ਅਨੁਰਾਗ ਠਾਕੁਰ ਦਾ ਭਾਰਤ-ਪਾਕਿ ਸੀਰੀਜ਼ ਤੋਂ ਕੋਰਾ ਇਨਕਾਰ

sports newsਪਾਕਿਸਤਾਨ ਦੇ ਖਿਲਾਫ਼ ਪ੍ਰਸਤਾਵਤ ਦੋ ਪੱਖੀ ਸੀਰੀਜ਼ ਖੇਡਣ ਦੀ ਸੰਭਾਵਨਾ ‘ਤੇ ਸਾਫ਼ ਇਨਕਾਰ ਕਰਦੇ ਹੋਏ ਬੀ.ਸੀ.ਸੀ.ਆਈ. ਸਕੱਤਰ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਕਿਹਾ ਕਿ ਪੀ.ਸੀ.ਬੀ. ਦੇ ਲਈ ਇੰਨੇ ਘੱਟ ਸਮੇਂ ‘ਚ ਸੀਰੀਜ਼ ਦਾ ਆਯੋਜਨ ਕਰਨਾ ਨਾਮੁਮਕਿਨ ਹੋਵੇਗਾ।ਪੀ.ਸੀ.ਬੀ. ਪ੍ਰਮੁੱਖ ਸ਼ਹਿਰਯਾਰ ਖਾਨ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਅਜੇ ਵੀ ਪ੍ਰਸਤਾਵਤ ਸੀਰੀਜ਼ ‘ਤੇ ਬੀ.ਸੀ.ਸੀ.ਆਈ. ਦੇ ਲਿਖਤੀ ਜਵਾਬ ਦਾ ਇੰਤਜ਼ਾਰ ਹੈ। ਉਨ੍ਹਾਂ ਉਮੀਦ ਜਤਾਈ ਸੀ ਕਿ ਭਾਰਤ ਸਰਕਾਰ ਇਕ ਦੋ ਦਿਨ ‘ਚ ਹਾਂ ਪੱਖੀ ਜਵਾਬ ਦੇਵੇਗੀ।ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਇੰਨੇ ਘੱਟ ਸਮੇਂ ‘ਚ ਸੀਰੀਜ਼ ਦਾ ਆਯੋਜਨ ਸੰਭਵ ਨਹੀਂ ਹੈ। ਜੇਕਰ ਸਾਨੂੰ ਸਰਕਾਰ ਤੋਂ ਅਗਲੇ ਹਫ਼ਤੇ ਮਨਜ਼ੂਰੀ ਵੀ ਮਿਲ ਜਾਂਦੀ ਹੈ ਤਾਂ ਇੰਨੇ ਘੱਟ ਸਮੇਂ ‘ਚ ਸੀਰੀਜ਼ ਆਯੋਜਿਤ ਕਰਨਾ ਸੰਭਵ ਨਹੀਂ ਹੈ। ਪਾਕਿਸਤਾਨ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਨੂੰ ਦਿੱਤੀ ਸਮਾਂ ਮਿਆਦ ‘ਚ ਲਗਾਤਾਰ ਵਾਧਾ ਕਰ ਰਿਹਾ ਹੈ ਜਦੋਂਕਿ ਬੀ.ਸੀ.ਸੀ.ਆਈ. ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਰਕਾਰ ‘ਤੇ ਨਿਰਭਰ ਕਰਦਾ ਹੈ।

LEAVE A REPLY