ਅਸ਼ਲੀਲ ਕਾਮੇਡੀ ਕਰਨ ‘ਚ ਮਾਹਿਰ ਹੈ ਤੁਸ਼ਾਰ

2ਆਪਣੇ ਸਮੇਂ ਦੇ ਮਸ਼ਹੂਰ ਐਕਟਰ ਜਤਿੰਦਰ ਦੇ ਪੁੱਤਰ ਤੁਸ਼ਾਰ ਕਪੂਰ ਨੂੰ ਭਾਵੇਂ ਬਾਲੀਵੁੱਡ ਵਿੱਚ ਆਪਣੇ ਪਿਤਾ ਜਿੰਨੀ ਹਰਮਨ ਪਿਆਰਤਾ ਨਹੀਂ ਮਿਲੀ ਪਰ ਅਸ਼ਲੀਲ ਕਾਮੇਡੀਨ ਵਜੋਂ ਉਸਦੀ ਕਾਫ਼ੀ ਪਛਾਣ ਬਣ ਚੁੱਕੀ ਹੈ। ਫ਼ਿਲਮ ‘ਕਿਆ ਕੂਲ ਹੈਂ ਹਮ’ ਅਤੇ ‘ਮਸਤੀਜ਼ਾਦੇ’ ਵਰਗੀਆਂ ਇਕ ਤੋਂ ਬਾਅਦ ਇਕ ਅਸ਼ਲੀਲ ਕਾਮੇਡੀ ਫ਼ਿਲਮਾਂ ਕਰਨ ਤੋਂ ਬਾਅਦ ਤੁਸ਼ਾਰ ਕਪੂਰ ਕਹਿੰਦਾ ਹੈ ” ਅਸ਼ਲੀਲ ਕਾਮੇਡੀ ਕਰਨ ‘ਚ ਮੈਂ ਮਾਹਿਰ ਹਾਂ। ਇਸਤਰ੍ਹਾਂ ਦੀਆਂ ਫ਼ਿਲਮਾਂ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।” ਤੁਸ਼ਾਰ ਦਾ ਕਹਿਣਾ ਹੈ ਕਿ ਕੰਮ ਜਰੂਰੀ ਹੈ, ਭਾਵੇਂ ਜੋ ਵੀ ਮਿਲੇ, ਉਹ ਹਮੇਸ਼ਾ ਚੰਗਾ ਕਰਦੇ ਹਨ। ਫ਼ਿਲਮ ‘ਕਿਆ ਕੂਲ ਹੈਂ ਹਮ 3’ ਵਿੱਚ ਐਕਟਰ ਆਫ਼ਤਾਬ ਸ਼ਿਵਦਾਸਾਨੀ ਅਤੇ ‘ਬਿੱਗ ਬੀ 9’ ਦੀ ਉਮੀਦਵਾਰ ਮੰਦਨਾ ਕਰੀਮੀ ਹਨ ਜਦਕਿ ਫ਼ਿਲਮ ਦਾ ਮੁੱਖ ਆਕਰਸ਼ਣ ਸੰਨੀ ਲਿਓਨ ਹੈ ਜੋ ਰਿਤੇਸ਼ ਦੇਸ਼ਮੁਖ, ਵੀਰ ਦਾਸ ਅਤੇ ਤੁਸ਼ਾਰ ਨਾਲ ਨਜ਼ਰ ਆਵੇਗੀ।

LEAVE A REPLY