ ਸੂਚਨਾ ਪੁਲਿਸ ਥਾਣੇ ਦਿੱਤੀ। ਸੂਚਨਾ ਪਾ ਕੇ ਥਾਣਾ ਮੁਖੀ ਵੀ ਆ ਗਏ। ਕਿਉਂਕਿ ਮੌਕੇ ਤੇ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਸੀ ਸੋ ਲਾਸ਼ ਦਾ ਪੰਚਨਾਮਾ ਬਣਾ ਕੇ ਪੋਸਟ ਮਾਰਟਮ ਲਈ ਭੇਜੀ। ਅਖਬਾਰਾਂ ਵਿੱਚ ਤਸਵੀਰਾਂ ਛਾਪੀਆਂ ਗਈਆਂ ਤਾਂ 15 ਜਨਵਰੀ ਨੂੰ ਸੰਤ ਲਾਲ ਨੇ ਥਾਣੇ ਆ ਕੇ ਲਾਸ਼ ਦੀ ਸ਼ਨਾਖਤ ਕੀਤੀ।ਪੁਲਿਸ ਦੀ ਜਾਂਚ ਵਿੱਚ ਪਤਾ ਲੱਗਆ ਕਿ ਮ੍ਰਿਤਕ ਦਾ ਸ਼ਤੋਹਨ ਦੇ ਘਰ ਆਉਣਾ-ਜਾਣਾ ਸੀ। ਘਟਨਾ ਵਾਲੇ ਦਿਨ ਤੋਂ ਸ਼ਤੋਹਨ ਲਾਪਤਾ ਸੀ। 16 ਜਨਵਰੀ ਨੂੰ ਪੁਲਿਸ ਨੇ ਸ਼ਤੋਹਨ ਨੂੰ ਲੱਭ ਲਿਆ ਅਤੇ ਹੱਤਿਆ ਦਾ ਭੇਦ ਪਤਾ ਲੱਗ ਗਿਆ।