4ਨਰਿੰਦਰ ਮੋਦੀ ਨੇ ਦਿੱਤੀ ਬੱਸ ਨੂੰ ਹਰੀ ਝੰਡੀ
ਨਵੀਂ ਦਿੱਲੀ :ਦਿੱਲੀ ਵਿੱਚ ਚੱਲਣਗੀਆਂ ਹੁਣ ਬਿਜਲੀ ਵਾਲੀਆਂ ਬੱਸਾਂ। ਸ਼ਹਿਰ ਵਿੱਚ ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਹ ਪਹਿਲ ਦੇਸ਼ ਦੀ ਸੰਸਦ ਵਿੱਚ ਹੋਈ ਹੈ। ਸੰਸਦ ਮੈਂਬਰਾਂ ਨੂੰ ਲਿਆਉਣ ਤੇ ਛੱਡਣ ਲਈ ਹੁਣ ਡੀਜ਼ਲ ਦੀ ਬਜਾਏ ਇਲੈਕਟ੍ਰੋਨਿਕ ਬੱਸ ਦਾ ਇਸਤੇਮਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਬੱਸ ਨੂੰ ਹਰੀ ਝੰਡੀ ਦਿੱਤੀ।
ਦਿੱਲੀ ਵਿੱਚ ਇੱਕ ਪਾਸੇ ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਜਿਸਤ-ਟਾਂਕ ਨੰਬਰ ਸਿਸਟਮ ਲਾਗੂ ਕਰਨ ਦੀ ਤਿਆਰੀ ਚੱਲ ਰਹੀ ਹੈ। ਦੂਜੇ ਪਾਸੇ ਦੇਸ਼ ਦੀ ਸੰਸਦ ਨੇ ਵੀ ਆਪਣੇ ਵੱਲੋਂ ਪ੍ਰਦੂਸ਼ਣ ਘੱਟ ਕਰਨ ਦੀ ਪਹਿਲ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਭਵਨ ਵਿੱਚ ਇਲੈਕਟ੍ਰੋਨਿਕ ਬੱਸਾਂ ਨੂੰ ਝੰਡੀ ਵਿਖਾਈ। ਇਹ ਬੱਸ ਮੇਕ ਇਨ ਇੰਡੀਆ ਤਹਿਤ ਬਣੀ ਹੈ। ਇਹ ਇਲੈਕਟ੍ਰੋਨਿਕ ਬੱਸ ਆਪਣੀ ਤਰ੍ਹਾਂ ਦੀ ਪਹਿਲੀ ਬੱਸ ਹੈ।

LEAVE A REPLY