00ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿਸ਼ਾਨਾ ਬਣਾ ਰਹੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਕੀਰਤੀ ਆਜ਼ਾਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵਿੱਚ ਘੁਟਾਲੇ ਦੀ ਪੋਲ ਖੋਲ੍ਹਦਿਆਂ ਜੇਤਲੀ ‘ਤੇ ਸਵਾਲ ਉਠਾਏ ਸਨ।
ਜ਼ਿਕਰਯੋਗ ਹੈ ਕਿ ਕੀਰਤੀ ਆਜ਼ਾਦ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਡੀਡੀਸੀਏ ਦੇ ਕਥਿਤ ਘੁਟਾਲੇ ਨੂੰ ਉਜ਼ਾਗਰ ਕੀਤਾ ਸੀ। ਕੀਰਤੀ ਆਜ਼ਾਦ ਨੇ ਇਸ ਦੌਰਾਨ ਇੱਕ ਵੀਡੀਓ ਦਿਖਾਈ ਸੀ ਜਿਸ ਵਿੱਚ ਕਈ ਲੋਕਾਂ ਨੇ ਇਸ ਘੁਟਾਲੇ ਬਾਰੇ ਸਬੂਤ ਦਿੱਤੇ। ਕੀਰਤੀ ਆਜ਼ਾਦ ਨੇ ਪ੍ਰੈੱਸ ਕਾਨਫ਼ਰੰਸ ਵਿਚ ਵਿਕੀਲੀਕਸ ਫ਼ਾਰ ਇੰਡੀਆ ਦੀ ਰਿਪੋਰਟ ਦਿਖਾਈ ਸੀ। ਇਸ ਰਿਪੋਰਟ ਰਾਹੀਂ ਡੀਡੀਸੀਏ ਦੇ ਘੁਟਾਲੇ ਦਾ ਸੱਚ ਦਿਖਾਉਣ ਦਾ ਦਾਅਵਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨੂੰ ਦਿਖਾਉਣ ਦਾ ਮਕਸਦ ਸਿਰਫ਼ ਭ੍ਰਿਸ਼ਟਾਚਾਰ ਦਾ ਵਿਰੋਧ ਕਰਨਾ ਹੈ।

LEAVE A REPLY