ਧੂਰੀ : ਗ੍ਰਾਮ ਪੰਚਾਇਤ ਢਢੋਗਲ ਅਤੇ ਇਲਾਕਾ ਨਿਵਾਸੀਆਂ ਦੇ ਭਾਰੀ ਉਤਸਾਹ ਦੇ ਚੱਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਢਢੋਗਲ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ (ਡੇਰਾ ਸੰਤ ਬਾਬਾ ਨਿਧਾਨ ਸਿੰਘ) ਵਿਖੇ ਗੁਰੂ ਕਾ ਲੰਗਰ ਲਈ ਝੋਨੇ ਦੇ ਭਰੇ 57 ਟੱਰਕ ਸੰਤ ਬਾਬਾ ਨਰਿੰਦਰ ਸਿੰਘ ਅਤੇ ਸਰਪੰਚ ਜੋਰਾ ਸਿੰਘ ਸੇਵਾਦਾਰ ਦੀ ਅਗਵਾਈ ਹੇਠ ਰਵਾਨਾ ਕੀਤੇ ਗਏ।
ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ਼੍ਰੀ ਹਜੂਰ ਸਾਹਿਬ ਲਈ ਝੋਨੇ ਦੇ ਭਰੇ 57 ਟੱਰਕਾਂ ਨੂੰ ਬਾਬਾ ਨਰਿੰਦਰ ਸਿੰਘ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਨੇ ਕਿਹਾ ਕਿ ਡੇਰੇ ਵਿਖੇ ਬਿਨਾਂ ਭੇਦਭਾਵ ਤੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਇਸ ਮੌਕੇ ਜੋਰਾ ਸਿੰਘ ਸੇਵਾਦਾਰ ਨੇ ਦੱਸਿਆ ਕਿ ਇਲਾਕੇ ਭਰ ਦੀਆਂ ਸੰਗਤਾਂ ਵਿੱਚ ਗੁਰੂ ਕਾ ਲੰਗਰ ਵਿੱਚ ਯੋਗਦਾਨ ਪਾਉਣ ਲਈ ਹਰ ਬਾਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਜਿਸ ਦੇ ਚੱਲਦਿਆਂ ਇਸੇ ਸਾਲ ਮਾਰਚ ਵਿੱਚ ਕਣਕ ਦੇ 56 ਟਰੱਕ ਲੰਗਰ ਲਈ ਭੇਜੇ ਗਏ ਸਨ।