ਖੇਤੀ ਹਾਦਸਿਆਂ ਦਾ ਸ਼ਿਕਾਰ ਕਿਸਾਨਾਂ ਨੂੰ 10.70 ਲੱਖ ਦੇ ਚੈਕ ਵੰਡੇ

8ਧੂਰੀ :  ਹਲਕਾ ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਖੇਤੀ ਹਾਦਸਿਆਂ ਦਾ ਸ਼ਿਕਾਰ ਹੋਏ ਨੌ ਕਿਸਾਨ ਪਰਿਵਾਰਾਂ ਨੂੰ 10 ਲੱਖ 70 ਹਜਾਰ ਰੁਪੈ ਦੀ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਜਾਣਕਾਰੀ ਅਨੁਸਾਰ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪੰਜ ਕਿਸਾਨ ਪਰਿਵਾਰਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਖੇਤੀ ਹਾਦਸਿਆਂ ‘ਚ ਹੋਈ ਮੌਤ ਉਪਰੰਤ 2/2 ਲੱਖ ਰੁਪੈ ਦੇ ਚੈਕ ਸੌਪਣ ਤੋਂ ਇਲਾਵਾ ਖੇਤੀਬਾੜੀ ਦੇ ਕੰਮਕਾਰ ਦੌਰਾਨ ਹਾਦਸਾਗ੍ਰਸਤ ਹੋਣ ਕਾਰਨ ਅੰਗਹੀਣ ਹੋਏ ਪੰਜ ਵਿਅਕਤੀਆਂ ਨੂੰ 70 ਹਜਾਰ ਰੁਪੈ ਦੀ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ ਗਏ। ਹੋਰਨਾਂ ‘ਚ ਚੇਅਰਮੈਨ ਸੁਖਪਾਲ ਸ਼ਰਮਾ, ਉੱਪ ਚੇਅਰਮੈਨ ਬਲਵਿੰਦਰ ਬਬਲੂ, ਜਿਲ੍ਹਾ ਯੂਥ ਆਗੂ ਤਲਵੀਰ ਸਿੰਘ ਧਨੇਸਰ, ਪਰਮਜੀਤ ਸਿੰਘ ਪੰਮਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਨਗਰ ਕੌਸਲਰ ਕਰਮਜੀਤ ਸਿੰਘ ਪੰਮੀ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਘਨੌਰ ਤੋਂ ਇਲਾਵਾ ਮਾਰਕਿਟ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।

LEAVE A REPLY