ਕੇਜਰੀਵਾਲ ‘ਤੇ 10 ਕਰੋੜ ਦਾ ਮੁਕੱਦਮਾ

2ਨਵੀਂ ਦਿੱਲੀ :ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਪੰਜ ਵਿਅਕਤੀਆਂ ਖ਼ਿਲਾਫ਼ 10 ਕਰੋੜ ਦਾ ਮਾਣਹਾਨੀ ਮੁਕੱਦਮਾ ਕੀਤਾ ਹੈ। ਜੇਤਲੀ ਨੇ ਦੋਸ਼ ਲਾਇਆ ਹੈ ਕਿ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ  ਵਿੱਚ ਹੋਈ ਘਪਲੇਬਾਜ਼ੀ ਵਿੱਚ ਨਾਂ ਉਛਾਲ ਕੇ ਉਨ੍ਹਾਂ ਦੀ ਸਾਖ ਨੂੰ ਢਾਹ ਲਾਈ ਹੈ।
ਦਿੱਲੀ ਹਾਈਕੋਰਟ ਵਿੱਚ ਜੇਤਲੀ ਨੇ ਮਾਣਹਾਨੀ ਦਾ ਕੇਸ ਫਾਈਲ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਸਾਫ ਕੀਤਾ ਹੈ ਕਿ ਇਸ ਮਾਮਲੇ ਵਿੱਚ ਉਹ ਜੇਤਲੀ ਦੇ ਨਾਲ ਹਨ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਫੈਸਲਾ ਆਉਂਦਾ ਹੈ। ਇਹ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਜੇਤਲੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਮਾਣਹਾਨੀ ਦਾ ਮੁਕੱਦਮਾ ਕਰਨਗੇ।

LEAVE A REPLY