ਜਲੰਧਰ: ਤਿੰਨ ਦਿਨਾਂ ਪੰਜਾਬ ਹਾਰਸ ਸ਼ੋਅ ਦੇ ਆਖਰੀ ਦਿਨ ਪਿੰਡ ਤਲਵੰਡੀ ਅਰਾਈਆਂ ਦੇ ਰਹਿਣ ਵਾਲੇ ਲੰਬੜਦਾਰ ਅਵਤਾਰ ਸਿੰਘ ਚੱਠਾ ਦਾ ਪੰਜ ਸਾਲਾ ਅਲਬੰਦ ਮੁੱਖ ਖਿੱਚ ਦਾ ਕੇਂਦਰ ਰਿਹਾ ਜਿਸ ਨੂੰ ਦੋ ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇਆਂ ਨਾਲ ਸ਼ਿੰਗਾਰਿਆ ਹੋਇਆ ਸੀ। ਅਲਬੰਦ ਨੁਕਰੀ ਸਾਹਨੀ ਨਸਲ ਦਾ ਘੋੜਾ ਹੈ ਤੇ ਅਜੇਹ ਹੀ ਤਿੰਨ ਘੋੜੇ ਉਸ ਕੋਲ ਹੋਰ ਹਨ। ਪਰ ਇਹ ਸਭ ਤੋਂ ਖਾਸ ਘੋੜਾ ਹੈ ਜੋ ਪੂਰੇ ਚਿੱਟੇ ਰੰਗ ਦਾ ਹੈ। ਅਲਬੰਦ ਨੂੰ ਰੋਜਾ 250 ਤੋਂ 300 ਰੁਪਏ ਦੀ ਖੁਰਾਕ ਜਿਵੇਂ ਚਾਰੇ ਦੇ ਨਾਲ ਦੇਸੀ ਘਿਓ, ਮੱਖਣ, ਛੋਲੇ, ਜੌਂ ਤੇ ਰੋਜਾਨਾ ਸਵੇਰੇ ਸ਼ਾਮ ਮਾਲਿਸ਼ ਕੀਤੀ ਜਾਂਦੀ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਅਲਬੰਦ ਨੂੰ ਰਾਜਸਥਾਨ ਦੇ ਇਕ ਵਪਾਰੀ ਨੇ ਖਰੀਦਣ ਲਈ 50 ਲੱਖ ਦਾ ਆਫਰ ਦਿੱਤਾ ਸੀ ਜਿਸ ਨੂੰ ਉਨ੍ਹਾਂ ਨੇ ਮਨਾ ਕਰ ਦਿੱਤਾ।
ਪੀਏਪੀ ਕੈਂਪਸ ਵਿੱਚ ਚੱਲ ਰਹੇ ਤਿੰਨ ਦਿਨਾ 5ਵੇਂ ਹਾਰਸ ਸ਼ੋਅ ਐਤਵਾਰ ਨੂੰ ਸੰਪਨ ਹੋਇਆ। ਸ਼ੋਅ ਦੇ ਆਖਰੀ ਦਿਨ ਫਾਈਨਲ ਮੁਕਾਬਲ ੇਕਰਵਾਏ ਗਏ। ਜੇਤੂਆਂ ਨੂੰ ਇਨਾਮ ਦੇਣ ਲਈ ਆਈਪੀਐਸ ਸੰਜੀਵ ਕਾਲੜਾ ਮੁੱਖ ਮੇਹਮਾਨ ਵਜੋਂ ਪਹੁੰਚੇ। ਸਾਗਮ ਵਿੱਚ ਵੱਖ-ਵੱਖ ਹਿੱਸਿਆਂ ਵਿੱਚ 45 ਜੇਤੂਆਂ ਨੂੰ ਗੋਲਡ, ਸਿਲਵਰ ਤੇ ਬ੍ਰਾਂਉਂਜ ਮੈਡਲ ਦਿੱਤੇ ਗਏ। ਸ਼ੋਅ ਵਿੱਚ ਬੈਸਟ ਟੀਮ ਦਾ ਖਿਤਾਬ ਪੰਜਾਬ ਪੁਲਿਸ ਨਾਭਾ ਨੇ ਹਾਸਿਲ ਕੀਤਾ ਜਦਕਿ ਬੈਸਟ ਰਾਈਡਰ ਦਾ ਖਿਤਾਬ ਅਭਿਜਯ ਸਿੰਘ ਰਾਣਾ ਨੇ ਹਾਸਿਲ ਕੀਤਾ। ਜਿਕਰਯੋਗ ਹੈ ਕਿ ਇਸ ਤਿੰਨ ਦਿਨਾਂ ਹਾਰਸ ਸ਼ੋਅ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਹਾਰਸ ਰਾਈਡਿੰਗ ਕਲੱਬ ਦੇ 193 ਘੋੜਸਵਾਰ ਨੋਜਵਾਨ ਤੇ ਬੱਚਿਆਂ ਸਮੇਤ 164 ਘੋੜਿਆਂ ਨੇ ਹਿੱਸਾ ਲਿਆ।