ਨਵੀਂ ਦਿੱਲੀ : ਅੱਜ ਦਿੱਲੀ ਵਿਚ ਬੀ.ਐਸ.ਐਫ. ਦਾ ਚਾਰਟਿਡ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿੱਚ ਸਵਾਰ ਸਾਰੇ 10 ਜਵਾਨਾਂ ਦੀ ਮੌਤ ਹੋ ਗਈ। ਜਹਾਜ਼ ਦਿੱਲੀ ਤੋਂ ਰਾਂਚੀ ਜਾ ਰਿਹਾ ਸੀ। ਇਹ ਹਾਦਸਾ ਦਿੱਲੀ ਏਅਰਪੋਰਟ ਨੇੜੇ ਦੁਆਰਕਾ ਦੇ ਸ਼ਾਹਬਾਦ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ।
ਇਸ ਜਹਾਜ਼ ਵਿੱਚ ਬੀ.ਐਸ.ਐਫ. ਦੀ ਇੰਜਨੀਅਰਿੰਗ ਟੀਮ ਦੇ ਸੱਤ ਵਿਅਕਤੀਆਂ ਸਮੇਤ 10 ਜਵਾਨ ਸਵਾਰ ਸਨ। ਜਹਾਜ਼ ਨੇ ਸਵੇਰੇ 9.45 ‘ਤੇ ਦਿੱਲੀ ਏਅਰਪੋਰਟ ਤੋਂ ਉਡਾਨ ਭਰੀ ਸੀ ਪਰ ਤਕਨੀਕੀ ਖਰਾਬੀ ਮਗਰੋਂ ਅਗਲੇ ਪੰਜ ਮਿੰਟ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੀ ਸਿਰਫ 6 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਸੀ ਪਰ ਇਸ ਵਿਚ 10 ਵਿਅਕਤੀਆਂ ਨੂੂੰ ਬਿਠਾਇਆ ਗਿਆ ਸੀ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਕਾਫੀ ਦੂਰ ਤੱਕ ਫੈਲ ਗਿਆ। ਜਹਾਜ਼ ਵਿੱਚ ਅੱਗ ਲੱਗਣ ਕਾਰਨ ਆਲੇ-ਦੁਆਲੇ ਧੂਏਂ ਦਾ ਗੁਬਾਰ ਵੇਖਿਆ ਗਿਆ। ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।