ਹੁਸ਼ਿਆਰਪੁਰ : ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮਾਈ ਭਾਗੋ ਯੋਜਨਾਂ ਦੇ ਤਹਿਤ ਜਿਲੇ ਦੇ ਸਰਕਾਰੀ ਸਕੂਲਾਂ ਵਿਚ ਪੜਦੀਆਂ 11ਵੀ ਜਮਾਤ ਦੀਆਂ 3864 ਅਤੇ 12ਵੀ ਜਮਾਤ ਦੀਆਂ 3452 ਵਿਦਿਆਰਥਣਾਂ ਨੂੰ ਕੁੱਲ 9147 ਸਾਈਕਲ ਵੰਡੇ ਗਏ ਹਨ । ਇਹ ਜਾਣਕਾਰੀ ਦਿਦੇ ਹੋਏ ਸ੍ਰੀਮਤੀ ਅਨਿਦਿੱਤਾ ਮਿੱਤਰਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਹਲਕਾ ਮੁਕੇਰੀਆਂ ਦੀਆਂ 11ਵੀ ਜਮਾਤ ਵਿਚ ਪੜਦੀਆਂ 866 ਅਤੇ 12ਵੀ ਸਮਾਤ ਦੀਆਂ 732 ਸਮੇਤ 1598 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਕਾ ਦਸੂਹਾ ਵਿਚ ਪੜਦੀਆਂ 11ਵੀ ਜਮਾਤ ਦੀਆਂ 1049 ਅਤੇ 12ਵੀ ਜਮਾਤ ਦੀਆਂ 1011 ਸਮੇਤ ਕੁੱਲ 2060 , ਹਲਕਾ ਉੜਮੁੜ ਦੇ ਸਰਕਾਰੀ ਸਕੂਲਾਂ ਵਿਚ ਪੜਦੀਆਂ 11ਵੀ ਜਮਾਤ ਦੀਆਂ 461 ਅਤੇ 12ਵੀ ਜਮਾਤ ਦੀਆਂ 295 ਸਮੇਤ ਕੁੱਲ 756 , ਹਲਕਾ ਸ਼ਾਮਚੁਰਾਸੀ ਦੀਆਂ 11ਵੀ ਜਾਤ ਵਿਚ ਪੜਦੀਆਂ 654 ਅਤੇ 12ਵੀ ਜਮਾਤ ਵਿਚ ਪੜਦੀਆਂ 622 ਸਮੇਤ ਕੁੱਲ 1276 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ ਹਨ।
ਇਸੇ ਤਰਾਂ ਹਲਕਾ ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਸਕੰਡਰੀ ਸਕੂਲਾਂ ਵਿਚ 11ਵੀ ਜਮਾਤ ਵਿਚ ਪੜਦੀਆਂ 184 ਅਤੇ 12ਵੀ ਜਮਾਤ ਦੀਆਂ 477 ਸਮੇਤ ਕੁੱਲ 661 , ਹਲਕਾ ਚੱਬੇਵਾਲ ਦੇ ਸਰਕਾਰੀ ਸਕੂਲਾਂ ਵਿਚ 11ਵੀ ਜਮਾਤ ਵਿਚ ਪੜਦੀਆਂ 327 ਅਤੇ 12ਵੀ ਜਮਾਤ ਵਿਚ ਪੜਦੀਆਂ 315 ਸਮੇਤ 642ਅਤੇ ਹਲਕਾ ਗੜਸ਼ੰਕਰ ਦੀਆਂ 11ਵੀ ਜਮਾਤ ਵਿਚ ਪੜਦੀਆਂ 323 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ ਹਨ । ਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਰੇਲਵੇ ਮੰਡੀ 479,ਸਰਕਾਰੀ ਸਕੂਲ ਕੋਟਲਾ ਨੌਧ ਸਿੰਘ 40, ਸਰਕਾਰੀ ਸਕੂਲ ਜੰਡੋਲੀ 44 , ਸਰਕਾਰੀ ਸਕੂਲ ਸਾਂਧਰਾ 71, ਸਰਕਾਰੀ ਸਕੂਲ ਅਜੜਾਮ 38, ਸਰਕਾਰੀ ਸਕੂਲ ਸਹਿਰਾਲਾ 21 , ਸਰਕਾਰੀ ਸਕੁਲ ਚੋਹਾਲ 108 , ਸਰਕਾਰੀ ਸਕੂਲ ਅੱਤੋਵਾਲ 104 , ਸਰਕਾਰੀ ਸਕੂਲ ਪੱਦੀ ਸੂਰਾ ਸਿੰਘ 105 , ਸਰਕਾਰੀ ਸਕੂਲ ਬੋਹਣ 24 , ਸਰਕਾਰੀ ਸਕੂਲ ਮਾਹਿਲਪੁਰ 434, ਸਰਕਾਰੀ ਸਕੂਲ ਚੱਬੇਵਾਲ 80, ਸਰਕਾਰੀ ਸਕੂਲ ਗੜਸ਼ੰਕਰ 189, ਸਰਕਾਰੀ ਸਕੂਲ ਅਜਨੋਹਾ 44 ਅਤੇ ਸਰਕਾਰੀ ਸਕੂਲ ਬੋੜਾ ਵਿਚ ਪੜਦੀਆਂ 50 ਵਿਦਿਆਰਥਣਾਂ ਨੂੰ ਸਮੇ ਸਿਰ ਸਾਈਕਲ ਮੁਹੱਈਆ ਕਰਵਾਏ ਗਏ ਹਨ । ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੀ ਗਈ ਮਾਈ ਭਾਗੋ ਸਕੀਮ ਦਾ ਵਿਦਿਆਰਥਣਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ। ਇਸ ਤੋ ਪਹਿਲਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ ਜਾਣ ਵਿਚ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਸੀ , ਜਿਸ ਨਾਲ ਊਨਾਂ ਦੀ ਪੜਾਈ ਦਾ ਸਮਾਂ ਵੀ ਖਰਾਬ ਹੁੰਦਾ ਸੀ । ਹੁਣ ਤੱਕ ਜਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜਦੀਆਂ 9147 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਜਾ ਚੁੱਕੇ ਹਨ ।
ਜਿਲਾ ਸਿਖਿਆ ਅਫਸਰ (ਸ) ਜਤਿੰਦਰ ਸਿੰਘ ਮਾਣਕੂ ਨੇ ਦੱਸਿਆ ਕਿ ਮਾਈ ਭਾਗੋ ਸਕੀਮ ਦੇ ਤਹਿਤ ਜਿਲੇ ਦੇ ਸਰਕਾਰੀ ਸਕੂਲਾਂ ਵਿਚ ਪੜਦੀਆਂ ਵਿਦਿਆਰਥਣਾਂ ਨੂੰ ਸਮੇ ਸਿਰ ਸਾਈਕਲ ਮੁਹੱਈਆ ਕਰਵਾਏ ਜਾ ਰਹੇ ਹਨ । ਬਾਕੀ ਰਹਿੰਦੇ ਸਕਲਾਂ ਵਿਚ ਵੀ ਸਮੇ ਸਿਰ ਸਾਈਕਲ ਮੁਹੱਈਆਂ ਕਰਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ।