4ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ “ਦਿੱਲੀ ਵਿਚ ਮੋਦੀ ਸਰਕਾਰ ਹੈ, ਉੱਥੇ ਤੇ ਪੂਰੇ ਹਿੰਦੁਸਤਾਨ ਵਿਚ ਅਸੀਂ ਉਨ੍ਹਾਂ ਦੇ ਖ਼ਿਲਾਫ਼ ਲੜ ਰਹੇ ਹਾਂ। ਅਸੀਂ ਉਨ੍ਹਾਂ ਨੂੰ ਹਰਾਵਾਂਗੇ”। ਨੈਸ਼ਨਲ ਹੇਰਲਡ ਕੇਸ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਪਹਿਲੀ ਵਾਰ ਆਪਣੇ ਲੋਕ ਸਭਾ ਹਲਕੇ ਦੇ ਦੌਰੇ ‘ਤੇ ਆਏ ਹਨ। ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ, “ਆਖਰ ਕਿੱਥੇ ਹਨ ਅੱਛੇ ਦਿਨ ? ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ, ਪਰ ਬੁਰੇ ਦਿਨ ਆ ਗਏ। ਅੱਛੇ ਦਿਨ ਤਾਂ ਸਿਰਫ਼ 2-4 ਬਿਜ਼ਨਸਮੈਨਾਂ ਦੇ ਹੀ ਆਏ ਹਨ”।

LEAVE A REPLY