4ਮੁੰਬਈ: ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਅੱਜ 59 ਵਰ੍ਹਿਆਂ ਦੇ ਹੋ ਗਏ। ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਅਨਿਲ ਕਪੂਰ ਨੇ ਬੀਤੀ ਰਾਤ ਇਕ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿਚ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ਵਿਚ ਸਲਮਾਨ ਖਾਨ ਤੋਂ ਇਲਾਵਾ ਸ਼ੈਫ ਅਲੀ ਖਾਨ ਤੇ ਕਰੀਨਾ ਕਪੂਰ, ਸ੍ਰੀਦੇਵੀ ਤੇ ਬੋਨੀ ਕਪੂਰ, ਅਭਿਨੇਤਾ ਵਰੁਣ ਧਵਨ, ਸੁਭਾਸ਼ ਘਈ, ਸਤੀਸ਼ ਕੌਸ਼ਿਕ, ਸ਼ੇਖਰ ਕਪੂਰ ਆਦਿ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਭ ਨੇ ਅਨਿਲ ਕਪੂਰ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਦੌਰਾਨ ਅਨਿਲ ਕਪੂਰ ਬੇਹੱਦ ਖੁਸ਼ ਦਿਖਾਈ ਦੇ ਰਹੇ ਸਨ। ਅੱਜ ਜਨਮ ਦਿਨ ਮੌਕੇ ਅਨਿਲ ਕਪੂਰ ਨੂੰ ਉਨ੍ਹਾਂ ਚਾਹੁਣ ਵਾਲਿਆਂ ਵਲੋਂ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਗਈਆਂ।

LEAVE A REPLY