ਨੌਜਵਾਨਾਂ ਲਈ ਵਰਦਾਨ ਸਾਬਤ ਹੋਈ ‘ਹੁਨਰ ਸੇ ਰੁਜ਼ਗਾਰ ਤੱਕ’ ਸਕੀਮ

9ਚੰਡੀਗੜ੍ਹ : ਹੁਨਰ ਸੇ ਰੁਜਗਾਰ ਤੱਕ ਸਕੀਮ ਤਹਿਤ ਹੁਣ ਤੱਕ 3000 ਨੋਜਵਾਨਾਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਨਾਲ ਹੀ 1000 ਸਿੱੱਖਿਅਤ ਨੋਜਵਾਨਾਂ ਨੂੰਨੋਕਰੀਆਂ ਵੀ ਮਿਲ ਚੁੱਕੀਆ ਹਨ । ਉਕਤ ਜਾਣਕਾਰੀ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਇੱਕ ਬੁਲਾਰੇ ਨੇ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੁਨੀਆਂ ਭਰ ਵਿੱਚ ਸੈਰ ਸਪਾਟਾ ਸਨਅਤ ਸਭ ਤੋਂ ਜਿਆਦਾ ਵੱਡੀ ਅਤੇ ਗਤੀਸ਼ੀਲ ਆਰਥਿਕ ਹੁਲਾਰਾ ਦੇਣ ਵਾਲੀ ਸਨਅਤ ਹੈ । ਜੋ ਕਿ ਨਾ ਕੇਵਲ ਰੁਜਗਾਰ ਪੈਦਾ ਕਰਦੀ ਹੈ ਸਗੋਂ ਵੱਡੇ ਪੱਧਰ ਤੇ ਵਿਦੇਸ਼ੀ ਮੁੱਦਰਾ ਭੰਡਾਰ ਨੂੰ ਵਧਾਉਦੀ ਹੈ । ਉਨ੍ਹ੍ਹਾ ਕਿਹਾ ਕਿ ਸੈਰ ਸਪਾਟਾ ਸਨਅਤ ਵਿਚ ਰੁਜਗਾਰ ਦੇ ਬਹੁਤ ਮੌਕੇ ਹਨ ਜਿਨ੍ਹਾਂ ਵਿੱਚ ਵੱਖ ਵੱਖ ਕੰਮਕਾਜ ਸ਼ਾਮਲ ਹਨ ਜਿਵੇ ਕਿ ਟੂਰ ਗਾਇਡ, ਫੋਟੋਗ੍ਰਾਫਰ, ਡਰਾਈਵਰ ਆਦਿ ਵਰਗੇ ਕਿੱਤਿਆਂ ਨਾਲ ਸਬੰਧਤ ਲੋਕ ਸੈਰ ਸਪਾਟਾ ਸਨਅਤ ਵਿੱਚ ਤੁਰੰਤ ਆਪਣਾ ਕੈਰੀਅਰ ਦੀ ਸ਼ੁਰੂਆਤ ਕਰ ਸਕਦੇ ਹਨ ਕਿਉਕਿ ਇਸ ਖੇਤਰ ਵਿੱਚ ਤਜਰਬੇਕਾਰ ਲੋਕਾਂ ਦੀ ਬਹੁਤ ਘਾਟ ਹੈ।
ਉਨ੍ਹਾਂ ਕਿਹਾ ਕਿ ਇਹ ਸਨਅਤ ਪੰਜਾਬੀ ਨੋਜਵਾਨਾਂ ਲਈ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪੰਜਾਬ ਸਰਕਾਰ ਨੇ ‘ਹੁਨਰ ਸੇ ਰੁਜ਼ਗਾਰ ਤੱਕ’ ਸਕੀਮ ਸ਼ੁਰੂ ਕੀਤੀ ਹੈ।
ਬੁਲਾਰੇ ਨੇ ਕਿਹਾ ਕਿ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਵਿਕਾਸ ਬੋਰਡ (ਪੀ.ਐਚ.ਟੀ.ਪੀ.ਬੀ.) ਸਾਲ 2011-12 ਤੋਂ ‘ਹੁਨਰ ਸੇ ਰੁਜ਼ਗਾਰ ਤੱਕ’ ਸਕੀਮ ਰਾਜ ਦੇ ਚੋਣਵੇ ਨਿੱਜੀ ਅਦਾਰਿਆਂ ਰਾਹੀ ਚਲਾ ਰਹੀ ਹੈ। ਇਸ ਕਾਰਜ ਲਈ ਭਾਰਤ ਸਰਕਾਰ ਵੱਲੋਂ ਕਪੈਸਟੀ ਬਿਲਡਿੰਗ ਫਾਰ ਸਰਵਿਸ ਪ੍ਰੋਵਾਈਡਰ ਸਕੀਮ ਤਹਿਤ ਫੰਡ ਮੁਹੱੱਈਆ ਕਰਵਾਏ ਜਾ ਰਹੇ ਹਨ ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਭਾਰਤ ਸਰਕਾਰ ਵੱੱਲੋਂ ਪੰਜਾਬ ਦੇ ਨੋਜਵਾਨਾਂ ਲਈ ਮੰਨਜੂਰ ਕੀਤੇ ਗਏ ਸ਼ਾਰਟ ਟਰਮ ਕੋਰਸਿਸ ਵਿੱਚ ਚਾਰ ਕੋਰਸ ਵਿੱਚੋ ਫੂਡ ਪ੍ਰੋਡਕਸ਼ਨ (8 ਹਫਤੇ) ਫੂਡ ਅਤੇ ਬੈਵਰਿਜ(6 ਹਫਤੇ) ਹਾਊਸ ਕੀਪਿੰਗ(6 ਹਫਤੇ) ਅਤੇ ਬੇਕਰੀ ਅਤੇ ਪੈਸਟਰੀਜ਼ (8 ਹਫਤੇ) ਬਾਕੀ ਕੋਰਸਾ ਤੋਂ ਇਲਾਵਾ ਕਰਵਾਏ ਜਾ ਰਹੇ ਹਨ ।
ਇਸ ਤੋਂ ਇਲਾਵਾ ਬੈਸਿਕ ਫਿਟਨੈਸ ਟਰੇਨਿੰਗ (8 ਹਫਤੇ), ਸਕਿਨ ਕੇਅਰ ਐਂਡ ਸਪਾ ਥੈਰਪੀ (8 ਹਫਤੇ) ਅਤੇ ਫਲਾਵਰ ਅਰੈਜਮੈਂਟ (8 ਹਫਤੇ) ਵੀ ਨਾਲ ਹੀ ਚਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾ ਕੋਰਸਿਸ ਲਈ 8ਵੀ ਪਾਸ 18 ਤੋਂ 28 ਸਾਲ ਦੇ ਨੋਜਵਾਨਾਂ ਨੂੰ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ 10 ਇੰਸਟੀਚਿਊਟਾਂ ਵਿੱਚ 2520 ਨੋਜਵਾਨਾਂ ਲਈ ਪ੍ਰਹੁਣਚਾਰੀ ਖੇਤਰ ਦੇ ਕੋਰਸਿਸ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਸਕਿਨ ਅਤੇ ਸਪਾ ਥੇਰਪੀ ਕੋਰਸ ਵੀ 4
ਇੰਸਟੀਚਿਊਟ ਰਾਹੀ 540 ਨੋਜਵਾਨਾਂ ਨੂੰ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰ੍ਰਹੁਣਚਾਰੀ ਖੇਤਰ ਦੇ ਪ੍ਰ੍ਰਵਾਨਤ ਕੋਰਸਿਸ ਦੀਆ 2492 ਨੋਜਵਾਨਾਂ ਨੂੰ ਟਰੇਨ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 727 ਨੂੰ ਰੁਜਗਾਰ ਮਿਲ ਚੁੱਕਾ ਹੈ ਸਕਿਨ ਕੇਅਰ ਅਤੇ ਸਪਾ ਦੇ ਖੇਤਰ ਵਿੱਚ ਟਰੇਨ ਕੀਤੇ 540 ਨੋਜਵਾਨਾਂ ਵਿੱਚੋਂ 300 ਨੂੰ ਨੋਕਰੀ ਮਿਲ ਚੁੱਕੀ ਹੈ । ਇਸ ਤੋਂ ਇਲਾਵਾ ਭਾਰਤ ਸਰਕਾਰ ਨੇ 6 ਆਈ.ਟੀ.ਆਈਜ਼ (ਪਠਾਨਕੋਟ, ਸੁਨਾਮ, ਅੰਮ੍ਰਿਤਸਰ, ਪਟਿਆਲਾ, ਨਵਾਂ ਸ਼ਹਿਰ, ਅਤੇ ਖਰੜ) ਨੂੰ ਮੂਲਭੁਤ ਟਾਂਚਾ ਮਜਬੂਤ ਕਰਨ ਲਈ 100% ਗ੍ਰਾਂਟ ਇਨ ਏਡ ਦਿੱਤੀ ਹੈ ਜਦਕਿ ਅਤੇ ਪੰਜ ਸਰਕਾਰੀ ਕਾਲਜ (ਬਠਿੰਡਾ, ਮੋਹਾਲੀ, ਸੰਗਰੂਰ ਲੁਧਿਆਣਾ, ਅਤੇ ਅੰਮ੍ਰਿਤਸਰ) ਨੂੰ ਪ੍ਰਹੁਣਚਾਰੀ ਖੇਤਰ ਦੇ ਕੋਰਸ ਸ਼ੁਰੂ ਕਰਨ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ ।
ਬੁਲਾਰੇ ਨੇ ਕਿਹਾ ਇਸ ਸਕੀਮ ਅਧੀਨ ਪ੍ਰਹੁਣਚਾਰੀ ਖੇਤਰ ਦੇ ਕੋਰਸ ਸ਼ੁਰੂ ਕਰਨ ਲਈ ਹਰ ਇੱਕ ਸੰਸਥਾ ਨੂੰ 2 ਕਰੋੜ ਜਾਰੀ ਕੀਤੇ ਗਏ ਹਨ ਜਿਸ ਵਿਚੋਂ 50 ਲੱਖ ਰੁਪਏ ਸਿਵਲ ਵਰਕ ਲਈ ਅਤੇ 50 ਲੱਖ ਰੁਪਏ ਰਸੋਈ ਨਾਲ ਸਬੰਧਤ ਸਾਜੋ ਸਮਾਨ ਖ੍ਰੀਦਣ ਲਈ ਦਿੱਤੇ ਗਏ ਹਨ। ਇਹ ਫੰਡ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟਰੇਨਿੰਗ ਨੂੰ ਕੰਮ ਸ਼ੁਰੂ ਕਰਨ ਲਈ ਜਾਰੀ ਕਰ ਦਿੱਤੇ ਗਏ ਹਨ ਜਦਕਿ ਕਾਲਜ ਨਾਲ ਸਬੰਧਤ ਫੰਡ ਸਬੰਧਤ ਸੰਸਥਾਵਾਂ ਨੂੰ ਜਾਰੀ ਕਰ ਦਿੱਤੇ ਗਏ ਹਨ।
ਬੁਲਾਰੇ ਨੇ ਦੱੱਸਿਆ ਕਿ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਨੇ ਸੂਚਿਤ ਕੀਤਾ ਹੈ ਕਿ ਛੇ ਆਈ.ਟੀ.ਆਈਜ਼ ਵਿੱਚਚ ਸਿਵਲ ਕਾਰਜ ਸੁਰੂ ਹੋ ਚੁੱਕੇ ਹਨ ਅਤੇ ਚਾਰਰ ਕਾਲਜ ਜਿਨ੍ਹਾਂ ਵਿੱਚ ਪ੍ਰਹੁਣਚਾਰੀ ਖੇਤਰ ਦੇ ਕੋਰਸ ਸ਼ੁਰੂ ਹੋਣੇ ਹਨ ਉਨ੍ਹਾਂ ਨੇ ਵੀ ਮੂਲਭੁਤ ਢਾਂਚਾ ਸਥਾਪਤ ਕਰ ਲਿਆ ਹੈ ।

LEAVE A REPLY