1ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਅਹਿਮ ਫੈਂਸਲਾ ਲੈਂਦੇ ਹੋਏ 182 ਕੰਸਟਰਕਸ਼ਨ ਸਾਈਟਾਂ ਤੇ ਕੰਮ ਕਰਦੇ ਕੁੱਲ 14790 ਉਸਾਰੀ ਕਿਰਤੀਆਂ ਨੂੰ ਵਿਸ਼ੇਸ਼ ਸਕਿੱਲ ਡਿਵੈਲਪਮੈਂਟ ਟਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਇਹ ਜਾਣਕਾਰੀ ਅੱਜ ਸ਼੍ਰੀ ਚੁਨੀ ਲਾਲ ਭਗਤ ਕਿਰਤ ਮੰਤਰੀ ਪੰਜਾਬ ਵੱਲੋਂ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ਼੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਕਿਲ ਮਿਸ਼ਨ ਵਲੋਂ 1.01.2016 ਤੋਂ ਪਹਿਲੇ ਭਾਗ ਵਿਚ 30 ਸਾਈਟਾਂ ਤੇ ਸਕਿਲ ਟ੍ਰੇਨਿੰਗ ਦਿਤੀ ਜਾਵੇਗੀ ਅਤੇ ਦੂਜੇ ਭਾਗ ਵਿਚ ਮਿਤੀ 1.03.2016 ਤੋ ਹੋਰ 30 ਕੰਸਟਰਕਸ਼ਨ ਸਾਈਟਾਂ ਤੇ ਸਕਿਲ ਟ੍ਰੇਨਿੰਗ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਅੰਮ੍ਰਿਤਸਰ, ਜਲੰਧਰ, ਮੁਹਾਲੀ ਅਤੇ ਲੁਧਿਆਣਾ ਵਿਖੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਚਾਰ ਸਕਿਲ ਡਿਵੈਲਪਮੈਂਟ ਸੈਂਟਰ ਉਸਾਰੇ ਜਾ ਰਹੇ ਹਨ। ਅੰਮ੍ਰਿਤਸਰ ਵਿਖੇ ਸਕਿਲ ਡਿਵੈਲਪਮੈਂਟ ਸੈਂਟਰ ਤੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਬੋਰਡ ਵਲੋਂ ਬਣਾਏ ਜਾ ਰਹੇ 27 ਲੇਬਰ ਸ਼ੈਡ-ਕਮ-ਨਾਈਟ ਸ਼ੈਲਟਰਾਂ ਵਿਚੋਂ 5 ਸਾਈਟਾਂ ਤੇ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਸਾਈਟਾਂ ਤੇ ਕੰਮ ਪ੍ਰਗਤੀ ਅਧੀਨ ਹੈ।
ਕਿਰਤ ਮੰਤਰੀ ਨੇ ਦੱੱਸਿਆ ਕਿ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱੱਚਿਆ ਲਈ ਸ਼ੂਰੂ ਕੀਤੀ ਗਈ ਵਜੀਫਾ ਸਕੀਮ ਅਧੀਨ ਪਹਿਲੀ ਕਲਾਸ ਤੋਂ ਪੋਸਟ ਗਰੈਜੂਏਸ਼ਨ ਅਤੇ ਮੈਡੀਕਲ/ਇੰਨਜਨਰਿੰਗ ਡਿਗਰੀ ਕੋਰਸਾ ਲਈ ਵਜੀਫੇ ਦੀ ਰਾਸ਼ੀ ਵੱਖ-ਵੱਖ ਕਲਾਸਾ ਲਈ ਜੋ ਪਹਿਲਾਂ 2800/- ਰੁਪਏ ਤੋਂ 58000/- ਰੁਪਏ ਤੱਕ ਸੀ ਨੂੰ ਵਧਾਕੇ 3000/- ਰੁਪਏ ਤੋਂ 60,000/- ਰੁਪਏ ਲੜਕਿਆ ਲਈ ਅਤੇ 4000/- ਰੁਪਏ ਤੋਂ 70,000/- ਰੁਪਏ ਲੜਕੀਆਂ ਲਈ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਦਾਹ ਸੰਸਕਾਰ ਦੀ ਰਾਸ਼ੀ 10,000/- ਰੁਪਏ ਤੋਂ ਵਧਾਕੇ 20,000/- ਰੁਪਏ ਕਰ ਦਿੱੱਤੀ ਗਈ ਹੈ।
ਇਸ ਤੋਂ ਇਲਾਵਾ ਮੀਟਿੰਗ ਦੋਰਾਨ ਕਿਰਤੀਆਂ ਦੀ ਸਿਹਤ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਅੱਜ ਬੋਰਡ ਵਲੋਂ ਉਸਾਰੀ ਕਿਰਤੀਆਂ ਦੀ ਸਿਹਤ ਲਈ ਦੁਰਘਟਨਾ ਤੇ ਮੌਤ ਹੋਣ ਦੀ ਹਾਲਤ ਵਿਚ 5,00,000/- ਰੁਪਏ ਬੀਮਾ ਸਕੀਮ ਨੂੰ ਵੀ ਚਾਲੂ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਗਈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਉਸਾਰੀ ਕਿਰਤੀਆਂ ਦੇ ਦੰਦਾਂ ਦੀ ਮੁਫਤ ਸਾਭ-ਸੰਭਾਲ / ਡੈਂਚਰ ਲਗਵਾਉਣ ਲਈ 10,00,000/- ਰੁਪਏ ਅਡਵਾਂਸ ਦੇਣ ਦਾ ਫੈਸਲਾ ਲਿਆ ਗਿਆ।
ਸ਼੍ਰੀ ਭਗਤ ਨੇ ਦੱੱਸਿਆ ਕਿ ਨਵੰਬਰ 2015 ਤੱਕ 3,73,000/- ਉਸਾਰੀ ਕਿਰਤੀ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਹੁਣ ਤੱਕ ਉਸਾਰੀ ਕਿਰਤੀਆਂ ਦੀ ਹਿਤ ਲਈ ਭਲਾਈ ਸਕੀਮਾਂ ਤੇ 187.06 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ।ਮੀਟਿੰਗ ਵਿਚ ਪ੍ਰਮੁੱਖ ਸਕੱਤਰ ਕਿਰਤ, ਸ਼੍ਰੀ ਵਿਸ਼ਵਜੀਤ ਖੰਨਾ, ਆਈ.ਏ.ਐਸ, ਕਿਰਤ ਕਮਿਸ਼ਨਰ-ਕਮ-ਸਕੱਤਰ ਬੋਰਡ ਤਜਿੰਦਰ ਸਿੰਘ ਧਾਲੀਵਾਲ, ਆਈ.ਏ.ਐਸ ਅਤੇ ਹੋਰ ਮੈਂਬਰ ਸਹਿਬਾਨ ਹਾਜਰ ਸਨ

LEAVE A REPLY