7ਮੁੰਬਈ : ਬੀਤੇ ਸ਼ੁੱਕਰਵਾਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਈਆਂ ਦੋ ਹਿੰਦੀ ਫਿਲਮਾਂ ‘ਦਿਲਵਾਲੇ’ ਅਤੇ ‘ਬਾਜੀਰਾਓ ਮਸਤਾਨੀ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਤਿੰਨ ਦਿਨਾਂ ਵਿਚ  ‘ਦਿਲਵਾਲੇ’ ਨੇ ਜ਼ਿਆਦਾ ਕਮਾਈ ਕੀਤੀ ਹੈ। ਇਸ ਫਿਲਮ ਨੇ ਐਤਵਾਰ ਤੱਕ 65 ਕਰੋੜ ਅਤੇ ਬਾਜੀਰਾਓ ਮਸਤਾਨੀ ਨੇ 46.77 ਕਰੋੜ ਰੁਪਏ ਦੀ ਕਮਾਈ ਕੀਤੀ। ਹਾਲਾਂਕਿ ਫਿਲਮ ਦਿਲਵਾਲੇ ਦਾ ਦੇਸ਼ ਦੇ ਕਈ ਸੂਬਿਆਂ ਵਿਚ ਵਿਰੋਧ ਕੀਤਾ ਗਿਆ, ਜਿਸ ਕਾਰਨ ਇਸ ਫਿਲਮ ਦੀ ਕਮਾਈ ਵਿਚ ਕੁਝ ਅਸਰ ਦੇਖਣ ਨੂੰ ਮਿਲਿਆ।
ਫਿਲਮ ਜਾਣਕਾਰਾਂ ਦਾ ਮੰਨਣਾ ਹੈ ਕਿ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ ਨੇ ਪਹਿਲੇ ਦਿਨ 21 ਕਰੋੜ, ਦੂਸਰੇ ਦਿਨ 20.09 ਕਰੋੜ ਅਤੇ ਤੀਸਰੇ ਦਿਨ 24 ਕਰੋੜ ਰੁਪਏ ਦਾ ਬਿਜਨਸ ਕੀਤਾ। ਬਾਜੀਰਾਓ ਮਸਤਾਨੀ ਨੇ ਪਹਿਲੇ ਦਿਨ 12.8 ਕਰੋੜ, ਦੂਸਰੇ ਦਿਨ 15.5 ਕਰੋੜ ਅਤੇ ਤੀਸਰੇ ਦਿਨ ਭਾਵ ਐਤਵਾਰ ਨੂੰ 18.4 ਕਰੋੜ ਰੁਪਏ ਦਾ ਬਿਜਨਸ ਕੀਤਾ।

LEAVE A REPLY