4ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਭਾਵੇਂ ਕ੍ਰਿਕਟ ਦੀ ਦੁਨੀਆ ਵਿਚ ਛਾਏ ਹੋਏ ਹਨ, ਪਰ ਇਸ ਖਿਡਾਰੀ ਨੇ ਇੰਟਰਨੈੱਟ ਦੀ ਦੁਨੀਆ ਵਿਚ ਵੀ ਬਾਜ਼ੀ ਮਾਰ ਲਈ ਹੈ। ਯਾਹੂ ਇੰਡੀਆ ਅਨੁਸਾਰ ਸਾਲ 2015 ਵਿਚ ਖਿਡਾਰੀਆਂ ਵਿਚੋਂ ਸਭ ਤੋਂ ਵੱਧ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਰਚ ਕੀਤਾ ਗਿਆ।
ਧੋਨੀ ਤੋਂ ਇਲਾਵਾ ਦੂਸਰੇ ਨੰਬਰ ‘ਤੇ ਵਿਰਾਟ ਕੋਹਲੀ ਰਹੇ। ਤੀਸਰੇ ਨੰਬਰ ‘ਤੇ ਸੁਰੇਸ਼ ਰੈਨਾ, ਚੌਥੇ ਸਥਾਨ ‘ਤੇ ਸਚਿਨ ਤੇਂਦੂਲਕਰ, ਪੰਜਵੇਂ ਸਥਾਨ ‘ਤੇ ਕ੍ਰਿਸ ਗੇਲ, ਛੇਵੇਂ ਸਥਾਨ ‘ਤੇ ਯੁਵਰਾਜ ਸਿੰਘ, ਸੱਤਵੇਂ ਸਥਾਨ ‘ਤੇ ਸਾਨੀਆ ਮਿਰਜ਼ਾ, ਅੱਠਵੇਂ ਸਥਾਨ ‘ਤੇ ਏ.ਬੀ. ਡਿਵੀਲੀਅਰਸ, ਨੌਵੇਂ ‘ਤੇ ਸੌਰਵ ਗਾਂਗੁਲੀ ਅਤੇ ਦਸਵੇਂ ਸਥਾਨ ‘ਤੇ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਨੂੰ ਸਰਚ ਕੀਤਾ ਗਿਆ।

LEAVE A REPLY